ਵਿਸ਼ਵਕਰਮਾ ਮੌਕੇ ਆਪਣੇ ਵਿਧਾਨ ਸਭਾ ਹਲਕਾ ਧੂਰੀ ਪਹੁੰਚੇ ਸੀ. ਐਮ. ਮਾਨ, ਧੂਰੀ ਵਾਸੀਆਂ ਲਈ ਕੀਤੇ ਵੱਡੇ ਐਲਾਨ
ਪੰਜਾਬ ਦੇ ਸੀ. ਐਮ. ਭਗਵੰਤ ਮਾਨ ਅੱਜ ਵਿਸ਼ਵਕਰਮਾ ਦਿਹਾੜੇ ਮੌਕੇ ਧੂਰੀ ਪਹੁੰਚੇ।ਧੂਰੀ ਉਹਨਾਂ ਦਾ ਆਪਣਾ ਵਿਧਾਨ ਸਭਾ ਹਲਕਾ ਹੈ। ਜਿਥੋਂ ਚੋਣ ਲੜਕੇ ਉਹ ਜਿੱਤੇ ਅਤੇ ਪੰਜਾਬ ਦੇ ਮੁੱਖ ਮੰਤਰੀ ਬਣੇ।
ਚੰਡੀਗੜ: ਵਿਸ਼ਵਕਰਮਾ ਦਿਵਸ ਪੰਜਾਬ 'ਚ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ, ਅੱਜ ਧੂਰੀ 'ਚ ਵੀ ਇਹ ਦਿਹਾੜਾ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਜਿਸ 'ਚ ਪੰਜਾਬ ਦੇ ਸੀ.ਐੱਮ. ਭਗਵੰਤ ਮਾਨ ਵਿਸ਼ੇਸ਼ ਤੌਰ 'ਤੇ ਧੂਰੀ ਪਹੁੰਚੇ ਅਤੇ ਉਨ੍ਹਾਂ ਨੇ ਭਗਵਾਨ ਵਿਸ਼ਵਕਰਮਾ ਜੀ ਨੂੰ ਮੱਥਾ ਟੇਕ ਕੇ ਅਸ਼ੀਰਵਾਦ ਲਿਆ।
ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਸ਼ੁਭ ਦਿਨ ਹੈ ਜਿਸ ਨਾਲ ਇਸ ਧਰਤੀ 'ਤੇ ਪ੍ਰਮਾਤਮਾ ਜੀ ਦੀ ਕਿਰਪਾ ਹੋਈ ਅਤੇ ਬੋਲਦਿਆਂ ਕਿਹਾ ਕਿ ਮੈਂ ਹਮੇਸ਼ਾ ਧੂਰੀ ਵਾਸੀਆਂ ਰਿਣੀ ਰਹਾਂਗਾ ਜਿਨ੍ਹਾਂ ਨੇ ਮੈਨੂੰ ਕਾਬਲ ਬਣਾਇਆ ਅਤੇ ਮੈਂ ਤੋਹਫ਼ਿਆ ਰੂਪ 'ਚ ਉਹਨਾਂ ਨੂੰ ਪਿਆਰ ਦੇਣ ਜਾ ਰਿਹਾ ਹਾਂ।
ਇਸ ਮੌਕੇ ਧੂਰੀ ਵਾਸੀਆਂ ਲਈ ਉਹਨਾਂ ਵੱਡੇ ਐਲਾਨ ਕੀਤੇ। ਧੂਰੀ ਦੇ ਵਿਚ ਛੇਤੀ ਹੀ ਵਿਕਾਸ ਕਾਰਜ ਦਾ ਨਿਰਮਾਣ ਸ਼ੁਰੂ ਹੋਣ ਜਾ ਰਿਹਾ ਹੈ। ਜੋ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ ਜਿਵੇਂ ਰੇਲਵੇ ਫਾਟਕ ਐਕਸਲ ਨੂੰ ਦੋ ਹਿੱਸਿਆਂ ਵਿਚ ਵੰਡਦੇ, ਜਿਸ ਲਈ ਓਵਰਬ੍ਰਿਜ ਦੀ ਵਿਸ਼ੇਸ਼ ਲੋੜ ਹੈ ਜੋ ਕਿ ਜਲਦੀ ਹੀ ਐਕਸਲ ਨੂੰ ਬਦਲ ਦਿੱਤਾ ਜਾਵੇਗਾ ਅਤੇ ਦੇਖਿਆ ਗਿਆ ਹੈ ਕਿ ਡਾਕਟਰਾਂ ਦੀ ਘਾਟ ਕਾਰਨ , ਲੋਕਾਂ ਨੂੰ ਜਿਹੜੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਜਲਦੀ ਹੀ ਪੂਰਾ ਹੋ ਜਾਵੇਗਾ।
ਦੱਸ ਦਈਏ ਕਿ ਧੂਰੀ ਵਿਧਾਨ ਸਭਾ ਹਲਕਾ ਮੁੱਖ ਮੰਤਰੀ ਭਗਵੰਤ ਮਾਨ ਦਾ ਹਲਕਾ ਹੈ ਜਿਥੋਂ ਉਹਨਾਂ ਨੇ 2022 ਲਈ ਵਿਧਾਨ ਸਭਾ ਚੋਣ ਲੜੀ ਸੀ। ਇਥੋਂ ਉਹਨਾਂ ਨੇ ਕਾਂਗਰਸ ਦੇ ਦਲਬੀਰ ਗੋਲਡੀ ਨੂੰ ਵੱਡੇ ਮਾਰਜਨ ਨਾਲ ਹਰਾਇਆ ਸੀ।