Khanna ED Raid/ਦਵਿੰਦਰ ਸ਼ਰਮਾ: ਖੰਨਾ 'ਚ ED ਦੀ ਰੇਡ ਦੇਰ ਰਾਤ ਤੱਕ ਜਾਰੀ ਰਹੀ ਜਿਸ ਮਗਰੋਂ ਕਾਂਗਰਸੀ ਆਗੂ ਰਾਜਦੀਪ ਸਿੰਘ ਨਾਗਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਲੰਧਰ ਵਿਖੇ ਅੱਜ ਓਹਨਾਂ ਮੈਡੀਕਲ ਹੋਇਆ ਅਤੇ ਇਸ ਮਗਰੋਂ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਗਿਆ ਹੈ। ਈਡੀ ਨੇ ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਰਾਜਦੀਪ ਸਿੰਘ ਨਾਗਰਾ ਦਾ 9 ਤਰੀਕ ਤੱਕ ਰਿਮਾਂਡ ਹਾਸਲ ਕੀਤਾ ਪਰ ਜੱਜ ਨੇ 5 ਦਿਨ ਦਾ ਰਿਮਾਂਡ ਦਿੱਤਾ ਸੀ। 


COMMERCIAL BREAK
SCROLL TO CONTINUE READING

ਦੱਸ ਦਈਏ ਕਿ ਬੀਤੇ ਦਿਨੀ ਖੰਨਾ ਦੇ ਪਿੰਡ ਇਕੋਲਾਹੀ ਵਿੱਚ ਕਾਂਗਰਸੀ ਆਗੂ ਰਾਜਦੀਪ ਸਿੰਘ ਦੇ ਘਰ ਈਡੀ ਨੇ ਛਾਪਾ ਮਾਰਿਆ ਗਿਆ ਸੀ । ਦੱਸਿਆ ਜਾ ਰਿਹਾ ਹੈ ਕਿ ਜਲੰਧਰ ਤੋਂ ਈਡੀ ਦੀ ਟੀਮ ਸਵੇਰੇ 4 ਵਜੇ ਇੱਥੇ ਆਈ ਸੀ।  ਕਾਂਗਰਸ ਦੇ ਕਈ ਵੱਡੇ ਨੇਤਾਵਾਂ ਨਾਲ ਉਨ੍ਹਾਂ ਦੇ ਨਜ਼ਦੀਕੀ ਸਬੰਧ ਵੀ ਮਸ਼ਹੂਰ ਹਨ। 


ਇਹ ਵੀ ਪੜ੍ਹੋ: Punjab Cabinet meeting Live Updates: ਅੱਜ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਅਧਿਆਪਕ ਦਿਵਸ ਦੀਆਂ ਮੁਬਾਰਕਾਂ, ਇੱਥੇ ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

ਰਾਜਦੀਪ ਦੇ ਘਰ ਇਕੋਲਾਹੀ ਦੀ ਜਾਂਚ ਕੀਤੀ ਜਾ ਰਹੀ ਸੀ। ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿੱਚ ਉਸ ਦੀ ਕਮਿਸ਼ਨ ਦੀ ਦੁਕਾਨ ਦੀ ਵੀ ਜਾਂਚ ਕੀਤੀ ਜਾ ਰਹੀ ਸੀ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਇਹ ਜਾਂਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਸਬੰਧਤ ਟੈਂਡਰ ਘੁਟਾਲੇ ਨਾਲ ਸਬੰਧਤ ਹੈ। ਰਾਜਦੀਪ ਸਿੰਘ ਦੀ ਅਨਾਜ ਢੋਣ ਦੇ ਘੁਟਾਲੇ ਵਿੱਚ ਸ਼ਮੂਲੀਅਤ ਦੀ ਜਾਂਚ ਲਈ ਅਜਿਹਾ ਕੀਤਾ ਗਿਆ ਹੈ। ਅਨਾਜ ਦੀ ਢੋਆ-ਢੁਆਈ ਵੀ ਵੱਡਾ ਸਿਆਸੀ ਮੁੱਦਾ ਬਣ ਗਿਆ ਸੀ।


 


ਖੰਨਾ 'ਚ ਕਾਂਗਰਸੀ ਆਗੂ ਤੇ ਏਜੰਟ ਰਾਜਦੀਪ ਸਿੰਘ ਦੇ ਘਰ ਤੋਂ ਇਲਾਵਾ ਈਡੀ ਨੇ ਉਸ ਦੇ ਕਾਰੋਬਾਰੀ ਸਥਾਨ 'ਤੇ ਵੀ ਦਸਤਕ ਦਿੱਤੀ ਹੈ। ਈਡੀ ਦੀ ਟੀਮ ਖੰਨਾ ਦੇ ਸਿਟੀ ਸੈਂਟਰ ਵਿੱਚ ਪਹੁੰਚੀ। ਉਥੋਂ ਦੇ ਦੋ ਦਫ਼ਤਰਾਂ ਵਿੱਚ ਰਿਕਾਰਡ ਚੈੱਕ ਕੀਤਾ। ਦੱਸਿਆ ਜਾ ਰਿਹਾ ਹੈ ਕਿ ਰਾਜਦੀਪ ਸਿੰਘ ਦੀ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਕੀਤੀ ਜਾ ਰਹੀ ਹੈ।