Sukhpal Khaira News (ਕਿਰਤੀਪਾਲ): ਸੁਖਪਾਲ ਸਿੰਘ ਖਹਿਰਾ ਨੇ ਸੰਗਰੂਰ ਲੋਕ ਸੀਟ ਲਈ ਅੱਜ ਆਪਣੀ ਨਾਮਜ਼ਦਗੀ ਦਾਖਲ ਕਰ ਦਿੱਤੀ ਹੈ। ਇਸ ਮੌਕੇ ਕਾਂਗਰਸ ਤੋਂ ਸੀਨੀਅਰ ਨੇਤਾ ਰਜਿੰਦਰ ਕੌਰ ਭੱਠਲ, ਪਰਮਜੀਤ ਸੀਬੀਆ ਤੇ ਹੋਰ ਵਰਕਰ ਅਤੇ ਨੇਤਾ ਮੌਜੂਦ ਰਹੇ ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਜਿੰਦਰ ਕੌਰ ਭੱਠਲ ਨੇ ਦੱਸਿਆ ਕਿ ਸੰਗਰੂਰ ਤੋਂ ਵੱਡੀ ਲੀਡ ਨਾਲ ਕਾਂਗਰਸ ਦੇ ਸੁਖਪਾਲ ਖਹਿਰਾ ਦੀ ਜਿੱਤ ਹੋਣ ਜਾ ਰਹੀ ਹੈ।


COMMERCIAL BREAK
SCROLL TO CONTINUE READING

ਉੱਥੇ ਹੀ ਦਲਵੀਰ ਗੋਲਡੀ ਉਤੇ ਉਨ੍ਹਾਂ ਨੇ ਕਿਹਾ ਕਿ ਗੋਲਡੀ ਦੇ ਜਾਣ ਨਾਲ ਸੁਖਪਾਲ ਖਹਿਰਾ ਨੂੰ ਕੋਈ ਫਰਕ ਨਹੀਂ ਪਵੇਗਾ ਅਤੇ ਉਹ ਇੱਕ ਵੱਡੇ ਚਿਹਰੇ ਹਨ ਤੇ ਉਸ ਮੁਤਾਬਕ ਉਨ੍ਹਾਂ ਦੀ ਜਿੱਤ ਪੱਕੀ ਹੈ। ਇਸ ਦੇ ਨਾਲ ਹੀ ਮੀਤ ਹੇਅਰ ਦੇ ਇੱਕ ਬਿਆਨ ਉਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੀਤ ਹੇਅਰ ਖੁਦ ਘਰ ਤੋਂ ਬਾਹਰ ਨਹੀਂ ਨਿਕਲਦੇ ਹਨ। ਉਹ ਦੂਸਰੇ ਨੂੰ ਕੀ ਸਲਾਹ ਦੇਣਗੇ। ਕੀ ਸੁਖਪਾਲ ਖਹਿਰਾ ਬਾਹਰ ਦੇ ਹਨ ਜਾਂ ਅੰਦਰ ਦੇ ਕਿਉਂਕਿ ਸੁਖਪਾਲ ਖਹਿਰਾ ਪੰਜਾਬ ਦੇ ਹਰ ਇੱਕ ਜਗ੍ਹਾ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਇਸ ਕਰਕੇ ਉਨ੍ਹਾਂ ਬਾਰੇ ਇਹ ਕਹਿਣਾ ਗਲਤ ਹੈ।


ਸੁਖਪਾਲ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਹਰ ਇੱਕ ਏਰੀਏ ਤੋਂ ਕਾਂਗਰਸੀ ਵਰਕਰ ਅੱਜ ਪਹੁੰਚਿਆ ਹੋਇਆ ਤੇ ਉਹ ਸਭ ਦਾ ਧੰਨਵਾਦ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੱਕਾ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਜਿੱਤ ਹੋਵੇਗੀ ਅਤੇ ਉਨ੍ਹਾਂ ਨੇ ਕਿਹਾ ਕਿ ਜਿੱਤਣ ਤੋਂ ਬਾਅਦ ਉਹ ਪਾਣੀ ਦੇ ਮੁੱਦੇ ਉਤੇ ਗੱਲ ਕਰਨਗੇ ਕਿਉਂਕਿ ਮਾਲਵਾ ਇਲਾਕੇ ਵਿੱਚ ਸੰਗਰੂਰ ਤੇ ਬਰਨਾਲਾ ਪਾਣੀ ਦੀ ਕਿੱਲਤ ਵਿੱਚ ਹੈ ਕਿਉਂਕਿ ਜੀਰੀ ਦੇ ਫ਼ਸਲ ਦੀ ਬਿਜਾਈ ਲਈ ਪਾਣੀ ਦੀ ਬਹੁਤ ਜ਼ਰੂਰਤ ਪੈਂਦੀ ਹੈ।


ਇਹ ਵੀ ਪੜ੍ਹੋ : Dharamvir Gandhi Nominated: ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਧਰਮਵੀਰ ਗਾਂਧੀ ਨੇ ਨਾਮਜ਼ਦਗੀ ਕੀਤੀ ਦਾਖਲ


ਉਸਨੂੰ ਲੈ ਕੇ ਉਹ ਕਈ ਵਾਰ ਮੁੱਖ ਮੰਤਰੀ ਨਾਲ ਮਿਲਣਾ ਵੀ ਚਾਹੇ ਪਰ ਮੁੱਖ ਮੰਤਰੀ ਉਨ੍ਹਾਂ ਨਾਲ ਨਹੀਂ ਮਿਲ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੋ ਐਮਐਸਪੀ ਕੁਝ ਫਸਲਾਂ ਉਤੇ ਦੇਣੀ ਹੈ ਅਤੇ ਹੁਣ ਤੱਕ ਨਹੀਂ ਦਿੱਤੀ ਤੇ ਸਰਕਾਰ ਨੇ ਪਹਿਲਾਂ ਇਸ ਦੇ ਵਾਅਦੇ ਕੀਤੇ ਸੀ ਕਿ ਉਹ ਇਸ ਤੇ ਐਮਐਸਪੀ ਦੇਣਗੇ।


ਇਹ ਵੀ ਪੜ੍ਹੋ : Rakesh Soman join AAP: ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ