ਦਿੱਲੀ ਇੰਦਰਾ ਗਾਂਧੀ ਏਅਰਪੋਰਟ ਤੱਕ ਬਣੇਗਾ ਕਾਰੀਡੋਰ, ਪੰਜਾਬ ਤੋਂ ਬੱਸਾਂ ਸਿੱਧੀਆਂ ਪਹੁੰਚਣਗੀਆਂ ਹਵਾਈ ਅੱਡੇ
ਧਿਆਨ ਯੋਗ ਹੈ ਕਿ ਟਰਾਂਸਪੋਰਟ ਵਿਭਾਗ ਦੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਦੇ ਦਸੰਬਰ 1997 ਦੇ ਹੁਕਮਾਂ ਤਹਿਤ ਕਾਰੀਡੋਰ ਦਾ ਸਿੱਧਾ ਪ੍ਰਬੰਧ ਕੀਤਾ ਗਿਆ ਹੈ। ਇਸ ਕਾਰੀਡੋਰ ਰਾਹੀਂ ਪੰਜਾਬ ਵਾਲੇ ਪਾਸੇ ਤੋਂ ਆਉਣ ਵਾਲੀਆਂ ਬੱਸਾਂ ਜਾਮ ਵਿੱਚ ਫਸੇ ਬਿਨਾਂ ਦਿੱਲੀ ਦੇ ਹਵਾਈ ਅੱਡੇ ਤੱਕ ਪਹੁੰਚ ਸਕਦੀਆਂ ਹਨ।
ਚੰਡੀਗੜ: ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪੰਜਾਬ ਜਾਣ ਵਾਲੀਆਂ ਬੱਸਾਂ ਲਈ ਨਵਾਂ ਰੂਟ ਬਣਾਉਣ ਲਈ ਰਸਤਾ ਸਾਫ਼ ਹੋ ਗਿਆ ਹੈ। ਦਿੱਲੀ ਦੇ ਟਰਾਂਸਪੋਰਟ ਵਿਭਾਗ ਨੇ ਇਸ ਸਬੰਧੀ ਹੁਕਮ ਜਾਰੀ ਕੀਤਾ ਹੈ। ਇਸ ਨਵੇਂ ਕਾਰੀਡੋਰ 'ਤੇ ਚੱਲਣ ਵਾਲੀਆਂ ਬੱਸਾਂ ਨੂੰ ਜਾਮ 'ਚ ਫਸੇ ਬਿਨਾਂ ਸਿੱਧੇ ਹਵਾਈ ਅੱਡੇ 'ਤੇ ਪਹੁੰਚਣ ਦਾ ਰਸਤਾ ਮੁਹੱਈਆ ਕਰਵਾਇਆ ਜਾਵੇਗਾ।
ਤਿਆਰ ਕੀਤਾ ਗਿਆ ਰੂਟ ਪਲੈਨ
ਇਸ ਦੇ ਨਾਲ ਹੀ ਦਿੱਲੀ ਦੇ ਟਰਾਂਸਪੋਰਟ ਵਿਭਾਗ ਨੇ ਇਸ ਸਬੰਧੀ ਰੂਟ ਵੀ ਤੈਅ ਕਰ ਦਿੱਤੇ ਹਨ। ਕੋਰੀਡੋਰ 'ਤੇ ਪੰਜਾਬ ਤੋਂ ਚੱਲਣ ਵਾਲੀਆਂ ਬੱਸਾਂ ਸਿੰਘੂ ਬਾਰਡਰ, ਕੈਪਟਨ ਵਿਕਰਮ ਬੱਤਰਾ ਚੌਕ, ਮਧੂਬਨ ਚੌਕ, ਜਨਕਪੁਰੀ ਜ਼ਿਲ੍ਹਾ ਕੇਂਦਰ, ਧੌਲਾ ਕੂਆਂ ਅਤੇ ਐਰੋ ਸਿਟੀ ਅੰਡਰਪਾਸ ਰਾਹੀਂ ਦਿੱਲੀ ਦੇ ਆਈ. ਜੀ. ਆਈ. ਹਵਾਈ ਅੱਡੇ ਤੱਕ ਪਹੁੰਚਣਗੀਆਂ। ਇਸ ਨਾਲ ਏਅਰਪੋਰਟ 'ਤੇ ਆਉਣ ਵਾਲੇ ਯਾਤਰੀਆਂ ਨੂੰ ਕਾਫੀ ਸਹੂਲਤ ਮਿਲੇਗੀ।
ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਕਾਰੀਡੋਰ ਦਾ ਕੀਤਾ ਪ੍ਰਬੰਧ
ਧਿਆਨ ਯੋਗ ਹੈ ਕਿ ਟਰਾਂਸਪੋਰਟ ਵਿਭਾਗ ਦੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਦੇ ਦਸੰਬਰ 1997 ਦੇ ਹੁਕਮਾਂ ਤਹਿਤ ਕਾਰੀਡੋਰ ਦਾ ਸਿੱਧਾ ਪ੍ਰਬੰਧ ਕੀਤਾ ਗਿਆ ਹੈ। ਇਸ ਕਾਰੀਡੋਰ ਰਾਹੀਂ ਪੰਜਾਬ ਵਾਲੇ ਪਾਸੇ ਤੋਂ ਆਉਣ ਵਾਲੀਆਂ ਬੱਸਾਂ ਜਾਮ ਵਿੱਚ ਫਸੇ ਬਿਨਾਂ ਦਿੱਲੀ ਦੇ ਹਵਾਈ ਅੱਡੇ ਤੱਕ ਪਹੁੰਚ ਸਕਦੀਆਂ ਹਨ। ਇਸ ਦੇ ਨਾਲ ਹੀ ਟਰਾਂਸਪੋਰਟ ਨੂੰ ਲੈ ਕੇ ਦਿੱਲੀ ਅਤੇ ਐਨ. ਸੀ. ਆਰ. ਰਾਜਾਂ ਦਰਮਿਆਨ ਇਕ ਆਮ ਸਮਝੌਤਾ ਵੀ ਹੋਇਆ ਜਿਸ ਵਿੱਚ ਐਨ. ਸੀ. ਆਰ. ਤੋਂ ਬਾਹਰਲੇ ਰਾਜਾਂ ਨੂੰ ਸਿੱਧੇ ਗਲਿਆਰੇ ਪ੍ਰਦਾਨ ਕਰਨ ਲਈ ਸਹਿਮਤੀ ਬਣੀ।
ਪਰਮਿਟ ਮਿਲਣ ਤੋਂ ਬਾਅਦ ਚੱਲੇਗੀ ਬੱਸ
ਇਸ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਅਜੇ ਤੱਕ ਕੋਈ ਵੀ ਸਿੱਧਾ ਰੂਟ ਅਧਿਕਾਰਤ ਤੌਰ 'ਤੇ ਤੈਅ ਨਹੀਂ ਕੀਤਾ ਗਿਆ ਹੈ ਕਿਉਂਕਿ ਬੱਸਾਂ ਨੂੰ ਪਰਮਿਟ ਜਾਰੀ ਨਹੀਂ ਕੀਤੇ ਜਾ ਰਹੇ ਹਨ। ਭਾਵੇਂ ਪੰਜਾਬ ਤੋਂ ਆਉਣ ਵਾਲੀਆਂ ਵੱਡੀ ਗਿਣਤੀ ਬੱਸਾਂ ਸਿੱਧੀਆਂ ਹਵਾਈ ਅੱਡੇ 'ਤੇ ਜਾਂਦੀਆਂ ਸਨ ਪਰ ਹੁਣ ਲਾਂਘੇ ਦੀ ਅਧਿਕਾਰਤ ਮਨਜ਼ੂਰੀ ਤੋਂ ਬਾਅਦ ਹੁਣ ਬੱਸਾਂ ਨੂੰ ਵੀ ਪਰਮਿਟ ਜਾਰੀ ਕੀਤੇ ਜਾਣਗੇ, ਜਿਸ ਨਾਲ ਸੂਬੇ ਨੂੰ ਮਾਲੀਏ 'ਚ ਵੀ ਫਾਇਦਾ ਹੋਵੇਗਾ।
WATCH LIVE TV