ਚੰਡੀਗੜ: ਕੇਂਦਰ ਸਰਕਾਰ ਮੂਡਸ ਕੰਡੋਮ ਬਣਾਉਣ ਵਾਲੀ ਕੰਪਨੀ HLL Life Care Limited ਵਿਚ ਪੂਰੀ ਹਿੱਸੇਦਾਰੀ ਵੇਚਣਾ ਚਾਹੁੰਦੀ ਹੈ। ਸਰਕਾਰ ਨੇ ਇਸ ਲਈ ਬੋਲੀਆਂ ਵੀ ਮੰਗੀਆਂ ਹਨ ਹਾਲਾਂਕਿ ਹੁਣ ਇਸ ਵਿਨਿਵੇਸ਼ ਪ੍ਰਕਿਰਿਆ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਇਸ ਮਾਮਲੇ 'ਤੇ ਕੇਂਦਰ ਸਰਕਾਰ ਅਤੇ ਹੋਰਾਂ ਤੋਂ ਜਵਾਬ ਤਲਬ ਕੀਤਾ ਹੈ।


COMMERCIAL BREAK
SCROLL TO CONTINUE READING

 


ਪਟੀਸ਼ਨ ਵਿਚ ਕੀ ਕਿਹਾ ਗਿਆ


ਜਸਟਿਸ ਐਸ. ਏ. ਨਜ਼ੀਰ ਅਤੇ ਜਸਟਿਸ ਵੀ ਰਾਮਸੁਬਰਾਮਨੀਅਮ ਦੀ ਬੈਂਚ ਨੇ ਸਬਕਾ ਸਹਿਯੋਗ ਸੁਸਾਇਟੀ ਦੀ ਪਟੀਸ਼ਨ 'ਤੇ ਕੇਂਦਰ ਅਤੇ ਹੋਰਾਂ ਤੋਂ ਜਵਾਬ ਮੰਗਿਆ ਹੈ। ਪਟੀਸ਼ਨਕਰਤਾ ਨੇ ਕਿਹਾ ਹੈ ਕਿ ਐਚ. ਐਲ. ਐਲ. ਲਾਈਫਕੇਅਰ ਕੋਵਿਡ-19 ਮਹਾਂਮਾਰੀ ਦੌਰਾਨ ਪੀ. ਪੀ. ਈ. ਕਿੱਟਾਂ ਦੀ ਖਰੀਦ ਵਿਚ ਨੋਡਲ ਏਜੰਸੀ ਸੀ। ਟੀਕਿਆਂ ਦੀ ਖਰੀਦ ਲਈ ਏਜੰਸੀ ਵੀ ਸੀ। ਐਮਰਜੈਂਸੀ ਰਾਹਤ ਕਾਰਜਾਂ ਵਿੱਚ ਐਚਐਲਐਲ ਲਾਈਫਕੇਅਰ ਦੀ ਭੂਮਿਕਾ ਦਾ ਹਵਾਲਾ ਦਿੰਦੇ ਹੋਏ, ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਮਹਾਂਮਾਰੀ ਨਾਲ ਨਜਿੱਠਣ ਲਈ ਟੀਕਾਕਰਨ ਮੁਹਿੰਮ ਅਜੇ ਵੀ ਜਾਰੀ ਹੈ। ਅਜਿਹੀ ਸਥਿਤੀ ਵਿਚ ਦੇਸ਼ ਇਸ ਨਾਜ਼ੁਕ ਮੋੜ 'ਤੇ ਐਚ. ਐਲ. ਐਲ. ਲਾਈਫਕੇਅਰ ਵਰਗੀ ਸੰਸਥਾ ਦਾ ਨਿੱਜੀਕਰਨ ਕਰਨਾ ਬਰਦਾਸ਼ਤ ਨਹੀਂ ਕਰ ਸਕਦਾ।


 


ਕੰਪਨੀ ਬਣਾਉਂਦੀ ਹੈ ਲਾਈਫ ਕੇਅਰ ਪ੍ਰੋਡਕਟ


HLL Life Care Limited ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਧੀਨ ਇਕ ਕੇਂਦਰੀ ਜਨਤਕ ਖੇਤਰ ਦਾ ਅੰਡਰਟੇਕਿੰਗ ਹੈ। ਕੰਡੋਮ ਤੋਂ ਇਲਾਵਾ, ਇਹ ਗਰਭ ਨਿਰੋਧਕ, ਔਰਤਾਂ ਦੀ ਸਿਹਤ ਸੰਭਾਲ ਉਤਪਾਦਾਂ ਦੇ ਨਾਲ-ਨਾਲ ਹੋਰ ਦਵਾਈਆਂ ਦੇ ਨਿਰਮਾਣ ਅਤੇ ਵੰਡ ਵਿੱਚ ਸ਼ਾਮਲ ਹੈ। ਇਹ ਵੱਖ-ਵੱਖ ਬਿਮਾਰੀਆਂ ਦਾ ਪਤਾ ਲਗਾਉਣ ਲਈ ਸਿਹਤ ਸੰਭਾਲ ਅਤੇ ਡਾਇਗਨੌਸਟਿਕ ਸੇਵਾਵਾਂ ਨਾਲ ਵੀ ਜੁੜਿਆ ਹੋਇਆ ਹੈ।


 


WATCH LIVE TV