ਹੁਣ ਲੁਧਿਆਣਾ `ਚ ਵੀ ਨਜ਼ਰ ਆਵੇਗਾ ਲੰਡਨ ਸ਼ਹਿਰ! ਨੌਜਵਾਨ ਨੇ ਤਿਆਰ ਕੀਤਾ ਸਟੀਕ ਮਾਡਲ
Ludhiana news: ਹੁਣ ਲੁਧਿਆਣਾ `ਚ ਵੀ ਲੰਡਨ ਸ਼ਹਿਰ ਨਜ਼ਰ ਆਵੇਗਾ। ਲੁਧਿਆਣਾ ਦੇ ਇਸ ਨੌਜਵਾਨ ਨੇ ਲੰਡਨ ਸ਼ਹਿਰ ਦਾ ਸਟੀਕ ਮਾਡਲ ਤਿਆਰ ਕੀਤਾ ਜੋ ਕਿ ਬੇਹੱਦ ਹੀ ਖੂਬਸੂਰਤ ਅਤੇ ਕਾਬਿਲ ਤਰੀਫ਼ ਹੈ। ਇਨ੍ਹਾਂ ਫੋਟੋਆਂ ਰਾਹੀਂ ਦੇਖੋ ਅਦਭੁਤ ਨਜ਼ਾਰਾ ਤੇ ਨੌਜਵਾਨ ਦੀ ਕਲਾਕਾਰੀ ਦਾ ਨਮੂਨਾ।
Ludhiana news: ਲੁਧਿਆਣਾ ਦੇ ਵਸਨੀਕ ਗੁਰਦੀਪ ਸਿੰਘ ਨੇ ਸਾਢੇ 3 ਸਾਲ ਦੇ ਸਮੇਂ ਵਿੱਚ ਇੱਕ ਅਜਿਹਾ ਮਾਡਲ ਤਿਆਰ ਕੀਤਾ ਹੈ ਜੋ ਬਿਲਕੁਲ ਲੰਡਨ ਸ਼ਹਿਰ ਵਰਗਾ ਹੈ। ਮਾਡਲ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ। ਗੁਰਦੀਪ ਸਿੰਘ ਨੇ (Exact model of the city of London) ਇਕ ਅਜਿਹਾ ਮਾਡਲ ਤਿਆਰ ਕੀਤਾ ਹੈ ਅਤੇ ਇੰਨੀ ਡੂੰਘਾਈ ਨਾਲ ਕੰਮ ਕੀਤਾ ਹੈ। ਹਨੇਰੇ ਵਿੱਚ ਰੌਸ਼ਨੀ ਲੱਗਦੀ ਨਜ਼ਰ ਆ ਰਹੀ ਹੈ। ਰਾਤ ਨੂੰ, ਇਹ ਲੰਡਨ ਸ਼ਹਿਰ ਵਰਗਾ ਲੱਗਦਾ ਹੈ। ਗੱਤੇ ਦੇ ਬਣੇ ਇਸ ਮਾਡਲ ਦਾ ਲੰਡਨ ਸ਼ਹਿਰ ਵਾਂਗ ਲੰਡਨ ਬ੍ਰਿਜ ਹੈ, ਜੋ ਖੁੱਲ੍ਹਦਾ ਹੈ ਅਤੇ ਬੰਦ ਹੁੰਦਾ ਹੈ। ਸ਼ਹਿਰ ਵਿੱਚ ਇੱਕ ਨਾਵ ਵੀ ਚਲਦੀ ਹੈ। ਗੁਰਦੀਪ ਦਾ ਸੁਪਨਾ ਲੰਡਨ ਵਿੱਚ ਵੱਡਾ ਹੋਣ ਦਾ ਸੀ।
ਗੁਰਦੀਪ ਦੀ ਲੰਡਨ ਸ਼ਹਿਰ ਜਾਣ ਦੀ ਇੱਛਾ ਸੀ ਪਰ ਹੁਣ ਤੱਕ ਸਹੀ ਮਾਰਗ ਦਰਸ਼ਨ ਨਾ ਮਿਲਣ ਕਾਰਨ ਉਸ ਨੇ ਆਪਣੀ ਇਸ ਇੱਛਾ ਨੂੰ ਸੱਚ ਕਰਨ ਲਈ ਅਜਿਹੀ ਕਲਾ ਪੇਸ਼ ਕੀਤੀ, ਜਿਸ ਨੂੰ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ। ਗੁਰਦੀਪ ਨੇ ਹਾਲ ਹੀ ਵਿਚ ਇਸ ਸਪਨੇ ਨੂੰ ਪੂਰਾ ਕੀਤਾ ਹੈ ਅਤੇ ਲਗਭਗ 50000 ਰੁਪਏ ਖਰਚ ਕਰ ਇਹ ਮਾਡਲ ਤਿਆਰ ਕੀਤਾ ਹੈ।
ਇਹ ਵੀ ਪੜ੍ਹੋ: ਛੁੱਟੀ 'ਤੇ ਕਰਮਚਾਰੀ ਨੂੰ ਫੋਨ ਕਰਨ 'ਤੇ ਲੱਗੇਗਾ 1 ਲੱਖ ਦਾ ਜੁਰਮਾਨਾ! ਜਾਣੋ ਨਵੀਂ ਪਾਲਿਸੀ
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦਾ ਵੀ ਇਸ 'ਚ ਪੂਰਾ ਸਹਿਯੋਗ ਰਿਹਾ ਹੈ। ਉਨ੍ਹਾਂ ਨੇ ਕਦੇ ਵੀ ਉਨ੍ਹਾਂ ਨੂੰ ਇਹ ਕੰਮ ਕਰਨ ਤੋਂ ਨਾਂਹ ਨਹੀਂ ਕੀਤੀ, ਜਿਸ ਕਾਰਨ ਉਹ ਇਸ ਮਾਡਲ ਨੂੰ ਪੂਰਾ ਕਰਨ 'ਚ ਕਾਮਯਾਬ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਨੂੰ ਬਿਲਕੁਲ ਲੰਡਨ ਸ਼ਹਿਰ ਵਾਂਗ ਬਣਾਇਆ ਗਿਆ ਹੈ। ਉਸਨੇ ਗੂਗਲ ਮੈਪ ਦੇਖ ਕੇ ਇਸ ਮਾਡਲ ਨੂੰ ਤਿਆਰ ਕੀਤਾ ਹੈ। ਇਸ ਵਿੱਚ ਕੋਈ ਗਲਤੀ ਨਹੀਂ ਹੈ, ਲੰਡਨ ਵਿੱਚ ਹਰ ਇਮਾਰਤ ਜਿੱਥੇ ਵੀ ਸਥਿਤ ਹੈ, ਉਸੇ ਤਰ੍ਹਾਂ ਬਣਾਈ ਗਈ ਹੈ।
(ਭਰਤ ਸ਼ਰਮਾ ਦੀ ਰਿਪੋਰਟ)