CM Bhagwant Mann: ਨਵਜੰਮੀ ਧੀ ਨੂੰ ਗੋਦ `ਚ ਚੁੱਕ ਘਰ ਆਏ CM ਮਾਨ, ਰੱਖਿਆ ਇਹ ਨਾਮ
CM Mann baby Name Niyamat kaur: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਬੀਤੇ ਦਿਨੀ ਧੀ ਨੇ ਜਨਮ ਲਿਆ ਹੈ। ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਲੜਕੀ ਨੂੰ ਜਨਮ ਦਿੱਤਾ ਹੈ। ਹੁਣ ਡਾ.
CM Bhagwant Mann Daughter name: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਬੀਤੇ ਦਿਨੀ ਧੀ ਨੇ ਜਨਮ ਲਿਆ ਹੈ। ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਲੜਕੀ ਨੂੰ ਜਨਮ ਦਿੱਤਾ ਹੈ। ਹੁਣ ਡਾ. ਗੁਰਪ੍ਰੀਤ ਕੌਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਹਾਲ ਹੀ ਵਿੱਚ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿੱਚ ਦੇਖ ਸਕਦੇ ਹੋ ਕਿ ਸੀਐਮ ਭਗਵੰਤ ਮਾਨ ਨਵਜੰਮੀ ਧੀ ਨੂੰ ਗੋਦ ‘ਚ (CM Mann baby Name Niyamat kaur) ਚੁੱਕ ਕੇ ਘਰ ਲਈ ਰਵਾਨਾ ਹੋਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 'ਅੱਜ ਮੇਰੇ ਪਰਿਵਾਰ ਲਈ ਬਹੁਤ ਵੱਡਾ ਦਿਨ'।
ਨਵਜੰਮੀ ਧੀ ਦਾ ਨਾਮ
ਦਰਅਸਲ ਸੀਐਮ ਭਗਵੰਤ ਮਾਨ ਨੇ ਨਵਜੰਮੀ ਧੀ ਦਾ ਨਾਮ ''ਨਿਆਮਤ ਕੌਰ'' ਰੱਖਿਆ (CM Mann baby Name Niyamat kaur) ਗਿਆ ਹੈ।
ਇਹ ਵੀ ਪੜ੍ਹੋ: Gurpreet Kaur Born Daughter: ਸੀਐਮ ਭਗਵੰਤ ਮਾਨ ਦੇ ਘਰ ਮੁੜ ਗੂੰਜੀਆਂ ਕਿਲਕਾਰੀਆਂ; ਪਤਨੀ ਨੇ ਧੀ ਨੂੰ ਦਿੱਤਾ ਜਨਮ
ਫੁੱਲਾਂ ਅਤੇ ਢੋਲ ਦੀ ਥਾਪ ਨਾਲ ਸਵਾਗਤ ਕੀਤਾ ਗਿਆ
ਮੋਹਾਲੀ ਦੇ ਫੇਜ਼-8 ਹਸਪਤਾਲ ਤੋਂ ਮੁੱਖ ਮੰਤਰੀ ਦੇ ਪਰਿਵਾਰ ਦਾ ਕਾਫਲਾ ਸਿੱਧਾ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਚੰਡੀਗੜ੍ਹ ਲਈ ਰਵਾਨਾ ਹੋਇਆ। ਇਸ ਮੌਕੇ ਕਾਫ਼ਲੇ ਵਿੱਚ ਕਈ ਵਾਹਨ ਸ਼ਾਮਲ ਸਨ। ਸਖ਼ਤ ਸੁਰੱਖਿਆ ਦਾ ਪਿਹਰਾ ਸੀ। ਮੁੱਖ ਮੰਤਰੀ ਨੇ ਧੀ ਨੂੰ ਹੱਥਾਂ 'ਚ ਚੁੱਕ ਕੇ ਪੂਰੇ ਰਸਤੇ 'ਚ ਫੜਿਆ। ਜਿਵੇਂ ਹੀ ਉਹ ਸੀਐਮ ਰਿਹਾਇਸ਼ 'ਤੇ ਪਹੁੰਚੇ ਤਾਂ ਸੀਐਮ ਭਗਵੰਤ ਅਤੇ ਉਨ੍ਹਾਂ ਦੀ ਪਤਨੀ ਕਾਰ ਤੋਂ ਹੇਠਾਂ ਉਤਰ ਗਏ। ਇਸ ਦੌਰਾਨ ਉਨ੍ਹਾਂ ਦਾ ਉਥੇ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਉਹ ਮੀਡੀਆ ਕਰਮੀਆਂ ਨੂੰ ਮਿਲੇ ਅਤੇ ਘਰ ਦੇ ਅੰਦਰ ਵੜ ਗਏ। ਇਸ ਤੋਂ ਬਾਅਦ ਧੀ ਅਤੇ ਪਤਨੀ ਦਾ ਫੁੱਲਾਂ ਦੀ ਵਰਖਾ ਅਤੇ ਢੋਲ ਦੀ ਥਾਪ ਨਾਲ ਸਵਾਗਤ ਕੀਤਾ ਗਿਆ। ਮੁੱਖ ਮੰਤਰੀ ਗੇਟ ਤੋਂ ਘਰ ਤੱਕ ਪੈਦਲ ਹੀ ਗਏ।
ਬੀਤੇ ਦਿਨੀ ਸੀਐਮ ਭਗਵੰਤ ਮਾਨ ਨੇ (CM Bhagwant Mann Daughter) ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਸੀ। ਟਵੀਟ 'ਚ ਲਿਖਿਆ ਗਿਆ ਹੈ ਕਿ ਵਾਹਿਗੁਰੂ ਨੇ ਧੀ ਦੀ ਦਾਤ ਬਖਸ਼ੀ ਹੈ.. ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ.. ਦਰਅਸਲ ਬੀਤੀ ਰਾਤ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੀ ਤਬੀਅਤ ਵਿਗੜ ਗਈ ਸੀ ਅਤੇ ਉਨ੍ਹਾਂ ਨੂੰ ਫੋਰਟਿਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।
ਗੌਰਤਲਬ ਹੈ ਕਿ ਲੁਧਿਆਣਾ 'ਚ ਆਯੋਜਿਤ ਰਾਜ ਪੱਧਰੀ ਪ੍ਰੋਗਰਾਮ 'ਚ ਆਪਣੀਆਂ ਨਿੱਜੀ ਖੁਸ਼ੀਆਂ ਸਾਂਝੀਆਂ ਕਰਦੇ ਹੋਏ ਸੀ.ਐੱਮ.ਭਗਵੰਤ ਮਾਨ ਨੇ ਕਿਹਾ ਕਿ ਮਾਰਚ 'ਚ ਮੇਰੇ ਘਰ ਖੁਸ਼ੀਆਂ ਆਉਣ ਵਾਲੀਆਂ ਹਨ। ਪਤਨੀ 7 ਮਹੀਨੇ ਦੀ ਗਰਭਵਤੀ ਹੈ। ਮੈਂ ਦੱਸਣਾ ਚਾਹਾਂਗਾ ਕਿ ਸਾਨੂੰ ਨਹੀਂ ਪਤਾ ਕਿ ਸਾਡੇ ਕੋਲ ਮੁੰਡਾ ਹੋਵੇਗਾ ਜਾਂ ਕੁੜੀ। ਜੋ ਵੀ ਆਵੇ, ਤੰਦਰੁਸਤ ਆਵੇ। ਇਹ ਅਰਦਾਸ ਹੈ। ਸਾਰਿਆਂ ਨੂੰ ਇਹ ਅਰਦਾਸ ਕਰਨੀ ਚਾਹੀਦੀ ਹੈ।