Manish Tiwari Interview: ਭਾਜਪਾ ਦੀ ਸਰਕਾਰ ਆਈ ਤਾਂ ਲੋਕਰਾਜ ਹੋ ਜਾਵੇਗਾ ਖ਼ਤਮ-ਮਨੀਸ਼ ਤਿਵਾੜੀ
Manish Tiwari Interview: 18ਵੀਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੇ ਦੇਸ਼ ਵਿੱਚ ਸਿਆਸਤ ਦਾ ਪਿੜ ਭਖਿਆ ਹੋਇਆ ਹੈ। ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰ ਐਲਾਨੇ ਜਾ ਰਹੇ ਹਨ।
Manish Tiwari Interview: 18ਵੀਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੇ ਦੇਸ਼ ਵਿੱਚ ਸਿਆਸਤ ਦਾ ਪਿੜ ਭਖਿਆ ਹੋਇਆ ਹੈ। ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰ ਐਲਾਨੇ ਜਾ ਰਹੇ ਹਨ। ਕਾਂਗਰਸ ਹਾਈਕਮਾਂਡ ਨੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਦੀ ਥਾਂ ਚੰਡੀਗੜ੍ਹ ਸੀਟ ’ਤੇ ਨਵੇਂ ਚਿਹਰੇ ਨੂੰ ਅਜ਼ਮਾਇਆ ਹੈ। ਚੰਡੀਗੜ੍ਹ ਤੋਂ ਕਾਂਗਰਸ ਵੱਲੋਂ ਐਲਾਨੇ ਲੋਕ ਸਭਾ ਉਮੀਦਵਾਰ ਮਨੀਸ਼ ਤਿਵਾੜੀ ਨੇ ਜ਼ੀ ਮੀਡੀਆ ਨਾਲ ਖਾਸ ਗੱਲਬਾਤ ਕੀਤੀ। ਆਓ ਪੜ੍ਹਦੇ ਹਾਂ ਇਸ ਇੰਟਰਵਿਊ ਦਾ ਖ਼ਾਸ ਅੰਸ਼-
ਸਵਾਲ-ਭਾਜਪਾ ਦਾ ਨਾਅਰਾ ਅਬ ਕੀ ਬਾਰ 400 ਪਾਰ ਬਾਰੇ ਤੁਸੀਂ ਕੀ ਸੋਚਦੇ ਹੋ?
ਜਵਾਬ-ਮਨੀਸ਼ ਤਿਵਾੜੀ ਨੇ ਕਿਹਾ ਕਿ ਇਸ ਵਾਰ ਭਾਜਪਾ 150 ਪਾਰ ਨਹੀਂ ਕਰੇਗੀ। ਦੱਖਣ ਭਾਰਤ ਵਿੱਚ ਭਾਜਪਾ ਦਾ ਸੁਪੜਾ ਸਾਫ ਹੋਵੇਗਾ ਅਤੇ ਜੇਕਰ ਇੱਕ ਅੱਧੀ ਸੀਟ ਆ ਜਾਵੇ ਤਾਂ ਭਾਜਪਾ ਖੁਦ ਨੂੰ ਖੁਸਕਿਸਮਤ ਸਮਝਣ। ਲੋਕ ਇਸ ਵਾਰ ਇਨ੍ਹਾਂ ਨੂੰ ਸਮਝਾਉਣਗੇ।
ਸਵਾਲ-ਇਸ ਵਾਰ ਚੋਣਾਂ ਵਿੱਚ ਗਠਜੋੜ ਕਿਥੇ ਖੜ੍ਹਾ ਹੈ?
ਜਵਾਬ-ਇਸ ਵਾਰ ਇੰਡੀਆ ਗਠਜੋੜ ਸਰਕਾਰ ਬਣਾਏਗਾ। ਮਹਿੰਗਾਈ, ਬੇਰੁਜ਼ਗਾਰੀ ਤੇ ਅਸਮਾਨਤਾ ਇਸ ਸਮੇਂ ਸਭ ਤੋਂ ਵੱਡੇ ਮੁੱਦੇ ਹਨ। ਭਾਜਪਾ ਸਰਕਾਰ ਨੇ 10 ਸਾਲ ਵਿੱਚ ਸਿਰਫ਼ ਅੰਡਾਨੀ ਦੀ ਸੇਵਾ ਕੀਤੀ ਹੈ। ਲੋਕ ਇਸ ਵਾਰ ਭਾਜਪਾ ਨੂੰ ਨਿਹੰਗਾਂ ਦੀ ਬਾਟੀ ਵਾਂਗ ਮਾਂਜ ਦੇਣਗੇ।
ਸਵਾਲ-ਕਾਂਗਰਸ ਸਰਕਾਰ ਵੇਲੇ ਘੋਸ਼ਣਾ ਪੱਤਰ ਵਿੱਚ ਐਮਐਸਪੀ ਗਰੰਟੀ ਕਾਨੂੰਨ ਕਿਉਂ ਨਹੀਂ ਦਿੱਤਾ ਗਿਆ?
ਜਵਾਬ-ਸਵਾਮੀਨਾਥਨ ਦੀ ਰਿਪੋਰਟ ਬਣਾਈ ਸੀ ਅਤੇ 2004 ਤੋਂ 2014 ਤੱਕ ਦੇਖੋ ਹਰ ਜਿਣਸ ਉਪਰ ਐਮਐਸਪੀ ਕਾਫੀ ਵਧਾਈ ਗਈ ਹੈ। ਉਸ ਸਮੇਂ ਐਮਐਸਪੀ ਦੀ ਮੰਗ ਹੀ ਨਹੀਂ ਉੱਠੀ। ਉਨ੍ਹਾਂ ਨੇ ਅੱਗੇ ਕਿਹਾ ਕਿ ਇਨ੍ਹਾਂ ਨੇ ਕਿਸਾਨਾਂ ਨੂੰ ਅਣਗੌਲਿਆ ਕਰਕੇ ਕਾਰਪੋਰੇਟਾਂ ਦਾ ਹੀ ਖਿਆਲ ਰੱਖਿਆ ਹੈ।
ਸਵਾਲ-ਪ੍ਰੇਮ ਸਿੰਘ ਚੰਦੂਮਾਜਰਾ ਨੇ ਲਗਾਏ ਦੋਸ਼ ਕਿ ਤਿਵਾੜੀ ਸਾਹਿਬ ਆਨੰਦਪੁਰ ਸਾਹਿਬ ਦਿਖਾਈ ਨਹੀਂ ਦਿੱਤੇ?
ਜਵਾਬ-ਪ੍ਰੇਮ ਸਿੰਘ ਚੰਦੂਮਾਜਰਾ ਅਕਤੂਬਰ 2023 ਹਲਕੇ ਵਿੱਚ ਆਉਣਾ ਸ਼ੁਰੂ ਹੋਏ ਸਨ ਅਤੇ ਚਾਰ ਸਾਲ ਅਲੋਪ ਰਹੇ। ਤਿਵਾੜੀ ਨੇ ਅੱਗੇ ਕਿਹਾ ਕਿ ਉਹ ਖੁਦ ਕੋਵਿਡ ਵੇਲੇ ਵੀ ਆਉਂਦੇ ਰਹੇ ਹਨ। 584 ਕਰੋੜ ਰੁਪਏ ਦਾ ਪ੍ਰੋਜੈਕਟ ਲੈ ਕੇ ਆਏ ਸਨ।
ਇਹ ਵੀ ਪੜ੍ਹੋ : Punjab Bjp Candidate List 2024: ਬੀਜੇਪੀ ਵੱਲੋਂ ਲੋਕ ਸਭਾ ਚੋਣਾਂ ਲਈ 3 ਉਮੀਦਵਾਰਾਂ ਦਾ ਐਲਾਨ, ਬਠਿੰਡਾ ਤੋਂ ਪਰਮਪਾਲ ਕੌਰ ਨੂੰ ਦਿੱਤੀ ਟਿਕਟ