ਚੰਡੀਗੜ੍ਹ: ਪੰਜਾਬ ਕਾਂਗਰਸ (Punjab Congress) ’ਚ ਇਸ ਸਮੇਂ ਸਭ ਕੁਝ ਸਹੀ ਨਹੀਂ ਚੱਲ ਰਿਹਾ। ਦਰਅਸਲ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸੁਖਪਾਲ ਖਹਿਰਾ ਵਿਚਾਲੇ ਮਤਭੇਦ ਉਭਰ ਆਏ ਹਨ। 


COMMERCIAL BREAK
SCROLL TO CONTINUE READING


ਖਹਿਰਾ ਨੇ ਨਹੀਂ ਮੰਨਿਆ ਹਾਈਕਮਾਨ ਦਾ ਨਿਰਦੇਸ਼
ਭੁੱਲਥ ਤੋਂ ਵਿਧਾਇਕ ਸੁਖਪਾਲ ਖਹਿਰਾ (Sukhpal Singh Khaira) ਦੇ ਟਵੀਟ ਮਾਮਲੇ ’ਚ ਰਾਜਾ ਵੜਿੰਗ ਨੇ ਸੀਨੀਅਰ ਆਗੂ ਏ. ਵੇਣੂਗੋਪਾਲ ਕੋਲ ਸ਼ਿਕਾਇਤ ਕਰਦਿਆਂ ਕਾਰਵਾਈ ਦੀ ਮੰਗ ਕੀਤੀ ਹੈ। ਇਹ ਮਾਮਲਾ ਉਸ ਸਮੇਂ ਹੋਰ ਵੀ ਵੱਧ ਗਿਆ ਜਦੋਂ ਹਾਈਕਮਾਨ ਦੇ ਨਿਰਦੇਸ਼ਾਂ ਤੋਂ ਬਾਅਦ ਖਹਿਰਾ ਨੇ 'ਵਿਵਾਦਤ ਟਵੀਟ' ਆਪਣੇ ਟਵਿੱਟਰ ਅਕਾਊਂਟ ਤੋਂ ਹਟਾਉਣ ਤੋਂ ਕੋਰੀ ਨਾਂਹ ਕਰ ਦਿੱਤੀ। ਖਹਿਰਾ ਨੇ ਹਾਈਕਮਾਨ ਨੂੰ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਟਵੀਟ ’ਚ ਕੁਝ ਵੀ ਗਲਤ ਨਹੀਂ ਲਿਖਿਆ, ਜੋ ਵੀ ਲਿਖਿਆ, ਲੋਕਾਂ ਦੀਆਂ ਭਾਵਨਾਵਾਂ ਤਹਿਤ ਲਿਖਿਆ ਹੈ। 


 



ਕੈਪਟਨ ਵੇਲੇ ਖਹਿਰਾ ਦੀ ਕਾਂਗਰਸ ’ਚ ਹੋਈ ਸੀ ਘਰ ਵਾਪਸੀ
ਦੱਸ ਦੇਈਏ ਕਿ ਸੁਖਪਾਲ ਖਹਿਰਾ ਦੀ ਕਾਂਗਰਸ ’ਚ ਵਾਪਸੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਵੇਲੇ ਹੋਈ ਸੀ। ਕੁਝ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਸੀ, ਉਨ੍ਹਾਂ ਕਿਹਾ ਸੀ ਕਿ 'ਮੌਜੂਦਾ ਪ੍ਰਬੰਧਨ ਅਧੀਨ ਕਾਂਗਰਸ ਪਾਰਟੀ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ ਕਿ ਕੋਈ ਵਾਪਸੀ ਮੁਮਕਿਨ ਨਹੀਂ।


 



ਆਸ਼ੂ ਦੀ ਹਮਾਇਤ ’ਚ ਪ੍ਰਦਰਸ਼ਨ ਦਾ ਅੰਦਰਖਾਤੇ ਹੋ ਰਿਹਾ ਵਿਰੋਧ 
ਕਾਂਗਰਸ ਦੀ ਪੰਜਾਬ ਇਕਾਈ ’ਚ ਚੱਲ ਰਹੀ ਇਸ ਕਸ਼ਮਕਸ਼ ਨੇ ਇੱਕ ਵਾਰ ਫੇਰ ਪਾਰਟੀ ’ਚ ਚੱਲ ਰਹੀ ਧੜੇਬੰਦੀ ਨੂੰ ਲੋਕਾਂ ਸਾਹਮਣੇ ਲਿਆ ਦਿੱਤਾ ਹੈ। ਪਾਰਟੀ ਸੂਤਰਾ ਮੁਤਾਬਕ ਖਹਿਰਾ ਵਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਕਾਰਨ ਪਹਿਲਾਂ ਹੀ ਪਾਰਟੀ ਪ੍ਰਧਾਨ ਰਾਜਾ ਵੜਿੰਗ (Amarinder Singh Raja Warring) ਖਫ਼ਾ ਚੱਲ ਰਹੇ ਸਨ ਤੇ ਖਹਿਰਾ ਦੇ ਇਸ ਟਵੀਟ ਨੇ ਬਲ਼ਦੀ ’ਤੇ ਅੱਗ ਪਾਉਣ ਦਾ ਕੰਮ ਕੀਤਾ ਹੈ। 
ਸੁਣਨ ’ਚ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਕਈ ਕਾਂਗਰਸੀ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ ਘਿਰਨ ਵਾਲੇ ਮੰਤਰੀਆਂ ਤੇ ਵਿਧਾਇਕਾਂ ਦੀ ਹਮਾਇਤ ’ਚ ਚਲਾਈ ਜਾਣ ਵਾਲੀ ਮੁਹਿੰਮ ਦਾ ਅੰਦਰਖਾਤੇ ਵਿਰੋਧ ਕਰ ਰਹੇ ਹਨ।