ਕੋਰੋਨਾ ਦੀ ਸਥਿਤੀ ਨੂੰ ਲੈ ਕੇ ਲੋਕਾਂ `ਚ ਲੌਕਡਾਊਨ ਦਾ ਖ਼ਦਸ਼ਾ, ਜਾਣੋ IMA ਦੇ ਡਾਕਟਰ ਨੇ ਕਿ ਕਿਹਾ
ਭਾਰਤ `ਚ ਕੋਰੋਨਾ ਮਾਮਲੇ ਦੀਆਂ ਕੁੱਲ ਗਿਣਤੀ 4.46 ਕਰੋੜ (4,46,76,515) ਹੈ ਅਤੇ ਪਿਛਲੇ 24 ਘੰਟਿਆਂ ਵਿੱਚ ਦਿੱਲੀ ਤੋਂ ਇੱਕ ਮੌਤ ਹੋਣ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 5,30,681 ਹੋ ਗਈ ਹੈ।
Coronavirus Lockdown news: ਚੀਨ ਅਤੇ ਅਮਰੀਕਾ ਸਣੇ ਦੁਨੀਆਂ ਭਰ ਵਿੱਚ ਕੋਰੋਨਾ ਦੀ ਸਥਿਤੀ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਉੱਚ-ਪੱਧਰੀ ਮੀਟਿੰਗ ਸੱਦੀ ਗਈ ਹੈ। ਇਸ ਦੌਰਾਨ ਲੋਕਾਂ ਵੱਲੋਂ ਲੌਕਡਾਊਨ ਦਾ ਖ਼ਦਸ਼ਾ ਲਾਇਆ ਜਾ ਰਿਹਾ ਹੈ।
ਲੌਕਡਾਊਨ ਦੇ ਖ਼ਦਸ਼ੇ ਦੌਰਾਨ IMA ਦੇ ਡਾਕਟਰ ਅਨਿਲ ਗੋਇਲ ਨੇ ਦਾਅਵਾ ਕੀਤਾ ਕਿ ਭਾਰਤ ਵਿੱਚ ਲੌਕਡਾਊਨ ਨਹੀਂ ਲਗਾਇਆ ਜਾਵੇਗਾ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ 95 ਫ਼ੀਸਦੀ ਆਬਾਦੀ ਦਾ ਟੀਕਾਕਰਨ ਹੋ ਗਿਆ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਭਾਰਤੀਆਂ ਦੀ ਚੀਨੀ ਲੋਕਾਂ ਨਾਲੋਂ ਮਜ਼ਬੂਤ ਇਮਿਊਨਿਟੀ ਹੈ ਪਰ ਫ਼ਿਰ ਵੀ ਭਾਰਤ ਨੂੰ ਕੋਵਿਡ ਦੀਆਂ ਬੁਨਿਆਦੀ ਗੱਲਾਂ ਵੱਲ ਵਾਪਸ ਜਾਣਾ ਚਾਹੀਦਾ ਹੈ। ਦੱਸ ਦਈਏ ਕਿ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਭਾਰਤ ਵਿੱਚ 185 ਨਵੇਂ ਕੋਰੋਨਾ ਦੇ ਮਾਮਲੇ ਦਰਜ ਕੀਤੇ ਗਏ, ਜਦੋਂ ਕਿ ਸਰਗਰਮ ਕੇਸਾਂ ਦੀ ਗਿਣਤੀ ਘਟ ਕੇ 3,402 ਹੋ ਗਈ ਹੈ।
ਭਾਰਤ 'ਚ ਕੋਰੋਨਾ ਮਾਮਲੇ ਦੀਆਂ ਕੁੱਲ ਗਿਣਤੀ 4.46 ਕਰੋੜ (4,46,76,515) ਹੈ ਅਤੇ ਪਿਛਲੇ 24 ਘੰਟਿਆਂ ਵਿੱਚ ਦਿੱਲੀ ਤੋਂ ਇੱਕ ਮੌਤ ਹੋਣ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 5,30,681 ਹੋ ਗਈ ਹੈ।
ਹੋਰ ਪੜ੍ਹੋ: ਦਿੱਲੀ ਹਵਾਈ ਅੱਡੇ 'ਤੇ ਅਚਾਨਕ ਪਹੁੰਚੇ CM ਮਾਨ, ਪੰਜਾਬੀਆਂ ਨੂੰ ਕਹੀ ਵੱਡੀ ਗੱਲ
ਇਸ ਦੌਰਾਨ ਭਾਰਤ ਦੀ ਕੋਵਿਡ -19 ਰਿਕਵਰੀ ਦਰ ਵਧ ਕੇ 98.80 ਫ਼ੀਸਦੀ ਹੋ ਗਈ ਹੈ। ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 4,41,42,432 ਹੋ ਗਈ ਹੈ, ਜਦਕਿ ਕੋਰੋਨਾ ਨਾਲ ਮੌਤ ਦੀ ਦਰ 1.19 ਪ੍ਰਤੀਸ਼ਤ ਦਰਜ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅਪੀਲ ਕੀਤੀ ਗਈ ਹੈ ਕਿ ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਨੂੰ ਟਰੈਕ ਕਰਨ ਲਈ ਸੰਕਰਮਿਤ ਲੋਕਾਂ ਦੇ ਨਮੂਨਿਆਂ ਦੇ ਜੀਨੋਮ ਸਿਕਵੈਂਸਿੰਗ ਨੂੰ ਵਧਾਇਆ ਜਾਵੇ।
ਹੋਰ ਪੜ੍ਹੋ: Coronavirus Punjab: ਕੋਰੋਨਾ ਦੀ ਸਥਿਤੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਦੀ ਮੀਟਿੰਗ
(For news apart from Coronavirus Lockdown, stay tuned to Zee PHH for more updates)