ਭਾਰਤ ਸਰਕਾਰ ਦਾ ਵੱਡਾ ਐਲਾਨ! ਹੁਣ ਹਵਾਈ ਯਾਤਰਾ ਦੌਰਾਨ ਨਹੀਂ ਲਗਾਉਣਾ ਪਵੇਗਾ ਮਾਸਕ
ਜਿੱਥ ਭਾਰਤ `ਚ ਇਸ ਸਮੇਂ ਕੋਰੋਨਾ ਦੇ ਮਾਮਲਿਆਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ ਉੱਥੇ ਭਾਰਤ `ਚ ਡੇਂਗੂ ਦੇ ਮਾਮਲੇ ਵੱਧ ਰਹੇ ਹਨ।
Covid-19 guidelines in India: ਕੋਰੋਨਾ ਦੇ ਮਾਮਲਿਆਂ 'ਚ ਭਾਰੀ ਗਿਰਾਵਟ ਦੇਖਦਿਆਂ ਭਾਰਤ ਸਰਕਾਰ ਨੇ ਮਾਸਕ ਤੇ ਫੇਸ ਕਵਰ ਦੇ ਸੰਬੰਧ ਵਿੱਚ ਹਵਾਈ ਯਾਤਰਾ ਲਈ ਸੰਸ਼ੋਧਿਤ Covid-19 ਦੀਆਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਭਾਰਤ 'ਚ ਪਿੱਛਲੇ ਕੁਝ ਸਮੇਂ 'ਚ ਕੋਰੋਨਾ ਦੇ ਮਾਮਲੇ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਇਸ ਦੌਰਾਨ ਭਾਰਤ ਸਰਕਾਰ ਵੱਲੋਂ ਕੋਰੋਨਾ ਸੰਬੰਧੀ ਇੱਕ ਆਦੇਸ਼ ਜਾਰੀ ਕੀਤਾ ਗਿਆ ਹੈ। ਆਦੇਸ਼ ਮੁਤਾਬਕ ਹੁਣ ਤੋਂ ਫਲਾਈਟ ਵਿੱਚ ਹੋਣ ਵਾਲੀਆਂ ਘੋਸ਼ਣਾਵਾਂ ਵਿੱਚ ਸਿਰਫ਼ ਇਹ ਜ਼ਿਕਰ ਕੀਤਾ ਜਾ ਸਕਦਾ ਹੈ ਕਿ ਕੋਵਿਡ-19 ਦੇ ਖ਼ਤਰੇ ਨੂੰ ਦੇਖਦਿਆਂ ਸਾਰੇ ਯਾਤਰੀਆਂ ਨੂੰ ਤਰਜੀਹੀ ਤੌਰ 'ਤੇ ਮਾਸਕ ਤੇ ਫੇਸ ਕਵਰ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਸ ਤੋਂ ਇਲਾਵਾ India ਦੀ ਨਵੀਂ Covid-19 guidelines ਦੇ ਮੁਤਾਬਕ ਇਹ ਵੀ ਕਿਹਾ ਗਿਆ ਹੈ ਕਿ ਉਡਾਣ ਵਿਚ ਹੋਣ ਵਾਲੀਆਂ ਘੋਸ਼ਣਾਵਾਂ ਦੇ ਹਿੱਸੇ ਵਜੋਂ ਜੁਰਮਾਨਾ ਅਤੇ ਦੰਡ ਦੀ ਕਾਰਵਾਈ ਦੇ ਕਿਸੇ ਵਿਸ਼ੇਸ਼ ਸਬੰਧਤ ਘੋਸ਼ਣਾ ਕਰਨ ਦੀ ਲੋੜ ਨਹੀਂ ਹੈ।
ਗੌਰਤਲਬ ਹੈ ਕਿ ਜਿੱਥੇ ਭਾਰਤ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਉੱਥੇ ਚੀਨ 'ਚ ਕੋਰੋਨਾ ਕਾਰਨ ਤਾਲਾਬੰਦੀ ਕਰ ਦਿੱਤੀ ਗਈ ਹੈ। ਹਾਲਾਂਕਿ ਚੀਨ 'ਚ ਲੱਗੇ ਲੌਕਡਾਊਨ ਦੇ ਖ਼ਿਲਾਫ਼ ਲੋਕਾਂ ਦੇ ਸਬਰ ਦਾ ਬਾਨ੍ਹ ਟੁੱਟਣਾ ਸ਼ੁਰੂ ਹੋ ਗਿਆ ਹੈ। ਦੱਖਣੀ ਚੀਨ 'ਚ ਲੋਕ ਲੌਕਡਾਊਨ ਨੂੰ ਤੋੜ ਕੇ ਘਰਾਂ ਤੋਂ ਬਾਹਰ ਆ ਰਹੇ ਹਨ ਅਤੇ ਉੱਥੇ ਦੀ ਪੁਲਿਸ ਨਾਲ ਝੜਪ ਵੀ ਹੋ ਰਹੀਆਂ ਹਨ।
ਹੋਰ ਪੜ੍ਹੋ: ਗਲਵਾਨ ਘਾਟੀ ਹਿੰਸਾ ਤੋਂ ਬਾਅਦ PM ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪਹਿਲੀ ਵਾਰ ਮਿਲਾਇਆ ਹੱਥ
ਮਿਲੀ ਜਾਣਕਾਰੀ ਮੁਤਾਬਕ ਚੀਨ ਵਿੱਚ ਕੋਵਿਡ ਨੂੰ ਲੈ ਕੇ ਕਈ ਅਫਵਾਹਾਂ ਵੀ ਫੈਲ ਰਹੀਆਂ ਹਨ। ਅਜਿਹੇ 'ਚ ਇੱਕ ਖਬਰ ਸਾਹਮਣੇ ਆਈ ਹੈ ਕਿ ਕੋਵਿਡ ਟੈਸਟ ਕਰਵਾਉਣ ਵਾਲੀਆਂ ਕੰਪਨੀਆਂ ਵੱਲੋਂ ਨਤੀਜਿਆਂ ਵਿੱਚ ਕੋਰੋਨਾ ਨੂੰ ਵਧਾ-ਚੜ੍ਹਾ ਕੇ ਦੱਸਿਆ ਜਾ ਰਿਹਾ ਹੈ।
ਦੂਜੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਵੀ ਕੋਰੋਨਾ ਪਾਜ਼ਿਟਿਵ ਪਾਏ ਗਏ ਸਨ। ਇਸ ਦੀ ਜਾਣਕਾਰੀ ਪਾਕਿਸਤਾਨ ਦੇ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਟਵੀਟ ਕਰ ਕੇ ਦਿੱਤੀ ਸੀ।
ਹੋਰ ਪੜ੍ਹੋ: ਦੁਬਾਰਾ ਜੁੜੇਗਾ ਨਹੁੰ-ਮਾਸ ਦਾ ਰਿਸ਼ਤਾ, ਅਕਾਲੀ ਦਲ ਤੇ ਭਾਜਪਾ ਦਾ ਹੋਵੇਗਾ ਇੱਕ ਰਾਹ!