ਚੰਡੀਗੜ੍ਹ: ਪੰਜਾਬੀ ਗਾਇਕ ਮਨਕੀਰਤ ਔਲਖ ਦਾ ਸਿੱਧੂ ਮੂਸੇਵਾਲਾ ਦੇ ਹੱਤਿਆ ਕਾਂਡ ’ਚ ਨਾਮ ਆਉਣ ਮਗਰੋਂ ਵਿਦੇਸ਼ ਚਲੇ ਗਏ ਹਨ, ਪਰ ਫੇਰ ਵੀ ਵਿਵਾਦ ਉਨ੍ਹਾਂ ਦਾ ਖਹਿੜਾ ਨਹੀਂ ਛੱਡ ਰਹੇ। ਭਾਵੇਂ ਕਿ ਪੰਜਾਬ ਪੁਲਿਸ ਵਲੋਂ ਉਨ੍ਹਾਂ ਨੂੰ ਮੂਸੇਵਾਲਾ ਹੱਤਿਆਂ ਕਾਂਡ ’ਚ ਕਲੀਨ ਚਿੱਟ ਦੇ ਦਿੱਤੀ ਗਈ ਹੈ, ਇਸ ਦੇ ਬਾਵਜੂਦ ਮਨਕੀਰਤ ਔਲਖ ਕੈਨੇਡਾ ਚਲੇ ਗਏ ਹਨ।


COMMERCIAL BREAK
SCROLL TO CONTINUE READING

 
ਵਕੀਲ ਮੱਲ੍ਹਣ ਨੇ ਅਪਮਾਨਜਨਕ ਸ਼ਬਦ ਵਰਤਣ ਦਾ ਲਾਇਆ ਦੋਸ਼
ਇਸ ਵਾਰ ਚੰਡੀਗੜ੍ਹ ਦੀ ਕੋਰਟ ’ਚ ਵਕੀਲ ਸੁਨੀਲ ਮੱਲ੍ਹਣ ਵਲੋਂ '8 ਰਫ਼ਲਾਂ' ਗੀਤ ਨੂੰ ਲੈਕੇ ਗਾਇਕ ਔਲਖ ’ਤੇ ਕੇਸ ਦਰਜ ਕਰਵਾਇਆ ਗਿਆ ਹੈ। ਵਕੀਲ ਮੱਲ੍ਹਣ ਦਾ ਦੋਸ਼ ਹੈ ਕਿ '8 ਰਫ਼ਲਾਂ' ਗੀਤ  ’ਚ ਵਕੀਲ ਭਾਈਚਾਰੇ ’ਤੇ ਅਪਮਾਨਜਨਕ ਭਾਸ਼ਾ ਦਾ ਪ੍ਰਯੋਗ ਕੀਤਾ ਗਿਆ ਹੈ। 



'ਸੰਜੂ' ਗੀਤ ’ਤੇ ਵੀ ਕੇਸ ਦਰਜ ਕਰਵਾਇਆ ਸੀ ਸੁਨੀਲ ਮੱਲ੍ਹਣ ਨੇ
ਇੱਥੇ ਦੱਸਣਾ ਲਾਜ਼ਮੀ ਹੋਵੇਗਾ ਕਿ ਇਹ ਉਹੀ ਵਕੀਲ ਨੇ ਜਿਨ੍ਹਾਂ ਨੇ ਮਰੂਹਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ 'ਸੰਜੂ' ਗੀਤ ’ਚ ਕਥਿਤ ਤੌਰ ’ਤੇ ਵਕੀਲਾਂ ਨੂੰ ਬਦਨਾਮ ਕਰਨ ਦਾ ਮਾਮਲਾ ਦਰਜ ਕਰਵਾਇਆ ਸੀ। ਇਸ ਮਾਮਲੇ ’ਚ ਮੂਸੇਵਾਲਾ ਦੀ ਮੌਤ ਤੋਂ ਬਾਅਦ ਬਾਕੀ ਧਿਰਾਂ ’ਤੇ ਕੇਸ ਅਦਾਲਤ ’ਚ ਸੁਣਵਾਈ ਅਧੀਨ ਹੈ।



ਮੁਆਵਜ਼ੇ ਦੀ ਰਾਸ਼ੀ ਐਡਵੋਕੇਟ ਵੈਲਫ਼ੇਅਰ ਫ਼ੰਡ ’ਚ ਕਰਵਾਈ ਜਾਵੇ ਜਮ੍ਹਾ: ਸੁਨੀਲ ਮੱਲ੍ਹਣ 
ਮਨਕੀਰਤ ਔਲਖ ’ਤੇ ਕੀਤੇ ਗਏ ਕੇਸ ਸਬੰਧੀ ਜਾਣਕਾਰੀ ਦਿੰਦਿਆ ਵਕੀਲ ਸੁਨੀਲ ਮੱਲ੍ਹਣ ਨੇ ਦੱਸਿਆ ਕਿ ਇਸ ਕਾਰਵਾਈ ਤੋਂ ਪਹਿਲਾਂ 15 ਮਈ, 2021 ਨੂੰ ਗਾਇਕ ਨੂੰ ਨੋਟਿਸ ਭੇਜਿਆ ਗਿਆ ਸੀ, ਪਰ ਨੋਟਿਸ ਦਾ ਕੋਈ ਤਸੱਲੀਬਖਸ਼ ਜਵਾਬ ਪ੍ਰਾਪਤ ਨਹੀਂ ਹੋਇਆ। ਇਸ ਦੌਰਾਨ ਵਕੀਲ ਮੱਲ੍ਹਣ ਨੇ ਕੋਰਟ ’ਚ ਮੰਗ ਕੀਤੀ ਹੈ ਕਿ ਗਾਇਕ ਤੋਂ ਮੁਆਵਜ਼ਾ ਵਸੂਲ ਕੇ ਐਡਵੋਕੇਟ ਵੈਲਫੇਅਰ ਫ਼ੰਡ ’ਚ ਜਮ੍ਹਾ ਕਰਵਾਇਆ ਜਾਵੇ।