Amritsar News: ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਨਾਜਾਇਜ਼ ਇਮਾਰਤਾਂ `ਤੇ ਨਿਗਮ ਨੇ ਕੀਤੀ ਕਾਰਵਾਈ; ਹੋਟਲ ਦੀ ਚੌਥੀ ਪੰਜਵੀਂ ਮੰਜ਼ਿਲ ਤੋੜੀ
Amritsar News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਵੱਲੋਂ ਸ਼ਿਕਾਇਤ ਮਗਰੋਂ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਅਧਿਕਾਰੀ ਹਰਕਤ ਵਿੱਚ ਆਏ ਹਨ।
Amritsar News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਵੱਲੋਂ ਸੀਐਮ ਭਗਵੰਤ ਮਾਨ ਨੂੰ ਦਿੱਤੀ ਸ਼ਿਕਾਇਤ ਮਗਰੋਂ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਅਧਿਕਾਰੀ ਹਰਕਤ ਵਿੱਚ ਆਏ ਹਨ। ਸ੍ਰੀ ਦਰਬਾਰ ਸਾਹਿਬ ਦੇ ਚਾਰ ਚੁਫੇਰਿਓਂ ਬਣ ਰਹੀਆਂ ਉੱਚੀਆਂ ਇਮਾਰਤਾਂ ਉਤੇ ਵੱਡੀ ਨੂੰ ਅੰਜਾਮ ਦਿੱਤਾ ਹੈ।
ਦਰਬਾਰ ਸਾਹਿਬ ਦੇ ਮੈਨੇਜਰ ਨੇ ਬੀਤੇ ਦਿਨੀਂ ਭਗਵੰਤ ਸਿੰਘ ਮਾਨ ਨੂੰ ਕਿਹਾ ਸੀ ਕਿ ਚਾਰ ਚੁਫੇਰੇ ਸ਼੍ਰੀ ਹਰਿਮੰਦਰ ਸਾਹਿਬ ਦੇ ਨਾਜਾਇਜ਼ ਇਮਾਰਤਾਂ ਦੀਆਂ ਉਸਾਰੀਆਂ ਹੋ ਰਹੀਆਂ ਹਨ ਜਦੋਂ ਪਰਿਕਰਮਾ ਵਿਚੋਂ ਸੰਗਤ ਦੇਖਦੀ ਹੈ ਤਾਂ ਆਲੇ-ਦੁਆਲੇ ਹੋਟਲਾਂ ਦੀਆਂ ਇਮਾਰਤਾਂ ਸਹੀ ਨਹੀਂ ਲੱਗਦੀਆਂ ਸੋ ਇਸ ਉਤੇ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : Punjab Weather Update: ਪੰਜਾਬ 'ਚ ਮੁੜ ਵਧਿਆ ਤਾਪਮਾਨ, ਅੱਜ ਵੀ ਮੀਂਹ ਪੈਣ ਦੀ ਸੰਭਾਵਨਾ ਘੱਟ! ਜਾਣੋ ਆਪਣੇ ਸ਼ਹਿਰ ਦਾ ਹਾਲ
ਭਗਵੰਤ ਮਾਨ ਨੂੰ ਸ਼ਿਕਾਇਤ ਦੇਣ ਮਗਰੋਂ ਤੜਕਸਾਰ ਕਾਰਪੋਰੇਸ਼ਨ ਦੇ ਅਧਿਕਾਰੀ ਇਮਾਰਤਾਂ ਦੀਆਂ ਬਿਲਡਿੰਗਾਂ ਤੋੜਨ ਲਈ ਪੁੱਜ ਗਏ।
ਜਾਣਕਾਰੀ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਸ਼ਾਸਨ ਨੂੰ ਨਾਜਾਇਜ਼ ਉਸਾਰੀਆਂ ਲਈ ਸ਼ਿਕਾਇਤ ਦਿੱਤੀ ਗਈ ਸੀ। ਜਿਸ ਤੋਂ ਬਾਅਦ ਹੋਟਲ ਦੇ ਉਪਰ ਬਣੀ ਮੰਜ਼ਿਲ ਨੂੰ ਤੋੜਿਆ ਗਿਆ ਹੈ। ਇਸ ਦੌਰਾਨ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨਾਜਾਇਜ਼ ਉਸਾਰੀ ਨਹੀਂ ਹੋਣ ਦਿੱਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਟੀ. ਪੀ. ਮਿਹਰਬਾਨ ਸਿੰਘ ਨੇ ਦੱਸਿਆ ਕਿ ਇਹ ਨਾਜ਼ਾਇਜ ਤੌਰ 'ਤੇ ਬਿਲਡਿੰਗ ਉਸਾਰੀ ਕੀਤੀ ਗਈ ਸੀ ਅਤੇ 6 ਮੰਜ਼ਿਲ ਬਿਲਡਿੰਗ ਬਣਾਈ ਸੀ ਜਿਸ ਨੂੰ ਲੈ ਕੇ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਸੀ ਕਿ ਨਾਜ਼ਾਇਜ ਤੌਰ 'ਤੇ ਬਿਲਡਿੰਗ ਦੀ ਉਸਾਰੀ ਕਰਨਾ ਗੈਰ ਕਾਨੂੰਨੀ ਹੈਇਹ ਉਸਾਰੀ ਨਾ ਕੀਤੀ ਜਾਵੇ ਨਹੀਂ ਤਾਂ ਨਗਰ ਨਿਗਮ ਵਿਭਾਗ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉੱਥੇ ਹੀ ਜਦੋਂ ਹੋਟਲ ਦੇ ਮਾਲਕ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੀਡੀਆ ਤੋਂ ਭੱਜਦੇ ਹੋਏ ਨਜ਼ਰ ਆਏ ਕਿਸੇ ਵੀ ਸਵਾਲ ਦਾ ਜਵਾਬ ਉਨ੍ਹਾਂ ਵੱਲੋਂ ਦੇਣਾ ਮੁਨਾਸਿਬ ਨਹੀਂ ਸਮਝਿਆ ਗਿਆ।
ਇਹ ਵੀ ਪੜ੍ਹੋ : Happy Janmashtami 2024: ਜਨਮ ਅਸ਼ਟਮੀ 'ਤੇ ਮਥੁਰਾ-ਵ੍ਰਿੰਦਾਵਨ ਨਹੀਂ ਜਾ ਸਕੇ? ਦਿੱਲੀ-ਐਨਸੀਆਰ ਦੇ ਇਨ੍ਹਾਂ ਮਸ਼ਹੂਰ ਮੰਦਰਾਂ ਦੇ ਕਰ ਲਵੋ ਦਰਸ਼ਨ