Covid-19 BF.7 variant scare in India: ਚੀਨ ਤੋਂ ਪਰਤੇ ਭਾਰਤੀ `ਚ ਮਿਲਿਆ ਕੋਰੋਨਾ, ਘਰ ਕੀਤਾ ਗਿਆ ਸੀਲ
ਬਹੁਤ ਸਾਰੇ ਲੋਕ ਸਾਲ ਦੇ ਅੰਤ ਵਿੱਚ ਵਪਾਰ ਲਈ ਯਾਤਰਾ ਕਰਦੇ ਹਨ ਅਤੇ ਜੋ ਲੋਕ ਅਜਿਹਾ ਕਰਦੇ ਹਨ ਉਨ੍ਹਾਂ ਦੀ ਵਾਪਸੀ ਤੋਂ ਬਾਅਦ ਨਿਗਰਾਨੀ ਕੀਤੀ ਜਾਵੇਗੀ।
Covid-19 BF.7 variant scare in India: ਜਿੱਥੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਕੋਰੋਨਾ ਸਭ ਤੋਂ ਪਹਿਲਾਂ ਚੀਨ ਤੋਂ ਹੀ ਫੈਲਿਆ ਸੀ ਅਤੇ ਕੁਝ ਦਾ ਤਾਂ ਇਹ ਵੀ ਮੰਨਣਾ ਹੈ ਕਿ ਕੋਰੋਨਾ ਚੀਨ ਦੀ ਇੱਕ ਲੈਬ ਵੀ ਤਿਆਰ ਕੀਤਾ ਗਿਆ ਸੀ, ਉੱਥੇ ਮੁੜ ਕੋਰੋਨਾ ਦਾ ਕਹਿਰ ਦੁਨੀਆਂ ਭਰ ਵਿੱਚ ਛਾਇਆ ਹੋਇਆ ਹੈ। ਦੁਨੀਆਂ ਭਰ ਵਿੱਚ ਮੁੜ ਵਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦਿਆਂ ਭਾਰਤ ਸਰਕਾਰ ਅਲਰਟ 'ਤੇ ਹੈ। ਇਸ ਦੌਰਾਨ ਚੀਨ ਤੋਂ ਆਏ ਇੱਕ ਭਾਰਤੀ ਵਿੱਚ ਕੋਰੋਨਾ ਪਾਇਆ ਗਿਆ ਹੈ (Agra Man Tests Covid-19 Positive)
ਇਸ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਅਜਿਹਾ ਮਾਮਲਾ ਉਦੋਂ ਆਇਆ ਹੈ ਜਦੋਂ ਚੀਨ 'ਚ ਕੋਰੋਨਾ ਨਾਲ ਹਾਲਾਤ ਵਿਗੜਦੇ ਹੋਏ ਦਿਖਾਈ ਦੇ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਆਗਰਾ ਦੇ ਤਾਜਨਗਰੀ ਵਿੱਚ ਇੱਕ ਵਿਅਕਤੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਹੈ (Agra Man Tests Covid-19 Positive) ਇਸ ਵਿਅਕਤੀ ਦੀ ਉਮਰ 40 ਸਾਲ ਹੈ ਅਤੇ ਸ਼ਾਹਗੰਜ ਖ਼ੇਤਰ ਦਾ ਰਹਿਣ ਵਾਲਾ ਹੈ।
ਦੱਸ ਦਈਏ ਕਿ ਇਹ ਵਿਅਕਤੀ 23 ਦਸੰਬਰ ਨੂੰ ਚੀਨ ਤੋਂ ਆਗਰਾ ਵਾਪਸ ਆਇਆ ਸੀ ਅਤੇ ਵਾਪਸ ਆਉਣ 'ਤੇ, ਉਸਨੇ ਇੱਕ ਪ੍ਰਾਈਵੇਟ ਲੈਬਾਰਟਰੀ ਵਿੱਚ ਕੋਰੋਨਾ ਟੈਸਟ ਕਰਵਾਇਆ ਸੀ। ਹੁਣ ਐਤਵਾਰ, ਯਾਨੀ 25 ਦਸੰਬਰ ਨੂੰ, ਸਿਹਤ ਵਿਭਾਗ ਨੂੰ ਜਾਣਕਾਰੀ ਮਿਲੀ ਕਿ ਟੈਸਟ ਦੇ ਨਤੀਜੇ ਸਕਾਰਾਤਮਕ ਆਏ ਹਨ, ਅਤੇ ਇੱਕ ਰੈਪਿਡ ਰਿਸਪਾਂਸ ਟੀਮ ਨੂੰ ਤੁਰੰਤ ਉਸ ਵਿਅਕਤੀ ਦੇ ਘਰ ਲਈ ਰਵਾਨਾ ਕੀਤਾ ਗਿਆ।
ਹੋਰ ਪੜ੍ਹੋ: Coronavirus India Update: ਕੋਰੋਨਾ ਦੇ ਵਧਦੇ ਕਹਿਰ ਨੂੰ ਦੇਖਦਿਆਂ ਕੇਂਦਰ ਨੇ ਸੂਬਿਆਂ ਨੂੰ ਦਿੱਤਾ ਇਹ ਹੁਕਮ
ਦੱਸਿਆ ਜਾ ਰਿਹਾ ਹੈ ਕਿ ਸੰਕਰਮਿਤ ਵਿਅਕਤੀ ਦੇ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ, ਅਤੇ ਹੋਰ ਵਿਅਕਤੀਆਂ ਦੀ ਪਛਾਣ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਇਸ ਜਾਂਚ ਦੌਰਾਨ ਉਸ ਦੇ ਸੰਪਰਕ ਵਿੱਚ ਆਏ ਲੋਕਾਂ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ। ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ।
ਦੈਨਿਕ ਜਾਗਰਣ ਦੀ ਰਿਪੋਰਟ ਮੁਤਾਬਕ, ਆਗਰਾ ਦੇ ਮੁੱਖ ਮੈਡੀਕਲ ਅਫਸਰ ਡਾ. ਅਰੁਣ ਸ਼੍ਰੀਵਾਸਤਵ ਨੇ ਕਿਹਾ ਕਿ ਬਹੁਤ ਸਾਰੇ ਲੋਕ ਸਾਲ ਦੇ ਅੰਤ ਵਿੱਚ ਵਪਾਰ ਲਈ ਯਾਤਰਾ ਕਰਦੇ ਹਨ ਅਤੇ ਜੋ ਲੋਕ ਅਜਿਹਾ ਕਰਦੇ ਹਨ ਉਨ੍ਹਾਂ ਦੀ ਵਾਪਸੀ ਤੋਂ ਬਾਅਦ ਨਿਗਰਾਨੀ ਕੀਤੀ ਜਾਵੇਗੀ।
ਹੋਰ ਪੜ੍ਹੋ: Coronavirus India: ਕੋਰੋਨਾ ਦੇ ਵੱਧਦੇ ਮਾਮਲੇ! ਕੇਂਦਰ ਦਾ ਇੱਕ ਹੋਰ ਸਖ਼ਤ ਫ਼ੈਸਲਾ
(For more news related to Covid-19 BF.7 variant scare in India, stay tuned to Zee PHH)