Dr.Gurpreet Birthday: ਵੀਰਵਾਰ ਯਾਨੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਆਪਣਾ 34ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਮੌਕੇ ਸੀਐਮ ਮਾਨ ਨੇ ਵੀ ਆਪਣੀ ਪਤਨੀ ਨਾਲ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਤੇ ਉਨ੍ਹਾਂ ਦੀ ਸਿਹਤ ਤੇ ਤਰੱਕੀ ਤੇ ਆਪਸੀ ਪਿਆਰ ਦੀ ਕਾਮਨਾ ਕੀਤੀ।


COMMERCIAL BREAK
SCROLL TO CONTINUE READING

ਮੁੱਖ ਮੰਤਰੀ ਨੇ ਟਵੀਟ ਕਰ ਕੇ ਲਿਖਿਆ, ਮੇਰੀ ਜੀਵਨ ਸਾਥਣ ਡਾ. ਗੁਰਪ੍ਰੀਤ ਕੌਰ ਮਾਨ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ..ਰੱਬ ਕਰੇ ਤੰਦਰੁਸਤੀਆਂ, ਤਰੱਕੀਆਂ ਅਤੇ ਆਪਸੀ ਪਿਆਰ ਇਸੇ ਤਰਾਂ ਬਣਿਆ ਰਹੇ..ਵਾਹਿਗੁਰੂ ਮੇਹਰ ਰੱਖੇ। 


ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਦਾ 7 ਜੁਲਾਈ 2022 ਨੂੰ ਵਿਆਹ ਦੇ ਬੰਧਨ 'ਚ ਬੱਝੇ ਸਨ। ਸੀਐੱਮ ਦੀ ਪਤਨੀ ਤਿੰਨ ਭੈਣਾਂ 'ਚੋਂ ਸਭ ਤੋਂ ਛੋਟੀ ਹੈ। ਉਨ੍ਹਾਂ ਦੀ ਇਕ ਭੈਣ ਅਮਰੀਕਾ ਰਹਿੰਦੀ ਹੈ ਜਦਕਿ ਦੂਜੀ ਆਸਟ੍ਰੇਲੀਆ 'ਚ ਸੈਟਲ ਹੈ।


ਉਨ੍ਹਾਂ ਦਾ ਇਹ ਵਿਆਹ ਖੂਬ ਚਰਚਾ ਦਾ ਵਿਸ਼ਾ ਬਣਿਆ ਸੀ। ਉਹ ਅਕਸਰ ਹੀ ਸੋਸ਼ਲ ਮੀਡੀਆ 'ਤੇ ਆਪਣੀ ਪਤਨੀ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਜਾਂਦੀਆਂ ਹਨ। 


ਅੱਜ ਉਹ ਪੰਜਾਬ ਦੇ ਮੁੱਖ ਮੰਤਰੀ ਬਣ ਕੇ ਪੰਜਾਬੀਆਂ ਦੀ ਸੇਵਾ ਕਰ ਰਹੇ ਹਨ। ਡਾ. ਗੁਰਪ੍ਰੀਤ ਕੌਰ ਪਾਰਟੀ ਲਈ ਪ੍ਰਚਾਰ ਕਰਦੇ ਹੋਏ ਵੀ ਕਈ ਵਾਰ ਨਜ਼ਰ ਆਏ ਹਨ। ਡਾਕਟਰ ਗੁਰਪ੍ਰੀਤ ਕੌਰ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ ਅੱਜ ਦੇ ਦਿਨ 1990 ਵਿੱਚ ਹੋਇਆ ਸੀ। ਲਗਭਗ ਚਾਰ ਸਾਲ ਪਹਿਲਾਂ, ਉਸਨੇ ਮਹਾਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ ਤੋਂ ਐਮਬੀਬੀਐਸ ਦੀ ਡਿਗਰੀ ਪ੍ਰਾਪਤ ਕੀਤੀ। ਉਹ ਰਾਜਪੁਰਾ ਵਿੱਚ ਪ੍ਰੈਕਟਿਸ ਕਰ ਰਹੀ ਸੀ। ਪਰ ਉਹ ਸਭ ਤੋਂ ਵੱਧ 7 ਜੁਲਾਈ 2022 ਨੂੰ ਚਰਚਾ ਵਿੱਚ ਆਏ  ਜਦੋਂ ਉਸ ਦਾ ਵਿਆਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਇਆ ਸੀ।


ਸਿਆਸਤ ਵਿੱਚ ਵੀ ਸੀਐਮ ਦੇ ਸਾਥੀ ਬਣ ਚੁੱਕੇ
ਡਾਕਟਰ ਗੁਰਪ੍ਰੀਤ ਕੌਰ ਘਰ ਹੀ ਨਹੀਂ, ਉਹ ਸਿਆਸਤ ਵਿੱਚ ਵੀ ਸੀਐਮ ਭਗਵੰਤ ਮਾਨ ਦੀ ਸਾਥੀ ਬਣ ਚੁੱਕੀ ਹੈ। ਕੁਝ ਮਹੀਨੇ ਪਹਿਲਾਂ ਉਹ ਪੰਜਾਬ ਦੀਆਂ ਮਹਿਲਾ 'ਆਪ' ਵਰਕਰਾਂ ਨਾਲ ਮੀਟਿੰਗਾਂ ਕਰਦੀ ਨਜ਼ਰ ਆਈ ਸੀ। ਇੰਨਾ ਹੀ ਨਹੀਂ ਉਹ ਕਈ ਅਹਿਮ ਪ੍ਰੋਗਰਾਮਾਂ 'ਚ ਸੀਐੱਮ ਭਗਵੰਤ ਮਾਨ ਨਾਲ ਕਦਮ-ਕਦਮ ਚੱਲਣਾ ਪਸੰਦ ਕਰਦੀ ਹੈ।