Covid-19 iNCOVACC Nasal Vaccine Price: ਜਾਣੋ ਭਾਰਤ ਬਾਇਓਟੈੱਕ ਦੀ ਨੇਜ਼ਲ ਵੈਕਸੀਨ ਦੀ ਕੀਮਤ
ਮਿਲੀ ਜਾਣਕਾਰੀ ਮੁਤਾਬਕ ਵੈਕਸੀਨ iNCOVACC® ਜਨਵਰੀ ਦੇ ਚੌਥੇ ਹਫ਼ਤੇ ਵਿੱਚ ਸ਼ੁਰੂ ਕੀਤੀ ਜਾਵੇਗੀ।
Covid-19 iNCOVACC Nasal Vaccine Price in India: ਕੇਂਦਰ ਵੱਲੋਂ ਮੰਗਲਵਾਰ ਨੂੰ ਭਾਰਤ ਬਾਇਓਟੈੱਕ ਦੀ ਨੇਜ਼ਲ ਕੋਵਿਡ-19 ਵੈਕਸੀਨ iNCOVACC ਦੀ ਲਾਗਤ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੈਕਸੀਨ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਬੂਸਟਰ ਖੁਰਾਕ ਵਜੋਂ ਵਰਤੀ ਜਾਵੇਗੀ।
ਇਹ ਵੈਕਸੀਨ ਭਾਰਤ ਲਈ ਇੱਕ ਉਪਲਭਦੀ ਵਜੋਂ ਦੇਖੀ ਜਾ ਰਹੀ ਹੈ। ਇਸ ਦੌਰਾਨ ਭਾਰਤ ਬਾਇਓਟੈੱਕ ਦੀ ਨੇਜ਼ਲ ਵੈਕਸੀਨ ਦੀ ਕੀਮਤ ਬਾਰੇ ਵੀ ਜਾਣਕਾਰੀ ਮਿਲ ਗਈ ਹੈ। ਗੌਰਤਲਬ ਹੈ ਕਿ ਇਸ ਵੈਕਸੀਨ ਦੀ ਕੀਮਤ ਕਿਫਾਇਤੀ ਹੈ।
Covid-19 iNCOVACC Nasal Vaccine Price in India:
ਦੱਸ ਦਈਏ ਕਿ ਭਾਰਤ ਬਾਇਓਟੈੱਕ ਦੀ ਨੇਜ਼ਲ ਕੋਵਿਡ-19 ਵੈਕਸੀਨ iNCOVACC ਦੇ ਕੀਮਤ ਪ੍ਰਾਈਵੇਟ ਹਸਪਤਾਲਾਂ ਵਿੱਚ 800 ਰੁਪਏ ਅਤੇ ਸਰਕਾਰੀ ਹਸਪਤਾਲਾਂ ਲਈ 325 ਰੁਪਏ ਹੈ।
ਕੇਂਦਰੀ ਸਿਹਤ ਮੰਤਰਾਲੇ ਦਾ ਕਹਿਣਾ ਹੈ ਜਿਨ੍ਹਾਂ ਲੋਕਾਂ ਨੇ ਕੋਵਿਸ਼ੀਲਡ ਅਤੇ ਕੋਵੈਕਸੀਨ ਲਿਆ ਹੈ, ਉਹ ਨੱਕ ਦੀ ਵੈਕਸੀਨ ਨੂੰ ਹੇਟਰੋਲੋਗਸ ਬੂਸਟਰ ਖੁਰਾਕ ਵਜੋਂ ਲੈ ਸਕਦੇ ਹਨ।
ਦੱਸਣਯੋਗ ਹੈ ਕਿ ਇਹ ਟੀਕਾ ਪ੍ਰਾਈਵੇਟ ਹਸਪਤਾਲਾਂ ਵਿੱਚ ਉਪਲਬਧ ਹੋਵੇਗਾ। ਦੁਨੀਆ ਦੀ ਪਹਿਲੀ ਇੰਟਰਾਨੇਜ਼ਲ ਵੈਕਸੀਨ iNCOVACC® ਨੂੰ ਪ੍ਰਾਇਮਰੀ ਸੀਰੀਜ਼ ਅਤੇ ਹੇਟਰੋਲੋਗਸ ਬੂਸਟਰ ਵਜੋਂ ਮਨਜ਼ੂਰੀ ਮਿਲੀ ਹੈ।
ਇਹ ਵੀ ਪੜ੍ਹੋ: ਦੇਸ਼ ਭਰ 'ਚ ਹੋ ਰਹੀ ਮੌਕ ਡਰਿੱਲ; ਦੇਖੋ ਵੱਖ- ਵੱਖ ਸੂਬਿਆਂ ਦੀ ਕੋਰੋਨਾ ਨਾਲ ਨਜਿੱਠਣ ਦੀ ਤਿਆਰੀ
ਇਹ ਦੁਨੀਆ ਦੀ ਪਹਿਲੀ ਇੰਟ੍ਰਨੇਜ਼ਲ ਵੈਕਸੀਨ ਹੈ ਜਿਸ ਨੂੰ ਪ੍ਰਾਇਮਰੀ 2-ਡੋਜ਼ ਸ਼ਡਿਊਲ ਅਤੇ ਹੇਟਰੋਲੋਗਸ ਬੂਸਟਰ ਲਈ ਮਨਜ਼ੂਰੀ ਮਿਲੀ ਹੈ। ਇਸ ਵੈਕਸੀਨ ਨੂੰ ਪਹਿਲਾਂ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਇੱਕ ਐਮਰਜੈਂਸੀ ਸਥਿਤੀ ਵਿੱਚ ਪ੍ਰਤੀਬੰਧਿਤ ਵਰਤੋਂ ਦੇ ਤਹਿਤ ਇੱਕ ਪ੍ਰਾਇਮਰੀ 2-ਡੋਜ਼ ਅਨੁਸੂਚੀ ਲਈ ਮਨਜ਼ੂਰੀ ਮਿਲੀ ਸੀ।
ਹੁਣ ਇਸ ਸਬੰਧੀ CoWIN ਪਲੇਟਫਾਰਮ ਨੂੰ ਵੀ ਸੋਧਿਆ ਜਾਵੇਗਾ।
ਇਹ ਵੀ ਪੜ੍ਹੋ: Coronavirus India: ਬਿਹਾਰ 'ਚ ਦਲਾਈ ਲਾਮਾ ਦੇ ਪ੍ਰੋਗਰਾਮ 'ਚ ਪਹੁੰਚੇ 11 ਵਿਦੇਸ਼ੀ ਕੋਰੋਨਾ ਨਾਲ ਸੰਕ੍ਰਮਿਤ