Rail Roko AndolanP News: ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨਾਂ ਵੱਲੋਂ ਜਲੰਧਰ-ਲੁਧਿਆਣਾ ਮਾਰਗ ਪੂਰੀ ਤਰ੍ਹਾਂ ਠੱਪ ਹੈ। ਦਿੱਲੀ ਤੋਂ ਆ ਰਹੀ ਸ਼ਾਨ-ਏ-ਪੰਜਾਬ ਟਰੇਨ ਰੱਦ ਹੋ ਗਈ ਹੈ। ਮਾਲਵਾ ਐਕਸਪ੍ਰੈਸ ਦਾ ਰੂਟ ਡਾਇਵਰਟ ਕੀਤਾ ਗਿਆ ਹੈ। ਇਹ ਰੇਲਗੱਡੀ ਵਾਇਆ ਫਿਲੌਰ ਹੋ ਕੇ ਪਠਾਨਕੋਟ ਜਾਵੇਗੀ। ਜਲੰਧਰ ਅਤੇ ਅੰਮ੍ਰਿਤਸਰ ਜਾਣ ਵਾਲੀ ਯਾਤਰੀ ਪਰੇਸ਼ਾਨ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿਸਾਨਾਂ ਦਾ ਨਿੱਤ ਦਾ ਕੰਮ ਹੈ ਤੇ ਆਮ ਜਨਤਾ ਬੇਹਾਲ ਹੈ।


COMMERCIAL BREAK
SCROLL TO CONTINUE READING

ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨਾਂ ਵੱਲੋਂ ਜਲੰਧਰ ਲੁਧਿਆਣਾ ਮਾਰਗ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਗਿਆ ਹੈ ਜਿਸ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੁਧਿਆਣਾ ਰੇਲਵੇ ਸਟੇਸ਼ਨ ਉਤੇ ਯਾਤਰੀ ਖੱਜਲ-ਖੁਆਰ ਹੋ ਰਹੇ ਹਨ। ਦਿੱਲੀ ਤੋਂ ਚੱਲ ਕੇ ਆਈ ਸ਼ਾਨ-ਏ-ਪੰਜਾਬ ਟਰੇਨ ਅੱਗੇ ਨਹੀਂ ਗਈ। ਲੁਧਿਆਣਾ ਵਿੱਚ ਹੀ ਉਸ ਨੂੰ ਰੱਦ ਕਰ ਦਿੱਤਾ ਗਿਆ ਉਥੇ ਹੀ ਦੂਜੇ ਪਾਸੇ ਇੰਦੌਰ ਤੋਂ ਚੱਲ ਕੇ ਜੰਮੂ ਕੱਟੜਾ ਜਾਣ ਵਾਲੀ ਮਾਲਵਾ ਐਕਸਪ੍ਰੈਸ ਟ੍ਰੇਨ ਵੀ ਫਿਲੌਰ ਦੇ ਰਸਤੇ ਪਠਾਨਕੋਟ ਪਹੁੰਚੇਗੀ।


ਇਹ ਵੀ ਪੜ੍ਹੋ : Rail Roko Andolan News: ਕਿਸਾਨਾਂ ਨੇ ਨੈਸ਼ਨਲ ਹਾਈਵੇ ਜਾਮ ਕਰਨ ਪਿੱਛੋਂ ਰੇਲਵੇ ਟਰੈਕ 'ਤੇ ਵੀ ਕੀਤਾ ਚੱਕਾ ਜਾਮ


ਜਿਸ ਕਰਕੇ ਖਾਸ ਕਰਕੇ ਜਲੰਧਰ ਤੇ ਅੰਮ੍ਰਿਤਸਰ ਜਾਣ ਵਾਲੇ ਮੁਸਾਫਿਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਟੇਸ਼ਨ ਉਤੇ ਬੈਠੇ ਯਾਤਰੀਆਂ ਨੇ ਕਿਹਾ ਕਿ ਉਹ ਦੋ-ਦੋ ਤਿੰਨ-ਤਿੰਨ ਘੰਟੇ ਤੋਂ ਟ੍ਰੇਨ ਦੀ ਉਡੀਕ ਕਰ ਰਹੇ ਹਨ ਪਰ ਉਨ੍ਹਾਂ ਨੂੰ ਕੁਝ ਵੀ ਸਾਫ਼ ਨਹੀਂ ਦੱਸਿਆ ਜਾ ਰਿਹਾ। ਉਨ੍ਹਾਂ ਨੇ ਕਿਹਾ ਕਿ ਕਿਸੇ ਨੇ ਕਿਸੇ ਵਿਆਹ ਵਿੱਚ ਜਾਣਾ ਸੀ ਕਿਸੇ ਨੇ ਕੰਮ ਉਤੇ ਜਾਣਾ ਸੀ ਤੇ ਕਿਸੇ ਨੇ ਆਪਣੇ ਪੋਤੇ ਦੇ ਜਨਮਦਿਨ ਦੀ ਪਾਰਟੀ ਵਿੱਚ ਜਾਣਾ ਸੀ ਪਰ ਟ੍ਰੇਨ ਰੱਦ ਹੋਣ ਕਰਕੇ ਉਹ ਇੱਥੇ ਹੀ ਰਹਿ ਗਏ। ਟਰੇਨਾਂ ਰੱਦ ਹੋਣ ਕਰਕੇ ਪਰੇਸ਼ਾਨ ਹੋਏ ਯਾਤਰੀਆਂ ਨੇ ਕਿਸਾਨਾਂ ਖਿਲਾਫ਼ ਆਪਣੀ ਭੜਾਸ ਵੀ ਕੱਢੀ ਤੇ ਕਿਹਾ ਕਿ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ।


ਇਹ ਵੀ ਪੜ੍ਹੋ : Gurdwara Sri Akal Bunga Sahib Controversy: ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਦੇ ਕਬਜ਼ੇ ਦੇ ਵਿਵਾਦ ਦਾ ਜਾਣੋ ਪੂਰਾ ਮਾਮਲਾ; ਕਿਉਂ ਪੁੱਜੀ ਗੋਲੀਬਾਰੀ ਤੱਕ ਨੌਬਤ?