Amritsar News: ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਘੋਸ਼ਣਾ ਪੱਤਰ “ਨਿਆਂ ਪੱਤਰ” ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਪ੍ਰੈੱਸ ਕਾਨਫਰੰਸ ਵਿੱਚ AICC ਦੇ ਬੁਲਾਰੇ ਵਿੰਗ ਕਮਾਂਡਰ ਅਨੁਮਾ ਅਚਾਰੀਆ, ਵਿਜੇ ਹੰਸ ਅਤੇ ਨਰਿੰਦਰਪਾਲ ਸਿੰਘ ਸੰਧੂ ਅਤੇ ਲੋਕਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਸਮੇਤ ਕਈ ਕਾਂਗਰਸ ਆਗੂ ਮੌਜੂਦ ਰਹੇ।


COMMERCIAL BREAK
SCROLL TO CONTINUE READING

ਇਸ ਮੌਕੇ ਅਨੁਮਾ ਅਚਾਰੀਆ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਦੇਸ਼ 'ਤੇ ਰਾਜ ਕਰ ਰਹੀ ਭਾਰਤੀ ਜਨਤਾ ਪਾਰਟੀ ਵੰਡ ਪਾਓ ਅਤੇ ਰਾਜ ਕਰੋ ਦੀ ਨੀਤੀ 'ਤੇ ਚੱਲ ਰਹੀ ਹੈ। ਦੇਸ਼ ਨੂੰ ਧਰਮ ਦੇ ਨਾਂ 'ਤੇ ਵੰਡਿਆ ਜਾ ਰਿਹਾ ਹੈ। ਅੱਜ ਚੀਨ ਸਾਡੇ ਦੇਸ਼ ਵਿੱਚ 2000 ਕਿਲੋਮੀਟਰ ਤੱਕ ਘੁਸਪੈਠ ਕਰ ਚੁੱਕਾ ਹੈ, ਜਿਸ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਕੋਈ ਚਿੰਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਕਾਰਜਕਾਲ ਦੌਰਾਨ ਕਾਰਗਿਲ, ਸਾਂਭਾ, ਉੜੀ ਅਤੇ ਪੁਲਵਾਮਾ ਵਰਗੇ ਜੋ ਵੀ ਹਮਲੇ ਹੋਏ, ਕਾਂਗਰਸ ਦੇ ਕਾਰਜਕਾਲ ਦੌਰਾਨ ਅਜਿਹਾ ਕੋਈ ਹਮਲਾ ਨਹੀਂ ਹੋਇਆ।


ਬੇਰੁਜ਼ਗਾਰੀ ਇੰਨੀ ਵੱਧ ਗਈ ਹੈ ਕਿ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਉਹ ਦੇਸ਼ ਛੱਡ ਕੇ ਵਿਦੇਸ਼ਾਂ ਨੂੰ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ ’ਤੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ। ਨੌਕਰੀਆਂ ਵਿੱਚ ਔਰਤਾਂ 50% ਰਾਖਵੇਂਕਰਨ ਦਿੱਤਾ ਜਾਵੇਗਾ ਅਤੇ ਹਰ ਔਰਤਾਂ ਨੂੰ 2000 ਪ੍ਰਤੀ ਮਹੀਨਾ ਵੀ ਮਿਲੇਗਾ।


ਕਿਸਾਨਾਂ ਨੂੰ ਫਸਲਾਂ 'ਤੇ ਐਮ.ਐਸ.ਪੀ. ਦਿੱਤੀ ਜਾਵੇਗੀ ਅਤੇ ਖੇਤੀ 'ਤੇ ਕੋਈ ਟੈਕਸ ਨਹੀਂ ਲੱਗੇਗਾ। ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ 30 ਦਿਨਾਂ ਦੇ ਅੰਦਰ ਦਿੱਤਾ ਜਾਵੇਗਾ। 25-25 ਲੱਖ ਰੁਪਏ ਦਾ ਬੀਮਾ ਅਤੇ ਸ਼ਹਿਰਾਂ ਵਿੱਚ ਵੀ ਮਨਰੇਗਾ ਸਕੀਮ ਲਾਗੂ ਕੀਤੀ ਜਾਵੇਗੀ।


ਇਸ ਮੌਕੇ ਗੁਰਜੀਤ ਸਿੰਘ ਔਜਲਾ ਨੇ ਕਿਗਹਾ ਕਿ ਦੇਸ਼ ਤਾਂ ਹੀ ਬਚ ਸਕਦਾ ਜੇ ਸਾਰੇ ਧਰਮ ਦੇ ਲੋਕ ਇਕੱਠੇ ਹੋਕੇ ਰਹਿਣਗੇ। ਕੇਂਦਰ ਵਿੱਚ ਮੌਜੂਦ ਬੀਜੇਪੀ ਵੱਲੋਂ ਸਰਕਾਰਾਂ ਤੋੜੀਆਂ ਜਾ ਰਹੀਆਂ ਹਨ, ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ। ਇਸ ਸਰਕਾਰ ਵੱਲੋਂ ਈਡੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਕਾਂਗਰਸ ਪਾਰਟੀ ਹਮੇਸ਼ਾ ਹੀ ਲੋਕਾਂ ਦੇ ਹੱਕ ਦੀ ਆਵਾਜ਼ ਦੇ ਲਈ ਖੜੀ ਹੋਈ ਹੈ। ਕਾਂਗਰਸ ਪਾਰਟੀ ਸੰਵਿਧਾਨ ਨੂੰ ਬਚਾਉਣ ਦੇ ਲਈ ਅੱਗੇ ਆ ਰਹੀ ਹੈ। ਰਾਹੁਲ ਗਾਂਧੀ ਨੇ 5000 ਕਿਲੋਮੀਟਰ ਨਿਆਂ ਯਾਤਰਾ ਸਿਰਫ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਕੱਢੀ ਸੀ। ਸਾਨੂੰ ਇੱਕਠੇ ਹੋਕੇ ਦੇਸ਼ ਨੂੰ ਬਚਾਉਣ ਲਈ ਅੱਗੇ ਆਉਣਾ ਪਵੇਗਾ।