CM Bhagwant Mann Ayodhya Tour: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਭਲਕੇ ਇਤਿਹਾਸਕ ਨਗਰੀ ਅਯੁੱਧਿਆ ਵਿੱਚ ਸ੍ਰੀ ਰਾਮ ਲੱਲਾ ਦੇ ਦਰਸ਼ਨ ਕਰਨਗੇ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਪਰਿਵਾਰ ਸਮੇਤ ਅਯੁੱਧਿਆ ਵਿੱਚ ਰਾਮ ਵਿਖੇ ਮੱਥਾ ਟੇਕਣਗੇ।


COMMERCIAL BREAK
SCROLL TO CONTINUE READING

ਜਾਣਕਾਰੀ ਅਨੁਸਾਰ ਸੀਐਮ ਅਰਵਿੰਦ ਕੇਜਰੀਵਾਲ ਆਪਣੇ ਸਾਰੇ ਪਰਿਵਾਰ ਦੇ ਨਾਲ ਉੱਤਰ ਪ੍ਰਦੇਸ਼ ਦੇ ਅਯੁੱਧਿਆ ਸਥਿਤ ਰਾਮ ਮੰਦਿਰ ਵਿੱਚ ਰਾਮ ਲੱਲਾ ਦੇ ਦਰਸ਼ਨ ਕਰਨ ਲਈ ਜਾਣਗੇ। ਉਨ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੇ ਪਰਿਵਾਰ ਦੇ ਨਾਲ ਰਾਮਲੱਲਾ ਦੇ ਮੰਦਿਰ ਵਿੱਚ ਦਰਸ਼ਨਾਂ ਲਈ ਜਾਣਗੇ। ਕੇਜਰੀਵਾਲ ਆਪਣੇ ਮਾਤਾ-ਪਿਤਾ ਤੇ ਪਤਨੀ ਦੇ ਨਾਲ ਰਾਮਲੱਲਾ ਅੱਗੇ ਨਤਮਸਤਕ ਹੋਣਗੇ।


ਇਹ ਵੀ ਪੜ੍ਹੋ : Amritsar News: ਦਿੱਲੀ ਅੰਦੋਲਨ ਤੋਂ ਪਹਿਲਾਂ ਕਿਸਾਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਕੀਤੀ ਅਰਦਾਸ


ਆਪ ਕਨਵੀਨਰ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੂੰ 22 ਜਨਵਰੀ ਨੂੰ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਰਸਮੀ ਸੱਦਾ ਨਹੀਂ ਮਿਲਿਆ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਉਹ ਆਪਣੇ ਪਰਿਵਾਰ ਨਾਲ ਰਾਮ ਮੰਦਿਰ ਜਾਣਾ ਚਾਹੁੰਦੇ ਹਨ ਤੇ ਰਾਮਲੱਲਾ ਦੇ ਦਰਸ਼ਨ ਕਰਨਾ ਚਾਹੁੰਦੇ ਹਨ ਅਤੇ ਮੌਕਾ ਮਿਲਦੇ ਹੀ ਅਯੁੱਧਿਆ ਆਉਣ ਦੀ ਯੋਜਨਾ ਬਣਾਉਣਗੇ। ਅਰਵਿੰਦ ਕੇਜਰੀਵਾਲ ਖੁਦ ਨੂੰ ਕਈ ਵਾਰ ਹਨੂੰਮਾਨ ਤੇ ਸ਼੍ਰੀ ਰਾਮ ਦਾ ਭਗਤ ਵੀ ਦੱਸ ਚੁੱਕੇ ਹਨ।


ਕਾਬਿਲੇਗੌਰ ਹੈ ਕਿ ਦੋ ਦਿਨ ਤੋਂ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੌਰੇ ਉਪਰ ਹਨ। ਅੱਜ ਉਨ੍ਹਾਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨਤਾਰਨ ਵਿੱਚ ਗੁਰੂ ਅਮਰਦਾਸ ਥਰਮਲ ਪਲਾਂਟ ਲਿਮਟਿਡ (ਜੀਏਟੀਪੀਐਲ) ਦਾ ਉਦਘਾਟਨ ਕੀਤਾ।


ਇਸ ਮੌਕੇ ਸੀਐਮ ਮਾਨ ਨੇ ਅਕਾਲੀ ਦਲ ਅਤੇ ਭਾਜਪਾ 'ਤੇ ਨਿਸ਼ਾਨਾ ਸਾਧਿਆ। ਸੀਐਮ ਮਾਨ ਨੇ ਕਿਹਾ- ਚਾਰ ਦਿਨ ਪਹਿਲਾਂ ਅਕਾਲੀ ਦਲ ਵੱਲੋਂ ਪਰਿਵਾਰ ਬਚਾਓ ਯਾਤਰਾ ਸ਼ੁਰੂ ਕੀਤੀ ਗਈ ਸੀ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਸਸਤੀ ਬਿਜਲੀ ਮਿਲਣ ਦਾ ਦਾਅਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਪਲਾਂਟ ਦੇ ਸ਼ੁਰੂ ਹੋਣ ਨਾਲ ਹੁਣ ਕਾਰੋਬਾਰੀਆਂ ਨੂੰ ਸਸਤੀ ਬਿਜਲੀ ਮਿਲੇਗੀ।


ਇਹ ਵੀ ਪੜ੍ਹੋ : Delhi Kisan Andolen 2.0: ਕਿਸਾਨਾਂ ਦੇ ਦਿੱਲੀ ਕੂਚ ਦੇ ਮੱਦੇਨਜ਼ਰ ਪੰਜਾਬ-ਹਰਿਆਣਾ ਦੇ ਬਾਰਡਰ ਸੀਲ, ਕਈ ਜ਼ਿਲ੍ਹਿਆਂ 'ਚ ਧਾਰਾ 144 ਲਾਗੂ