ਚੰਡੀਗੜ੍ਹ: ਪੰਜਾਬ ’ਚ ਸਿੱਖਿਆ ਮਾਡਲ ਨੂੰ ਸੁਵਿਧਾਜਨਕ ਅਤੇ ਮਜ਼ਬੂਤ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਜਿਸਦੇ ਚੱਲਦਿਆਂ ਪੰਜਾਬ ਭਰ ਦੇ ਸਰਕਾਰੀ ਸਕੂਲਾਂ ’ਚ ਮੈਗਾ ਪੇਰੈਂਟਸ-ਟੀਚਰ ਮੀਟਿੰਗ (PTM) ਬੁਲਾਈ ਗਈ ਹੈ। 


COMMERCIAL BREAK
SCROLL TO CONTINUE READING


ਜਿੱਥੇ ਪੰਜਾਬੀ ਮਾਨ ਸਰਕਾਰ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਕੂਲਾਂ ’ਚ ਮੈਗਾ ਪੀ. ਟੀ. ਐੱਮ. PTM) ਵਰਗੇ ਯਤਨਾਂ ਸਦਕਾ ਬੱਚਿਆਂ ਦੇ ਭਵਿੱਖ ਨੂੰ ਰੌਸ਼ਨ ਕਰਨਾ ਹੈ। 



'ਦਿੱਲੀ ਮਾਡਲ' ਦਾ ਰਾਗ ਅਲਾਪਣ ਵਾਲੀ ਸਰਕਾਰ ਸਿੱਖਿਆ ਦੇ ਮਾਮਲੇ ’ਚ ਪਛੜੀ: ਅਕਾਲੀ ਦਲ
ਪਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਸੂਬੇ ਦੀ ਮਾਨ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਕਿਹਾ ਕਿ ਸਿੱਖਿਆ ਅਤੇ ਰੁਜ਼ਗਾਰ ਦੇ ਨਾਂ ਤੇ 'ਦਿੱਲੀ ਮਾਡਲ' ਦਾ ਰਾਗ ਅਲਾਪਣ ਵਾਲੀ ਪੰਜਾਬ ਸਰਕਾਰ ਇਸ ਖੇਤਰ ਵਿੱਚ ਬੁਰੀ ਤਰ੍ਹਾਂ ਪਿੱਛੜ ਚੁੱਕੀ ਹੈ।  



ਮਾਸਟਰ ਕਾਡਰ ਦੇ ਇਮਤਿਹਾਨ ’ਚ ਪ੍ਰਸ਼ਨ ਪੱਤਰ ਤਰੁੱਟੀਆਂ ਵਾਲਾ
ਉਨ੍ਹਾਂ ਕਿਹਾ ਕਿ ਮਾਸਟਰ ਕਾਡਰ ਦੀ ਚੱਲ ਰਹੀ ਭਰਤੀ ਲਈ ਲਏ ਗਏ ਇਮਤਿਹਾਨ ਦੇ ਪ੍ਰਸ਼ਨ ਪੱਤਰ ਵਿੱਚ ਵੱਡੀਆਂ ਤਰੁੱਟੀਆਂ ਸਨ, ਜਿਸਦਾ ਖਮਿਆਜ਼ਾ ਪ੍ਰੀਖਿਆਰਥੀਆਂ ਨੂੰ ਮੈਰਿਟ ਲਿਸਟ ਵਿੱਚ ਭੁਗਤਣਾ ਪੈ ਰਿਹਾ ਹੈ।



ਪ੍ਰੀਖਿਆਰਥੀਆਂ ਦਾ ਕਹਿਣਾ ਸਰਕਾਰ ਨੇ ਮਾਮਲੇ ਪ੍ਰਤੀ ਨਹੀਂ ਵਿਖਾਈ ਗੰਭੀਰਤਾ
ਇਸ ਸਬੰਧ ’ਚ ਪ੍ਰੀਖਿਆਰਥੀਆਂ ਦਾ ਇੱਕ ਵਫ਼ਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲਿਆ। ਵਫ਼ਦ ’ਚ ਸ਼ਾਮਲ ਨੌਜਵਾਨਾਂ ਨੇ ਦੱਸਿਆ ਕਿ ਸਰਕਾਰ ’ਚ ਵੱਖ-ਵੱਖ ਅਹੁਦੇਦਾਰਾਂ ਅਤੇ ਮੰਤਰੀਆਂ ਨੂੰ ਕੀਤੀਆਂ ਜਾ ਰਹੀਆਂ ਬੇਨਤੀਆਂ ਅਜਾਈਂ ਜਾ ਰਹੀਆਂ ਹਨ। ਕਿਉਂਕਿ ਨਾ ਤਾਂ ਸਰਕਾਰ ਦੀ ਗਲਤੀ ਮੰਨੀ ਅਤੇ ਨਾ ਕੋਈ ਇਨਸਾਫ਼ ਦਾ ਭਰੋਸਾ ਦਿੱਤਾ ਗਿਆ ਹੈ। 



ਇਸ ਮੌਕੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਦੱਸਿਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਸਰਕਾਰ ਦੀ ਇਸ ਅਣਗਹਿਲੀ ਖ਼ਿਲਾਫ਼ ਨੌਜਵਾਨਾਂ ਨਾਲ ਡੱਟਕੇ ਖੜ੍ਹਾ ਹੈ ਅਤੇ ਇਨਸਾਫ਼ ਦਿਵਾਉਣ ਲਈ ਹਰ ਸੰਭਵ ਯਤਨ ਕਰੇਗਾ। 


ਇਹ ਵੀ ਪੜ੍ਹੋ: ਠੰਡ ਤੋਂ ਬੱਚਣ ਲਈ ਮੁੰਡਿਆਂ ਨੇ ਕਮਰੇ ’ਚ ਬਾਲ਼ ਰੱਖੀ ਸੀ ਕੋਲੇ ਵਾਲੀ ਅੰਗੀਠੀ, ਨਤੀਜਾ...!