ਵੇਖੋ, ਕਿਉਂ ਸੜਕ ’ਤੇ ਬੈਠੇ ਮੋਚੀ ਨੂੰ ਸੋਸ਼ਲ ਮੀਡੀਆ ’ਤੇ ਹਰ ਕੋਈ ਕਹਿ ਰਿਹਾ `ਦਿਲ ਦਾ ਅਮੀਰ`
ਸ਼ੋਸ਼ਲ ਮੀਡੀਆ ਦੇ ਦੌਰ ’ਚ ਤੁਹਾਨੂੰ ਪ੍ਰੇਰਣਾ ਦੇਣ ਵਾਲੀਆਂ ਲੱਖਾਂ ਹੀ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ ਇੱਕ ਮੋਚੀ ਪੰਛੀਆਂ ਨੂੰ ਦਾਣਾ ਪਾਉਂਦਾ ਵਿਖਾਈ ਦੇ ਰਿਹਾ ਹੈ।
Cobbler feeding birds Video: ਅੱਜ ਦੇ ਯੁੱਗ ’ਚ ਦਾਨ ਕਰਨ ਲਈ ਇਹ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਕਿੰਨੇ ਅਮੀਰ ਹੋ ਜਾਂ ਤੁਹਾਡੇ ਕੋਲ ਕਿੰਨੀ ਕੁ ਜਾਇਦਾਦ ਹੈ।
ਸ਼ੋਸ਼ਲ ਮੀਡੀਆ ਦੇ ਦੌਰ ’ਚ ਤੁਹਾਨੂੰ ਪ੍ਰੇਰਣਾ ਦੇਣ ਵਾਲੀਆਂ ਲੱਖਾਂ ਹੀ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ ਇੱਕ ਮੋਚੀ ਪੰਛੀਆਂ ਨੂੰ ਦਾਣਾ ਪਾਉਂਦਾ ਵਿਖਾਈ ਦੇ ਰਿਹਾ ਹੈ।
ਇਸ ਵੀਡੀਓ ’ਚ ਮੋਚੀ ਸੜਕ ਦੇ ਕਿਨਾਰ ਜੁੱਤੀਆਂ ਗੰਢਣ ਲਈ ਬੈਠਾ ਨਜ਼ਰ ਆ ਰਿਹਾ ਹੈ। ਉਸ ਦੇ ਨੇੜੇ ਪੰਛੀਆਂ ਦਾ ਝੁੰਡ ਬੈਠਾ ਹੈ, ਜੋ ਉਸ ਵਲੋਂ ਦਿੱਤੇ ਜਾਣ ਵਾਲੇ ਦਾਣੇ (ਚੋਗੇ) ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਜਿਵੇਂ ਹੀ ਬੰਦਾ ਦਾਣਿਆਂ ਵਾਲੇ ਪੈਕਟ ਸਾਹਮਣੇ ਰੱਖਦਾ ਹੈ, ਪੰਛੀਆਂ ਦਾ ਝੁੰਡ ਉਸ ਪੈਕਟ ’ਤੇ ਟੁੱਟਕੇ ਪੈ ਜਾਂਦਾ ਹੈ ਅਤੇ ਦਾਣਾ ਚੁਗਣ ਲੱਗਦਾ ਹੈ।
ਆਮ ਤੌਰ ’ਤੇ ਇਹ ਕਿਹਾ ਜਾਂਦਾ ਹੈ ਕਿ ਗਰੀਬ ਬੰਦੀ ਮਹਿੰਗਾਈ ਦੇ ਦੌਰ ’ਚ ਆਪਣੀਆਂ ਜ਼ਰੂਰਤਾਂ ਹੀ ਪੂਰੀਆਂ ਨਹੀਂ ਕਰ ਪਾਉਂਦਾ, ਦੂਜੇ ਦੀ ਮਦਦ ਕਰ ਸਕਣਾ ਤਾਂ ਬਹੁਤ ਦੂਰ ਦੀ ਗੱਲ ਹੈ। ਪਰ ਸੱਚਾਈ ਇਹ ਹੈ ਕਿ ਗਰੀਬ ਲੋਕ ਅਮੀਰਾਂ ਤੋਂ ਜ਼ਿਆਦਾ ਦਇਆਵਾਨ ਹੁੰਦੇ ਹਨ, ਕਿਉਂਕਿ ਉਹ ਜਾਣਦੇ ਹਨ ਜਦੋਂ ਭੁੱਖ ਲੱਗੀ ਹੋਵੇ ਅਤੇ ਭੋਜਨ ਨਾ ਮਿਲੇ ਤਾਂ ਬੰਦੇ ’ਤੇ ਕੀ ਬੀਤਦੀ ਹੈ।
ਇਸ ਵੀਡੀਓ ਨੂੰ ਤਕਰੀਬਨ 22 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ ਅਤੇ ਜ਼ਿਆਦਾਤਰ ਲੋਕਾਂ ਨੇ ਕੁਮੈਂਟ ਕਰ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਕ ਨੇ ਕਿਹਾ ਕਿ ਕੋਈ ਵਿਅਕਤੀ ਇੰਨਾ ਅਮੀਰ ਕਿਵੇਂ ਹੋ ਸਕਦਾ ਹੈ! ਉੱਥੇ ਹੀ ਦੂਜੇ ਨੇ ਕਿਹਾ ਇਹ ਸਖਸ਼ ਦਿਲ ਦਾ ਬਹੁਤ ਅਮੀਰ ਹੈ ਤਾਂ ਇੱਕ ਹੋਰ ਨੇ ਕੁਮੈਂਟ ਬਾਕਸ ’ਚ ਲਿਖਿਆ ਇਹ ਵੀਡੀਓ ਇਨਸਾਨੀਅਤ ਦੀ ਮਿਸਾਲ ਹੈ।
ਇਹ ਵੀ ਪੜ੍ਹੋ: 21 ਲੱਖ ਦਾ ਬਿਜਲੀ ਬਿੱਲ ਭਰਨ ਤੋਂ ਅਸਮਰਥ ਬੁੱਢੀ ਔਰਤ ਨੇ ਮਕਾਨ ਕੀਤਾ ਸਰਕਾਰ ਦੇ ਨਾਮ