Christmas 2023: ਇਸਾਈ ਧਰਮ ਵਿੱਚ 25 ਦਸੰਬਰ ਨੂੰ ਯਿਸ਼ੂ ਮਸੀਹ ਯਾਨੀ ਈਸਾ ਸਮੀਹ ਦੇ ਜਨਮ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਕ੍ਰਿਸਮਸ ਜਾਂ ਵੱਡਾ ਦਿਨ ਵੀ ਕਿਹਾ ਜਾਂਦਾ ਹੈ। ਇਹ ਦਿਨ ਈਸਾਈ ਬੜੀ ਧੂਮਧਾਮ ਨਾਲ ਮਨਾਉਂਦੇ ਹਨ। ਇਸ ਦਿਨ ਲਗਭਗ ਪੂਰੇ ਸੰਸਾਰ ਵਿੱਚ ਛੁੱਟੀ ਰਹਿੰਦੀ ਹੈ ਜਿਸ ਕਰਕੇ ਲੋਕ ਵੱਖ-ਵੱਖ ਦੇਸ਼ਾਂ ਵਿੱਚ ਕ੍ਰਿਸਮਸ ਨੂੰ ਆਪਣੇ ਢੰਗ ਨਾਲ ਮਨਾਉਂਦੇ ਹਨ।


COMMERCIAL BREAK
SCROLL TO CONTINUE READING

ਕ੍ਰਿਸਮਸ (Christmas 2023) ਦੀ ਖਾਸੀਅਤ ਇਹ ਹੈ ਕਿ ਇਸ ਤਿਉਹਾਰ ਨੂੰ ਸਿਰਫ਼ ਈਸਾਈ ਹੀ ਨਹੀਂ ਸਗੋਂ ਹੋਰ ਧਰਮਾਂ ਦੇ ਲੋਕ ਵੀ ਮਨਾਉਂਦੇ ਹਨ। ਇਸ ਦਿਨ ਬੱਚੇ ਸੈਂਟਾ ਕਲੌਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਕਿਉਂਕਿ ਕ੍ਰਿਸਮਿਸ ਵਾਲੇ ਦਿਨ ਸੈਂਟਾ ਬੱਚਿਆਂ ਅਤੇ ਵੱਡਿਆਂ ਲਈ ਕੁਝ ਤੋਹਫ਼ੇ ਲੈ ਕੇ ਆਉਂਦਾ ਹੈ। ਕ੍ਰਿਸਮਸ ਇੱਕ ਤਿਉਹਾਰ ਹੈ ਜੋ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ ਅਤੇ ਇਸਨੂੰ 'ਵੱਡਾ ਦਿਨ' ਵੀ ਕਿਹਾ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ


ਕ੍ਰਿਸਮਸ ਦੇ ਦਿਨ ਨੂੰ ਵੱਡਾ ਦਿਨ ਕਿਉਂ ਕਿਹਾ ਜਾਂਦਾ ਹੈ? 
ਈਸਾਈ ਧਰਮ ਵਿੱਚ ਕ੍ਰਿਸਮਸ (Christmas 2023)  ਇੱਕ ਬਹੁਤ ਹੀ ਖਾਸ ਦਿਨ ਹੈ ਅਤੇ ਇਹ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਕ੍ਰਿਸਮਿਸ ਦਾ ਤਿਉਹਾਰ 25 ਦਸੰਬਰ ਨੂੰ ਮਨਾਇਆ ਜਾਂਦਾ ਹੈ, ਜਿਸ ਨੂੰ ਵੱਡਾ ਦਿਨ ਵੀ ਕਿਹਾ ਜਾਂਦਾ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਪੂਰੇ ਸਾਲ ਵਿੱਚ ਸਿਰਫ਼ 25 ਦਸੰਬਰ ਨੂੰ ਹੀ ਵੱਡਾ ਦਿਨ ਕਿਉਂ ਮੰਨਿਆ ਜਾਂਦਾ ਹੈ?


ਇਹ ਵੀ ਪੜ੍ਹੋ: Christmas Celebration: ਲੁਧਿਆਣਾ ਵਾਸੀ ਘਰ 'ਚੋ ਬਾਹਰ ਆਉਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ !

25 ਦਸੰਬਰ ਨੂੰ ਇੱਕ ਵੱਡਾ ਦਿਨ ਵੀ ਕਿਹਾ ਜਾਂਦਾ ਹੈ ਅਤੇ ਇਸ ਦੇ ਪਿੱਛੇ ਕਈ ਕਾਰਨ ਛੁਪੇ ਹੋਏ ਹਨ। ਕਈ ਕਿਤਾਬਾਂ ਵਿੱਚ ਇਹ ਜ਼ਿਕਰ ਕੀਤਾ ਗਿਆ ਹੈ ਕਿ ਰੋਮ ਦੇ ਲੋਕ 25 ਦਸੰਬਰ ਨੂੰ ਰੋਮਨ ਤਿਉਹਾਰ ਵਜੋਂ ਮਨਾਉਂਦੇ ਸਨ ਅਤੇ ਇਸ ਦਿਨ ਇੱਕ ਦੂਜੇ ਨੂੰ ਤੋਹਫ਼ੇ ਦਿੰਦੇ ਸਨ। ਇਸ ਨੂੰ ਖੁਸ਼ੀ ਦਾ ਤਿਉਹਾਰ ਕਿਹਾ ਜਾਂਦਾ ਸੀ ਅਤੇ ਇਸ ਦਿਨ ਲੋਕ ਆਪਸ ਵਿੱਚ ਖੁਸ਼ੀਆਂ ਸਾਂਝੀਆਂ ਕਰਦੇ ਸਨ। ਹੌਲੀ-ਹੌਲੀ ਇਹ ਤਿਉਹਾਰ ਰੋਮ ਦੇ ਨਾਲ-ਨਾਲ ਹੋਰ ਦੇਸ਼ਾਂ ਵਿਚ ਵੀ ਮਨਾਇਆ ਜਾਣ ਲੱਗਾ ਅਤੇ ਇਸ ਦੀ ਸ਼ਾਨ ਨੂੰ ਦੇਖਦਿਆਂ ਇਸ ਨੂੰ ਵੱਡਾ ਦਿਨ ਕਿਹਾ ਜਾਣ ਲੱਗਾ।


ਇਸ ਤਿਉਹਾਰ ਨਾਲ ਜੁੜੀਆਂ ਦੋ ਬੇਹੱਦ ਖਾਸ ਚੀਜ਼ਾਂ ਹਨ ਪਹਿਲਾਂ ਕ੍ਰਿਸਮਸ ਟ੍ਰੀ ਤੇ ਦੂਜਾ ਹੈ ਸੈਂਟਾ ਕਲੌਜ਼।  ਕ੍ਰਿਸਮਸ ਟ੍ਰੀ ਨੂੰ ਸਜਾਉਣ ਦੀ ਸ਼ੁਰੂਆਤ ਕਰਨ ਵਾਲਾ ਪਹਿਲਾ ਵਿਅਕਤੀ ਬੋਨੀਫੇਂਸ ਟੂਅੋ ਨਾਂ ਦਾ ਅੰਗਰੇਜ ਧਰਮ ਪ੍ਰਚਾਰਕ ਸੀ। ਕਿਹਾ ਜਾਂਦਾ ਹੈ ਕਿ ਕ੍ਰਿਸਮਸ ਟ੍ਰੀ ਦੀ ਪਰੰਪਰਾ ਜਰਮਨੀ ਤੋਂ ਸ਼ੁਰੂ ਹੋਈ ਸੀ। ਮੰਨਿਆ ਜਾਂਦਾ ਹੈ ਕਿ ਇਸ ਨੂੰ ਘਰ ਵਿਚ ਰੱਖਣ ਨਾਲ ਬੂਰੀ ਆਤਮਾਵਾਂ ਦੂਰ ਹੁੰਦੀਆਂ ਹਨ ਅਤੇ ਸਾਕਾਰਾਤਮਕ ਊਰਜਾ ਘਰ ਵਿੱਚ ਵੱਗਦੀ ਹੈ।


ਸੈਂਟਾ ਕਲੌਜ਼
ਸੈਂਟਾ ਕਲੌਜ਼ ਸੇਂਟ ਨਿਕੋਲਸ ਦਾ ਜਨਮ 6 ਦਸੰਬਰ ਨੂੰ 340 ਈ. ਈਸਾਈ ਵਿਸ਼ਵਾਸ ਦੇ ਅਨੁਸਾਰ, 25 ਦਸੰਬਰ ਦੀ ਰਾਤ ਨੂੰ ਸੰਤ ਨਿਕੋਲਸ ਬੱਚਿਆਂ ਲਈ ਤੋਹਫ਼ੇ ਲੈ ਕੇ ਆਉਂਦੇ ਹਨ। ਦਰਅਸਲ ਅੱਜ ਤੋਂ ਡੇਢ ਹਜ਼ਾਰ ਸਾਲ ਪਹਿਲਾਂ ਜਨਮੇ ਸੰਤ ਨਿਕੋਲਸ  ਨੂੰ ਅਸਲੀ ਸਾਂਤਾ ਅਤੇ ਸੈਂਟਾ ਕਲੋਜ਼ ਦਾ ਜਨਮ ਦਾਤਾ ਮੰਨਿਆ ਜਾਂਦਾ ਹੈ। ਹਾਲਾਂਕਿ ਸੰਤ ਨਿਕੋਲਸ ਅਤੇ ਜੀਜਸ ਦੇ ਜਨਮ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ। ਫਿਰ ਵੀ ਅੱਜ ਦੇ ਸਮੇਂ 'ਚ ਸੈਂਟਾ ਕਲੋਜ਼ ਕ੍ਰਿਸਮਸ ਦਾ ਅਹਿਮ ਹਿੱਸਾ ਹੈ।


25 ਦਸੰਬਰ ਨੂੰ ਕਿਉਂ ਮਨਾਇਆ ਜਾਂਦਾ ਹੈ ਇਹ ਤਿਉਹਾਰ
ਪਹਿਲਾਂ ਕ੍ਰਿਸਮਸ (Christmas 2023)  ਜਨਵਰੀ ਦੇ ਪਹਿਲੇ ਹਫ਼ਤੇ ਮਨਾਇਆ ਜਾਂਦਾ ਸੀ ਪਰ ਬਾਅਦ ਵਿੱਚ ਇਹ 25 ਦਸੰਬਰ ਨੂੰ ਮਨਾਇਆ ਜਾਣ ਲੱਗਾ। ਦਰਅਸਲ, ਯਿਸੂ ਦੇ ਜਨਮ ਦੇ ਸਬੰਧ ਵਿੱਚ, ਬਹੁਤ ਸਾਰੇ ਲੋਕ ਇਹ ਵੀ ਮੰਨਦੇ ਹਨ ਕਿ ਉਹ ਈਸਟਰ ਦੇ ਦਿਨ ਆਪਣੀ ਮਾਂ ਦੀ ਕੁੱਖ ਵਿੱਚ ਆਏ ਸਨ। ਕੁਝ ਲੋਕ ਗਰਭ ਦਾ ਦਿਨ 25 ਮਾਰਚ ਨੂੰ ਮੰਨਦੇ ਹਨ, ਜਦੋਂ ਕਿ ਗ੍ਰੀਕ ਕੈਲੰਡਰ ਦੀ ਵਰਤੋਂ ਕਰਨ ਵਾਲੇ ਇਸ ਨੂੰ 6 ਅਪ੍ਰੈਲ ਮੰਨਦੇ ਹਨ।


ਇਸ ਦੇ ਆਧਾਰ 'ਤੇ 25 ਦਸੰਬਰ ਅਤੇ 6 ਜਨਵਰੀ ਨੂੰ ਨੌਂ ਮਹੀਨੇ ਪੂਰੇ ਹੁੰਦੇ ਹਨ। ਕ੍ਰਿਸਮਿਸ ਦੀ ਤਰੀਕ ਤੈਅ ਕਰਦੇ ਸਮੇਂ ਇਹ ਦੋਵੇਂ ਤਰੀਕਾਂ ਵਿਚਾਰੀਆਂ ਗਈਆਂ। ਦੋ ਸਦੀਆਂ ਤੋਂ ਵੱਧ ਸਮੇਂ ਤੱਕ ਸਹਿਮਤੀ ਨਹੀਂ ਬਣ ਸਕੀ। ਅੱਜ ਕੈਥੋਲਿਕ ਅਤੇ ਪ੍ਰੋਟੈਸਟੈਂਟ ਪਰੰਪਰਾਵਾਂ ਵਾਲੇ ਈਸਾਈ 25 ਦਸੰਬਰ ਨੂੰ ਕ੍ਰਿਸਮਸ ਮਨਾਉਂਦੇ ਹਨ, ਪਰ ਰੂਸ, ਮਿਸਰ, ਗ੍ਰੀਸ ਆਦਿ ਦੇਸ਼ਾਂ ਵਿਚ ਈਸਾਈ 6 ਜਾਂ 7 ਜਨਵਰੀ ਨੂੰ ਕ੍ਰਿਸਮਸ ਮਨਾਉਂਦੇ ਹਨ।