ਪੜੋ ਕੌਣ ਹੈ ਮੁੱਖ ਮੰਤਰੀ ਦੀ ਜੀਵਨ ਸਾਥਣ ਬਣਨ ਵਾਲੀ ਡਾਕਟਰ ਗੁਰਪ੍ਰੀਤ ਕੌਰ
ਡਾ. ਗੁਰਪ੍ਰੀਤ ਕੌਰ ਹਰਿਆਣਾ ਦੇ ਪਿਹੋਵਾ ਨਾਲ ਸੰਬੰਧ ਰੱਖਦੇ ਹਨ ਜੋ ਕਿ ਪਰਿਵਾਰ ਵਿਚ ਤਿੰਨ ਭੈਣਾਂ ਹਨ। ਡਾ. ਗੁਰਪ੍ਰੀਤ ਨੇ 2013 ਵਿੱਚ ਅੰਬਾਲਾ ਦੇ ਮੁਲਾਣਾ ਮੈਡੀਕਲ ਕਾਲਜ ਵਿਚ ਲਿਆ ਦਾਖਲਾ ਅਤੇ 2017 ਵਿਚ ਡਾਕਟਰੀ ਦੀ ਪੜਾਈ ਪੂਰੀ ਕੀਤੀ।
ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੂਜੀ ਵਾਰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਭਗਵੰਤ ਮਾਨ ਵੀਰਵਾਰ ਨੂੰ ਚੰਡੀਗੜ੍ਹ 'ਚ ਵਿਆਹ ਕਰਨਗੇ। ਉਨ੍ਹਾਂ ਦੀ ਦੁਲਹਨ ਡਾ. ਗੁਰਪ੍ਰੀਤ ਕੌਰ ਹੋਵੇਗੀ। ਵਿਆਹ ਸਮਾਗਮ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੋਣਗੇ। ਵਿਆਹ ਦਾ ਪ੍ਰੋਗਰਾਮ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ 'ਤੇ ਆਯੋਜਿਤ ਕੀਤਾ ਜਾਵੇਗਾ।
ਕੌਣ ਹੈ ਡਾਕਟਰ ਗੁਰਪ੍ਰੀਤ ਕੌਰ
ਡਾ. ਗੁਰਪ੍ਰੀਤ ਕੌਰ ਹਰਿਆਣਾ ਦੇ ਪਿਹੋਵਾ ਨਾਲ ਸੰਬੰਧ ਰੱਖਦੇ ਹਨ ਜੋ ਕਿ ਪਰਿਵਾਰ ਵਿਚ ਤਿੰਨ ਭੈਣਾਂ ਹਨ। ਡਾ. ਗੁਰਪ੍ਰੀਤ ਨੇ 2013 ਵਿੱਚ ਅੰਬਾਲਾ ਦੇ ਮੁਲਾਣਾ ਮੈਡੀਕਲ ਕਾਲਜ ਵਿਚ ਲਿਆ ਦਾਖਲਾ ਅਤੇ 2017 ਵਿਚ ਡਾਕਟਰੀ ਦੀ ਪੜਾਈ ਪੂਰੀ ਕੀਤੀ। 2019 ਵਿਚ ਉਹਨਾਂ ਦੀ ਮੁਲਾਕਾਤ ਭਗਵੰਤ ਮਾਨ ਨਾਲ ਹੋਈ ਸੀ। ਇਨ੍ਹਾਂ ਹੀ ਨਹੀਂ 2019 ਦੀ ਚੋਣ ਵਿਚ ਭਗਵੰਤ ਮਾਨ ਦਾ ਸਾਥ ਵੀ ਦਿੱਤਾ ਸੀ ਅਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਹ ਸੀ. ਐਮ. ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਵਿਚ ਵੀ ਸ਼ਾਮਲ ਹੋਏ ਸੀ।