Navjot Singh Sidhu: ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਰਿਹਾਈ ਨਾ ਹੋਣ ’ਤੇ ਇੱਕ ਵਾਰ ਫੇਰ ਪਾਰਟੀ ਦੀ ਅੰਦਰੂਨੀ ਧੜੇਬੰਦੀ ਸਾਹਮਣੇ ਆਈ ਹੈ। ਦਰਅਸਲ ਸਿੱਧੂ ਹਮਾਇਤੀਆਂ ਦਾ ਗੁੱਸਾ ਕੁਝ ਕਾਂਗਰਸੀਆਂ ਅਤੇ ਪੰਜਾਬ ਸਰਕਾਰ ’ਤੇ ਫੁੱਟਿਆ ਹੈ।


COMMERCIAL BREAK
SCROLL TO CONTINUE READING

ਇਸ ਮੌਕੇ ਸਿੱਧੂ ਦੇ ਸਮਰਥਕਾਂ ਨੇ ਪੰਜਾਬ ਸਰਕਾਰ ਦੇ ਨਾਕਾਰਾਤਮਕ ਰਵਈਏ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਦੱਸ ਦੇਈਏ ਕਿ ਨਵਜੋਤ ਸਿੱਧੂ ਦੀ ਰਿਹਾਈ ਸਬੰਧੀ ਰੂਟ-ਮੈਪ ਫੇਸਬੁੱਕ ’ਤੇ ਪੋਸਟ ਕਰ ਦਿੱਤਾ ਗਿਆ ਸੀ। ਹੋਰ ਤਾਂ ਹੋਰ ਅੰਮ੍ਰਿਤਸਰ, ਪਟਿਆਲਾ ਅਤੇ ਲੁਧਿਆਣਾ ’ਚ ਕਈ ਥਾਵਾਂ ’ਤੇ ਸਿੱਧੂ ਦੇ ਸਵਾਗਤ ਲਈ ਬੈਨਰ ਵੀ ਲਗਾ ਦਿੱਤੇ ਗਏ ਗਨ।


ਸੜਕ ’ਤੇ ਹਿੰਸਾ ਮਾਮਲੇ ’ਚ ਸਜ਼ਾ ਕੱਟ ਰਹੇ ਸਿੱਧੂ ਨੂੰ ਜੇਲ੍ਹ ’ਚ ਚੰਗੇ ਆਚਰਣ ਦੇ ਚੱਲਦਿਆਂ ਗਣਤੰਤਰ ਦਿਵਸ ਮੌਕੇ ਰਿਹਾਅ ਕੀਤੇ ਜਾਣ ਦੀ ਉਮੀਦ ਸੀ।


ਜਿਸਦੇ ਚੱਲਦਿਆ ਗਣੰਤਤਰ ਦਿਵਸ (26 ਜਨਵਰੀ) ਵਾਲੇ ਦਿਨ ਮਹਿੰਦਰ ਕੇਪੀ, ਸ਼ਮਸ਼ੇਰ ਦੂਲੋਂ ਅਤੇ ਨਵਤੇਜ ਸਿੰਘ ਚੀਮਾ ਸਣੇ ਹੋਰ ਕਈ ਸੀਨੀਅਰ ਆਗੂ ਸਿੱਧੂ ਦੀ ਪਟਿਆਲਾ ਸਥਿਤ ਰਿਹਾਇਸ਼ ’ਤੇ ਪਹੁੰਚੇ ਸਨ।


ਸਿੱਧੂ ਦੀ ਰਿਹਾਈ ਨਾ ਹੋਣ ’ਤੇ ਸਿੱਧੂ ਸਮਰਥਕਾਂ ਵਲੋਂ ਪ੍ਰੈਸ-ਕਾਨਫ਼ੰਰਸ ਕੀਤੀ ਗਈ। ਇਸ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋਂ ਨੇ ਕਿਹਾ ਕਿ ਪੰਜਾਬ ’ਚ ਸਿਰਫ਼ ਨਾਮ ਦੀ ਸਰਕਾਰ ਹੈ, ਅਸਲ ’ਚ ਇਸ ਨੂੰ ਚਲਾ ਕੋਈ ਹੋਰ ਰਿਹਾ ਹੈ।


ਦੂਲੋਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਹੀ ਨਹੀਂ ਬਲਕਿ ਕਾਂਗਰਸ ਪਾਰਟੀ ’ਚ ਮੌਜੂਦਾ ਲੀਡਰ ਵੀ ਸਿੱਧੂ ਦੇ ਬਾਹਰ ਆਉਣ ਤੋਂ ਡਰ ਰਹੇ ਹਨ। ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਮੌਕੇ ਰਿਹਾਅ ਹੋਣ ਵਾਲੇ 51 ਕੈਦੀਆਂ ’ਚ ਸਿੱਧੂ ਦਾ ਨਾਮ ਵੀ ਸ਼ਾਮਲ ਸੀ। ਪਰ ਸਰਕਾਰ ਨੇ ਕਿਸੇ ਵੀ ਕੈਦੀ ਨੂੰ ਰਿਹਾਅ ਨਾ ਕਰਕੇ ਬਾਕੀ ਦੇ 50 ਕੈਦੀਆਂ ਨਾਲ ਵੀ ਧੱਕਾ ਕੀਤਾ ਹੈ।


ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਾਣਬੁੱਝ ਕੇ ਸਿੱਧੂ ਨੂੰ ਰਿਹਾਅ ਨਹੀਂ ਕੀਤਾ ਗਿਆ। ਜਦੋਂ ਉਨ੍ਹਾਂ ਆਪਣੀ ਸਜ਼ਾ ਦਾ 68 ਫ਼ੀਸਦੀ ਹਿੱਸਾ ਪੂਰਾ ਕਰ ਲਿਆ ਗਿਆ ਹੈ ਅਤੇ ਸਰਕਾਰ ਚਾਹੁੰਦੀ ਤਾਂ ਰਿਹਾਅ ਕੀਤਾ ਜਾ ਸਕਦਾ ਸੀ।


ਦਿਲਚਸਪ ਗੱਲ ਇਹ ਹੈ ਕਿ ਭਾਰਤ ਜੋੜੋ ਯਾਤਰਾ (Bharat Jodo Yatra) ਦੇ ਪੰਜਾਬ ’ਚ ਦਾਖ਼ਲ ਹੋਣ ਤੋਂ ਪਹਿਲਾਂ ਕੁਝ ਟਕਸਾਲੀ ਕਾਂਗਰਸੀ ਆਗੂਆਂ (Taksali Congressmen) ਵਲੋਂ ਜਿਨ੍ਹਾਂ ’ਚ ਸਾਬਕਾ ਮੰਤਰੀ ਲਾਲ ਸਿੰਘ, ਸ਼ਮਸ਼ੇਰ ਸਿੰਘ ਦੂਲੋਂ, ਮਹਿੰਦਰ ਸਿੰਘ ਕੇ. ਪੀ. ਅਤੇ ਨਵਤੇਜ ਸਿੰਘ ਚੀਮਾ ਅਤੇ ਵਲੋਂ ਪਟਿਆਲਾ ਦੀ ਕੇਂਦਰੀ ਜੇਲ੍ਹ ’ਚ ਸਿੱਧੂ ਨਾਲ ਮੁਲਾਕਾਤ ਕੀਤੀ ਗਈ ਸੀ।  


ਇਹ ਵੀ ਪੜ੍ਹੋ: ਅੰਮ੍ਰਿਤਸਰ ’ਚ ਪੰਜ ਸਿਹਤ ਕੇਂਦਰਾਂ ਦੇ ਨਾਮ ਬਦਲਣ ’ਤੇ ਹੋਇਆ ਵਿਵਾਦ, SGPC ਨੇ ਦਿੱਤੀ ਚਿਤਾਵਨੀ