Coronavirus India Update: ਕੋਰੋਨਾ ਦੇ ਵਧਦੇ ਕਹਿਰ ਨੂੰ ਦੇਖਦਿਆਂ ਕੇਂਦਰ ਨੇ ਸੂਬਿਆਂ ਨੂੰ ਦਿੱਤਾ ਇਹ ਹੁਕਮ
ਕੇਂਦਰ ਨੇ ਕਿਹਾ ਕਿ ਕੋਰੋਨਾ ਦੀ ਸਥਿਤੀ ਕਾਬੂ ਹੋਣ ਦੇ ਬਾਵਜੂਦ ਸਾਰਿਆਂ ਨੂੰ ਆਉਣ ਵਾਲੀ ਚੁਣੌਤੀ ਲਈ ਪਹਿਲਾਂ ਤੋਂ ਤਿਆਰ ਰਹਿਣਾ ਹੋਵੇਗਾ।
Coronavirus India Update: ਦੁਨੀਆਂ ਭਰ ਵਿੱਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦਿਆਂ ਕੇਂਦਰ ਸਰਕਾਰ ਅਲਰਟ ‘ਤੇ ਹੈ ਅਤੇ ਇਸ ਦੌਰਾਨ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਾਰੇ ਸੂਬਿਆਂ ਨੂੰ ਇੱਕ ਪੱਤਰ ਭੇਜਿਆ ਗਿਆ ਹੈ। ਇਸ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਦੇਸ਼ ‘ਚ ਕੋਰੋਨਾ ਦੀ ਸਥਿਤੀ ਫ਼ਿਲਹਾਲ ਕਾਬੂ ‘ਚ ਹੈ।
ਕੇਂਦਰ ਨੇ ਕਿਹਾ ਕਿ ਕੋਰੋਨਾ ਦੀ ਸਥਿਤੀ ਕਾਬੂ ਹੋਣ ਦੇ ਬਾਵਜੂਦ ਸਾਰਿਆਂ ਨੂੰ ਆਉਣ ਵਾਲੀ ਚੁਣੌਤੀ ਲਈ ਪਹਿਲਾਂ ਤੋਂ ਤਿਆਰ ਰਹਿਣਾ ਹੋਵੇਗਾ।
ਕੇਂਦਰ ਸਿਹਤ ਮੰਤਰਾਲੇ ਵੱਲੋਂ ਸਾਰੇ ਸੂਬਿਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਇਹ ਧਿਆਨ ਰੱਖਿਆ ਜਾਵੇ ਕਿ ਆਕਸੀਜਨ ਦੀ ਸਪਲਾਈ ਵਿੱਚ ਕੋਈ ਕਮੀ ਨਾ ਹੋਵੇ ਅਤੇ ਨਾਲ ਹੀ, ਵੈਂਟੀਲੇਟਰ ਅਤੇ ਆਕਸੀਜਨ ਸਪਲਾਈ ਕਰਨ ਵਾਲੀਆਂ ਮਸ਼ੀਨਾਂ ਨੂੰ ਵੀ ਦਰੂਸਤ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
ਦੱਸ ਦਈਏ ਕਿ ਭਾਰਤ ‘ਚ ਸ਼ਨੀਵਾਰ ਨੂੰ ਕੋਰੋਨਾ ਦੇ 201 ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਭਾਰਤ ਵਿੱਚ ਐਕਟਿਵ ਕੇਸਾਂ ਦੀ ਕੁੱਲ ਗਿਣਤੀ 3,397 ਹੋ ਗਈ ਹੈ। ਸਿਹਤ ਮੰਤਰਾਲੇ ਦੇ ਅੰਕੜਿਆ ਮੁਤਾਬਕ ਕੋਰੋਨਾ ਲਾਗ ਦੀ ਰੋਜ਼ਾਨਾ ਦਰ 0.15 ਫ਼ੀਸਦੀ ਹੈ ਅਤੇ ਹਫਤਾਵਾਰੀ ਦਰ 0.14 ਪ੍ਰਤੀਸ਼ਤ ਹੈ।
ਸਹਿਤ ਮੰਤਰਾਲੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 1,36,315 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ।
ਹੋਰ ਪੜ੍ਹੋ: Coronavirus India Update: अगर फिर बेकाबू हुआ कोरोना, तो क्या निपट पाएगा भारत?
ਭਾਰਤ ਸਰਕਾਰ ਵੱਲੋਂ ਸੂਬਿਆਂ ਨੂੰ ਦਿੱਤੇ ਗਏ ਹੁਕਮ:
- ਪੀਐੱਸਏ ਪਲਾਂਟਾਂ ਨੂੰ ਚਾਲੂ ਰੱਖਿਆ ਜਾਵੇ ਅਤੇ ਇਨ੍ਹਾਂ ਦੀ ਜਾਂਚ ਲਈ ਨਿਯਮਤ ਤੌਰ ‘ਤੇ ਮੌਕ ਡਰਿੱਲ ਕੀਤੀ ਜਾਵੇ।
- ਸਹੂਲਤਾਂ ‘ਚ ਤਰਲ ਮੈਡੀਕਲ ਆਕਸੀਜਨ (LMO) ਉਪਲਬਧ ਕਾਰਵਾਈ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਦੇ ਰੀਫਿਲਿੰਗ ਲਈ ਨਿਰਵਿਘਨ ਸਪਲਾਈ ਲੜੀ ਨੂੰ ਯਕੀਨੀ ਬਣਾਇਆ ਜਾਵੇ।
- ਬੈਕਅਪ ਸਟਾਕ, ਮਜ਼ਬੂਤ ਰੀਫਿਲਿੰਗ ਸਿਸਟਮ ਅਤੇ ਆਕਸੀਜਨ ਸਿਲੰਡਰਾਂ ਦੀ ਢੁਕਵੀਂ ਵਸਤੂ ਬਣਾਈ ਜਾਵੇ।
- ਵੈਂਟੀਲੇਟਰ, ਬੀਆਈਪੀਏਪੀ ਅਤੇ SpO2 ਸਿਸਟਮ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇ।
- ਆਕਸੀਜਨ ਲਈ ਸੂਬੇ ਪੱਧਰ ‘ਤੇ ਆਕਸੀਜਨ ਕੰਟਰੋਲ ਰੂਮ ਨੂੰ ਫ਼ਿਰ ਤੋਂ ਚਾਲੂ ਕੀਤਾ ਜਾਵੇ।
(For more news related to Coronavirus India Update, stay tuned to Zee PHH)