Coronavirus India Updates: ਭਾਰਤ `ਚ ਕੋਰੋਨਾ ਦਾ ਕਹਿਰ! 4 ਵਿਦੇਸ਼ੀ ਕੋਰੋਨਾ ਪਾਜ਼ੀਟਿਵ
ਦੱਸ ਦਈਏ ਕਿ ਬੈਂਕਾਕ ਤੋਂ ਇੱਕ ਫਲਾਈਟ ਦੇ ਭਾਰਤ ਪਹੁੰਚਣ `ਤੇ ਇਨ੍ਹਾਂ ਯਾਤਰੀਆਂ ਦੇ ਆਰਟੀ-ਪੀਸੀਆਰ ਟੈਸਟ ਕੀਤੇ ਗਏ ਸਨ।
Coronavirus India Updates: ਜਿੱਥੇ ਕੋਰੋਨਾ ਨੇ ਦੁਨੀਆਂ ਭਰ ਵਿੱਚ ਹਫੜਾ-ਦਫੜੀ ਮਚਾਈ ਹੋਈ ਹੈ, ਉੱਥੇ ਭਾਰਤ 'ਚ ਵੀ ਕੋਰੋਨਾ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਕਈ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਬਾਹਰਲੇ ਮੁਲਕ ਤੋਂ ਆਏ ਕੁੱਝ ਲੋਕਾਂ ਵਿੱਚ ਕੋਰੋਨਾ ਪਾਇਆ ਜਾ ਰਿਹਾ ਹੈ।
ਇਸੇ ਤਰ੍ਹਾਂ ਇੱਕ ਖ਼ਬਰ ਸਾਹਮਣੇ ਆਈ ਹੈ ਕਿ ਭਾਰਤ ਦੇ ਬਿਹਾਰ ਸੂਬੇ ਵਿੱਚ 4 ਵਿਦੇਸ਼ੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਦਲਾਈ ਲਾਮਾ ਵੱਲੋਂ 29 ਦਸੰਬਰ ਤੋਂ ਦਿੱਤੇ ਜਾਣ ਵਾਲੇ ਤਿੰਨ ਦਿਨਾਂ ਉਪਦੇਸ਼ਾਂ ਤੋਂ ਪਹਿਲਾਂ ਬਿਹਾਰ ਦੇ ਗਯਾ ਜ਼ਿਲੇ ਵਿੱਚ ਚਾਰ ਵਿਦੇਸ਼ੀਆਂ ਵਿੱਚ ਕੋਰੋਨਾ ਪਾਇਆ ਗਿਆ ਹੈ।
ਦੱਸ ਦਈਏ ਕਿ ਬੈਂਕਾਕ ਤੋਂ ਇੱਕ ਫਲਾਈਟ ਦੇ ਭਾਰਤ ਪਹੁੰਚਣ 'ਤੇ ਇਨ੍ਹਾਂ ਯਾਤਰੀਆਂ ਦੇ ਆਰਟੀ-ਪੀਸੀਆਰ ਟੈਸਟ ਕੀਤੇ ਗਏ ਸਨ। ਮਿਲੀ ਜਾਣਕਾਰੀ ਮੁਤਾਬਕ 50 ਵੱਖ-ਵੱਖ ਦੇਸ਼ਾਂ ਤੋਂ ਲੱਗਭਗ 60,000 ਲੋਕਾਂ ਦੇ ਦਲਾਈ ਲਾਮਾ ਵੱਲੋਂ ਦਿੱਤੇ ਜਾਣ ਵਾਲੇ ਤਿੰਨ ਦਿਨਾਂ ਉਪਦੇਸ਼ਾਂ 'ਚ ਹਿੱਸਾ ਲੈਣ ਦੀ ਉਮੀਦ ਹੈ।
ਇਸ ਦੌਰਾਨ ਗਯਾ ਜ਼ਿਲ੍ਹਾ ਮੈਜਿਸਟ੍ਰੇਟ ਡਾਕਟਰ ਤਿਆਗਰਾਜਨ ਐੱਸਐਮ ਨੇ ਜਾਣਕਾਰੀ ਦਿੱਤੀ ਕਿ 20 ਦਸੰਬਰ ਨੂੰ ਬੈਂਗਕੌਕ ਤੋਂ ਫਲਾਈਟ 'ਚ ਆਏ ਯਾਤਰੀਆਂ ਦਾ ਗਯਾ ਏਅਰਪੋਰਟ 'ਤੇ ਕੋਰੋਨਾ ਟੈਸਟ ਕੀਤਾ ਗਿਆ ਸੀ। ਕੁੱਲ 4 ਲੋਕਾਂ 'ਚ ਕੋਰੋਨਾ ਪਾਇਆ ਗਿਆ ਸੀ ਜਿਨ੍ਹਾਂ ਵਿੱਚੋਂ 3 ਯਾਤਰੀ ਯੂਕੇ ਦੇ ਰਹਿਣ ਵਾਲੇ ਹਨ ਅਤੇ ਇੱਕ ਮਯਾਨਮਾਰ ਦਾ ਹੈ।
ਹੋਰ ਪੜ੍ਹੋ: ਤੁਨੀਸ਼ਾ ਸ਼ਰਮਾ ਨੇ ਗਰਭਵਤੀ ਹੋਣ ਕਾਰਨ ਕੀਤੀ ਆਤਮ-ਹੱਤਿਆ? ਪੋਸਟਮਾਰਟਮ ਰਿਪੋਰਟ ’ਚ ਸੱਚ ਆਇਆ ਸਾਹਮਣੇ!
ਬੀਤੇ ਦਿਨੀਂ ਇੱਕ ਹੋਰ ਖ਼ਬਰ ਸਾਹਮਣੇ ਆਈ ਸੀ ਕਿ ਚੀਨ ਤੋਂ ਆਏ ਇੱਕ ਭਾਰਤੀ ਵਿੱਚ ਕੋਰੋਨਾ ਪਾਇਆ ਗਿਆ ਹੈ। ਅਜਿਹਾ ਮਾਮਲਾ ਹੈਰਾਨ ਕਰਨ ਵਾਲਾ ਹੈ ਕਿਉਂਕਿ ਇਹ ਮਾਮਲਾ ਉਦੋਂ ਆਇਆ ਜਦੋਂ ਚੀਨ 'ਚ ਕੋਰੋਨਾ ਨਾਲ ਹਾਲਾਤ ਵਿਗੜਦੇ ਹੋਏ ਦਿਖਾਈ ਦੇ ਰਹੇ ਹਨ।
ਮਿਲੀ ਜਾਣਕਾਰੀ ਮੁਤਾਬਕ ਆਗਰਾ ਦਾ ਰਹਿਣ ਵਾਲਾ ਇਹ ਵਿਅਕਤੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਹੈ ਅਤੇ ਇਸਦੀ ਉਮਰ 40 ਸਾਲ ਹੈ।
ਹੋਰ ਪੜ੍ਹੋ: Covid-19 BF.7 variant scare in India: ਚੀਨ ਤੋਂ ਪਰਤੇ ਭਾਰਤੀ 'ਚ ਮਿਲਿਆ ਕੋਰੋਨਾ, ਘਰ ਕੀਤਾ ਗਿਆ ਸੀਲ