Punjab News: ਪੰਜਾਬ ਸਰਕਾਰ ਦਾ `ਮਿਸ਼ਨ ਰੁਜ਼ਗਾਰ`- CM ਮਾਨ ਨੇ 249 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ
Punjab News: ਇਸ ਦਿਸ਼ਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 249 ਉਮੀਦਵਾਰਾਂ ਨੂੰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਸੌਂਪੇ। ਇਹ ਪ੍ਰੋਗਰਾਮ ਮਿਉਂਸਪਲ ਭਵਨ ਚੰਡੀਗੜ੍ਹ ਵਿਖੇ ਕਰਵਾਇਆ ਗਿਆ।
Punjab News: ਮਿਸ਼ਨ ਰੋਜ਼ਗਾਰ ਦੇ ਮੱਦੇਨਜ਼ਰ ਪੰਜਾਬ ਸਰਕਾਰ ਸੂਬੇ ਦੇ ਨੌਜਵਾਨ ਲੜਕੇ-ਲੜਕੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ। ਇਸ ਦਿਸ਼ਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 249 ਲੋਕਲ ਬਾਡੀ ਵਿਭਾਗ ਦੇ ਨਵ ਨਿਯੁਕਤ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਖਾਸ ਹੈ ਕਿਉਂਕਿ 36 ਹਜ਼ਾਰ ਨੌਕਰੀਆਂ ਦੇਣ ਦਾ ਅੰਕੜਾ ਪਾਰ ਕਰ ਗਿਆ ਹੈ। ਅੱਜ ਦੀਆਂ ਨਿਯੁਕਤੀਆਂ ਸਮੇਤ ਕੁੱਲ 36097 ਨੌਕਰੀਆਂ ਦਿੱਤੀਆਂ ਗਈਆਂ ਹਨ।
ਉਨ੍ਹਾਂ ਕਈ ਲੜਕੇ-ਲੜਕੀਆਂ ਨੂੰ ਸਾਲ ਵਿੱਚ ਤਿੰਨ ਵਾਰ ਸਰਕਾਰੀ ਨੌਕਰੀ ਦੇਣ ਦੀ ਗੱਲ ਵੀ ਕਹੀ ਅਤੇ ਕਿਹਾ ਕਿ ਕਈ ਅਜਿਹੇ ਉਮੀਦਵਾਰ ਹਨ ਜਿਨ੍ਹਾਂ ਨੇ ਪਹਿਲਾਂ ਕਲਰਕ, ਫਿਰ ਹੈੱਡ ਕਲਰਕ ਅਤੇ ਹੁਣ ਐਸ.ਡੀ.ਓ ਦੀ ਪ੍ਰੀਖਿਆ ਪਾਸ ਕਰਕੇ ਨੌਕਰੀ ਹਾਸਲ ਕੀਤੀ ਹੈ। ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਿਯੁਕਤੀ ਪੱਤਰ ਲੈਣ ਵਾਲਿਆਂ ਵਿੱਚ ਲੋਕਲ ਬਾਡੀਜ਼ ਵਿਭਾਗ ਦੇ ਨਵ-ਨਿਯੁਕਤ ਕਰਮਚਾਰੀ ਮਨਿੰਦਰ ਸਿੰਘ, ਗੁਰਦੀਪ ਸਿੰਘ, ਵੰਸੀਤ ਕੁਮਾਰ, ਦੂਜੀ ਵਾਰ ਨੌਕਰੀ ਪ੍ਰਾਪਤ ਕਰਨ ਵਾਲੀ ਸੰਦੀਪ ਕੌਰ, ਨੇਹਾ ਸਚਦੇਵਾ, ਪਾਰਸ ਲਕੋਟਰਾ, ਅਮਨਪ੍ਰੀਤ ਕੌਰ, ਸ਼ੁਭਮ ਅਤੇ ਪ੍ਰਥਮ ਕਲਿਆਣ ਸ਼ਾਮਲ ਹਨ। ਜਦੋਂ ਕਿ ਡੇਲੀ ਡਿਵੈਲਪਮੈਂਟ ਵਿਭਾਗ ਵਿੱਚ ਡੇਲੀ ਡਿਵੈਲਪਮੈਂਟ ਇੰਸਪੈਕਟਰ ਹਰਮਨਪ੍ਰੀਤ ਸਿੰਘ, ਜੰਗ ਬਹਾਦਰ ਸਿੰਘ ਬਰਾੜ ਅਤੇ ਸਤਬੀਰ ਕੌਰ ਸ਼ਾਮਲ ਹਨ, ਜਿਨ੍ਹਾਂ ਨੇ ਵਿਦੇਸ਼ ਜਾਣਾ ਰੱਦ ਕਰ ਦਿੱਤਾ ਹੈ।
ਅੱਠ ਯੂਪੀਐਸਸੀ UPSC ਪ੍ਰੀਖਿਆ ਕੇਂਦਰ
ਇਸ ਦੌਰਾਨ ਉਹਨਾਂ ਨੇ ਕਿਹਾ ਕਿ ਇਹ ਨੌਕਰੀ ਤੁਹਾਡੀ ਪਹਿਲੀ ਤੇ ਆਖਿਰੀ ਨੌਕਰੀ ਨਹੀਂ ਹੋੋਵੇਗੀ। ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵੱਡੇ ਮੌਕੇ ਮਿਲਣਗੇ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੁਜ਼ਗਾਰ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਤੁਸੀਂ ਸਿਰਫ ਪੜ੍ਹੋ ਅਸੀ ਂਰੁਜ਼ਗਾਰ ਦੇਵਾਂਗੇ। ਉਨ੍ਹਾਂ ਨੌਜਵਾਨਾਂ ਨੂੰ ਪੀ.ਸੀ.ਐਸ. ਅਤੇ ਯੂ.ਪੀ.ਐਸ.ਸੀ. ਦੀਆਂ ਪ੍ਰੀਖਿਆਵਾਂ ਪਾਸ ਕਰਨ ਲਈ ਕਿਹਾ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਵਿੱਚ ਅੱਠ ਯੂਪੀਐਸਸੀ UPSC ਪ੍ਰੀਖਿਆ ਕੇਂਦਰ ਖੋਲ੍ਹ ਰਹੀ ਹੈ, ਜਿੱਥੇ ਸਿੱਖਿਆ ਮੁਫ਼ਤ ਹੋਵੇਗੀ। ਇਨ੍ਹਾਂ ਵਿੱਚ ਆਈਏਐਸ ਅਧਿਕਾਰੀ ਵੀ ਆਪਣੇ ਤਜ਼ਰਬੇ ਸਾਂਝੇ ਕਰਨਗੇ।
-ਮੁੱਖ ਮੰਤਰੀ ਮਾਨ ਨੇ ਕਿਹਾ ਕਿ ਯੂਪੀਐਸਸੀ ਕੇਂਦਰ ਵਿੱਚ ਹੀ ਹੋਸਟਲ ਅਤੇ ਲਾਇਬ੍ਰੇਰੀਆਂ ਬਣਾਈਆਂ ਜਾਣਗੀਆਂ। ਉਨ੍ਹਾਂ ਆਸ ਪ੍ਰਗਟਾਈ ਕਿ ਇਨ੍ਹਾਂ ਕੇਂਦਰਾਂ ਵਿੱਚ ਪੜ੍ਹ ਕੇ ਪੰਜਾਬੀ ਨੌਜਵਾਨ ਆਈਏਐਸ ਅਤੇ ਆਈਪੀਐਸ ਬਣ ਕੇ ਉਭਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਮਿਹਨਤੀ ਲੋਕ ਹਨ। ਇਹੀ ਕਾਰਨ ਹੈ ਕਿ ਇੱਕ ਮਾਰਸ਼ਲ ਸਮਾਜ ਵੱਡੀ ਤੋਂ ਵੱਡੀ ਚੁਣੌਤੀਆਂ ਨੂੰ ਵੀ ਪਾਰ ਕਰਕੇ ਸਫਲਤਾ ਪ੍ਰਾਪਤ ਕਰਦਾ ਹੈ। ਪੰਜਾਬ ਨੇ ਵੀ ਅਜ਼ਾਦੀ ਲਈ ਮੋਰਚਾ ਸੰਭਾਲਿਆ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਮਿਹਨਤੀ ਹੁੰਦੇ ਹਨ ਅਤੇ ਮੇਰੇ ਇੱਥੇ ਆਉਣ ਨਾਲ ਕਈ ਚੁੱਲਿਆਂ ਉੱਤੇ ਅੱਗ ਬੱਲਦੀ ਹੈ।
ਇਹ ਵੀ ਪੜ੍ਹੋ: Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਨਵ ਨਿਯੁਕਤ ਸਬ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਦਿੱਤੇ
ਇਸ ਦੌਰਾਨ ਮਾਨ ਨੇ ਪਿਛਲੀਆਂ ਸਰਕਾਰਾਂ ਉੱਤੇ ਸ਼ਬਦੀ ਹਮਲਾ ਕੀਤਾ ਅਤੇ ਕਿਹਾ ਕਿ ਪਹਿਲਾਂ ਕੋਈ ਵਿਕਾਸ ਸਬੰਧੀ ਪ੍ਰੋਗਰਾਮ ਨਹੀਂ ਹੁੰਦਾ ਸੀ ਅਤੇ ਦੂਜੇ ਪਾਸੇ ਕਿਹਾ ਕਿ ਅਸੀਂ ਪੁਰਾਣੀ ਸਰਕਾਰਾਂ ਦੇ ਕਰਜ਼ੇ ਅਜੇ ਤੱਕ ਮੋੜ ਰਹੇ ਹਾਂ। ਉਹਨਾਂ ਨੇ ਕਿਹਾ ਕਿ ਨੀਅਤ ਖਾਲੀ ਹੁੰਦੀ ਹੈ ਅਤੇ ਖਜ਼ਾਨੇ ਖਾਲੀ ਨਹੀਂ ਹੁੰਦੇ ਹਨ।
ਇਹ ਪ੍ਰੋਗਰਾਮ ਮਿਉਂਸਪਲ ਭਵਨ ਚੰਡੀਗੜ੍ਹ ਵਿਖੇ ਕਰਵਾਇਆ ਗਿਆ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਕਰੀਬ 35 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਦਾਅਵਾ ਕੀਤਾ ਹੈ। ਪੰਜਾਬ ਸਰਕਾਰ ਨੇ ਪਿਛਲੇ ਡੇਢ ਸਾਲ ਦੌਰਾਨ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਵੱਖ-ਵੱਖ ਅਸਾਮੀਆਂ 'ਤੇ ਭਰਤੀਆਂ ਕੀਤੀਆਂ ਹਨ। ਇਸ ਤੋਂ ਇਲਾਵਾ ਆਉਣ ਵਾਲੇ ਸਾਲਾਂ ਲਈ ਨਵੀਂ ਰੋਡ ਸੇਫਟੀ ਫੋਰਸ (ਐਸ.ਐਸ.ਐਫ.) ਸਮੇਤ ਪੁਲਿਸ ਵਿਭਾਗ ਅਤੇ ਹੋਰ ਵਿਭਾਗਾਂ ਵਿੱਚ ਭਰਤੀ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ।
ਦੂਜੇ ਪਾਸੇ ਪੰਜਾਬ ਸਰਕਾਰ ਨੇ ਪੰਜਾਬ ਦੇ ਉਦਯੋਗਿਕ ਖੇਤਰ ਅਤੇ ਸੂਬੇ ਵਿੱਚ ਨਿਵੇਸ਼ ਲਈ ਪਿਛਲੇ ਡੇਢ ਸਾਲ ਵਿੱਚ ਇੱਕ ਵੱਡਾ ਪੰਜਾਬ ਨਿਵੇਸ਼ ਸੰਮੇਲਨ ਕਰਵਾਇਆ ਹੈ। ਤਿੰਨ ਰੋਜ਼ਾ ਪੰਜਾਬ ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ 11 ਸਤੰਬਰ ਤੋਂ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ: Punjab Patwaris News: CM ਭਗਵੰਤ ਮਾਨ ਨੇ 710 ਪਟਵਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ, ਕੀਤਾ ਇਹ ਵੱਡਾ ਐਲਾਨ