Congress Protest News: ਸੰਸਦ ਮੈਂਬਰਾਂ ਦੀ ਮੁਅੱਤਲੀ ਖ਼ਿਲਾਫ਼ ਅੰਮ੍ਰਿਤਸਰ `ਚ ਕਾਂਗਰਸ ਦਾ ਪ੍ਰਦਰਸ਼ਨ
Congress Protest News: ਦੇਸ਼ ਭਰ ਵਿੱਚ ਅੱਜ ਕਾਂਗਰਸ ਪਾਰਟੀ ਵੱਲੋਂ ਭਾਜਪਾ ਦੀ ਮੋਦੀ ਸਰਕਾਰ ਦੇ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਅੰਮ੍ਰਿਤਸਰ ਦੇ ਹਾਲ ਗੇਟ ਦੇ ਬਾਹਰ ਕਾਂਗਰਸੀ ਆਗੂ ਨੇ ਵੀ ਮੋਦੀ ਸਰਕਾਰ ਦਾ ਫੂਕ ਕੇ ਪ੍ਰਦਰਸ਼ਨ ਕੀਤਾ।
Congress Protest News: ਦੇਸ਼ ਭਰ ਵਿੱਚ ਅੱਜ ਕਾਂਗਰਸ ਪਾਰਟੀ ਵੱਲੋਂ ਭਾਜਪਾ ਦੀ ਮੋਦੀ ਸਰਕਾਰ ਦੇ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਅੰਮ੍ਰਿਤਸਰ ਦੇ ਹਾਲ ਗੇਟ ਦੇ ਬਾਹਰ ਕਾਂਗਰਸੀ ਆਗੂ ਨੇ ਵੀ ਮੋਦੀ ਸਰਕਾਰ ਦਾ ਫੂਕ ਕੇ ਪ੍ਰਦਰਸ਼ਨ ਕੀਤਾ।
ਇਸ ਪੁਤਲਾ ਫੂਕ ਪ੍ਰਦਰਸ਼ਨ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਡਾ.ਰਾਜ ਕੁਮਾਰ ਵੇੇਰਕਾ ਅਤੇ ਅੰਮ੍ਰਿਤਸਰ ਦੇ ਸ਼ਹਿਰੀ ਪ੍ਰਧਾਨ ਨੇ ਅਸ਼ਵਨੀ ਪੱਪੂ ਸਮੇਤ ਕਾਂਗਰਸ ਦੇ ਕਈ ਆਗੂ ਮੌਜੂਦ ਰਹੇ। ਕਾਂਗਰਸ ਦੇ ਆਗੂਆਂ ਨੇ ਮੋਦੀ ਸਰਕਾਰ ਨੂੰ 146 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਦੇ ਮੁੱਦੇ 'ਤੇ ਜੰਮ ਕੇ ਘੇਰਿਆ।
ਇਸ ਮੌਕੇ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ 141 ਦੇ ਕਰੀਬ ਲੋਕ ਸਭਾ ਮੈਂਬਰ ਨੂੰ ਬਰਖ਼ਾਸਤ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਕਾਰਵਾਈ ਨੂੰ ਬੀਜੇਪੀ ਦੀ ਮੋਦੀ ਸਰਕਾਰ ਦੀ ਗੁੰਡਾਗਰਦੀ ਤੱਕ ਆਖ ਦਿੱਤਾ। ਵੇਰਕਾ ਨੇ ਕਿਹਾ ਸੰਸਦ ਵਿੱਚ ਜੋ ਕੋਈ ਵੀ
ਮੋਦੀ ਸਰਕਾਰ ਦੇ ਖ਼ਿਲਾਫ਼ ਬੋਲਦਾ ਹੈ, ਸਪੀਕਰ ਉਸਨੂੰ ਸੰਸਦ ਚੋਂ ਬਰਖ਼ਾਸਤ ਕਰ ਦਿੰਦੇ ਹਨ ਜੋ ਕਿ ਸੰਸਦ ਮੈਂਬਰਾਂ ਦੇ ਨਾਲ ਨਾਇਨਸਾਫੀ ਹੈ।
ਪੂਰਾ ਮਾਮਲਾ ਕੀ ਹੈ ?
ਦੱਸ ਦਈਏ ਕਿ 13 ਦਸੰਬਰ ਨੂੰ ਕੁੱਝ ਨੌਜਵਾਨਾਂ ਨੇ ਵਿਜਟਰ ਗੈਲਰੀ ਤੋਂ ਲੋਕ ਸਭਾ ਵਿੱਚ ਛਾਲ ਮਾਰਕੇ ਖੂਬ ਹੰਗਾਮਾ ਕੀਤਾ ਸੀ। ਜਿਸ ਤੋਂ ਬਾਅਦ ਵਿਰੋਧੀ ਧਿਰਾਂ ਨੇ ਲੋਕ ਸਭਾ ਵਿੱਚ ਹੋਈ ਸੁਰੱਖਿਆ ਕੁਤਾਈ ਨੂੰ ਲੈਕੇ ਮੋਦੀ ਸਰਕਾਰ ਉਤੇ ਸਵਾਲ ਚੁੱਕੇ ਸਨ। ਵਿਰੋਧੀ ਧਿਰਾਂ ਨੇ ਲੋਕਾਂ ਸਭਾ ਵਿੱਚ ਵਿਰੋਧ ਕੀਤਾ ਸੀ।
ਜਿਸ ਤੋਂ ਇਸ ਘਟਨਾ ਦੇ ਅਗਲੇ ਦਿਨ ਲੋਕਸਭਾ ਦੇ ਸਪੀਕਰ ਨੇ ਕੁੱਝ ਸੰਸਦ ਮੈਂਬਰਾਂ ਨੂੰ ਮੁਅਤਲ ਕਰ ਦਿੱਤਾ ਸੀ, ਉਸ ਤੋਂ ਬਾਅਦ ਵਿਰੋਧ ਧਿਰਾਂ ਨੇ ਲਗਾਤਾਰ ਲੋਕਸਭਾ ਅਤੇ ਰਾਜਸਭਾ ਦੇ ਦੋਵੇ ਸਦਾਨ ਵਿੱਚ ਮੁਅਤਲ ਹੋਏ ਮੈਂਬਰ ਨੂੰ ਲੈਕੇ ਵਿਰੋਧ ਪ੍ਰਦਰਸ਼ਨ ਕੀਤਾ।
ਜਿਸ ਨੂੰ ਲੈ ਕੇ ਲੋਕ ਸਭਾ ਸਪੀਕਰ ਓਮ ਪ੍ਰਕਾਸ਼ ਬਿਰਲਾ ਨੇ ਵਿਰੋਧੀ ਧਿਰਾਂ ਨੂੰ ਇਸ ਗੱਲ ਦਾ ਵਿਸ਼ਵਾਸ ਵੀ ਦਿੱਤਾ ਗਿਆ ਸੀ, ਕਿ ਇਹ ਮਾਮਲਾ ਗੰਭੀਰ ਹੈ ਜਿਸ 'ਤੇ ਜਾਂਚ ਕੀਤੀ ਜਾ ਰਹੀ ਹੈ ਪਰ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਇਸ ਮਾਮਲੇ ਤੇ ਪ੍ਰਦਰਸ਼ਨ ਕੀਤਾ ਜਾਂਦਾ ਰਿਹਾ ਜਿਸ ਨੂੰ ਲੈਕੇ ਕਈ ਮੈਂਬਰਾਂ ਨੂੰ ਮੁਅਤਲ ਕਰ ਦਿੱਤਾ ਗਿਆ
ਇਹ ਵੀ ਪੜ੍ਹੋ: Behbal Kalan Golikand News: ਬਹਿਬਲਕਲਾਂ ਗੋਲੀਕਾਂਡ ਮਾਮਲੇ 'ਚ SIT ਨੇ ਪੇਸ਼ ਕੀਤੀ ਸਟੇਟਸ ਰਿਪੋਰਟ
vs