Covid-19 Nasal vaccine news: ਹੁਣ ਨੱਕ `ਚ ਪਾਓ ਇਹ 2 ਬੂੰਦਾਂ ਤੇ ਕੋਰੋਨਾ ਖ਼ਤਮ! ਭਾਰਤ `ਚ Nasal ਵੈਕਸੀਨ ਨੂੰ ਮਿਲੀ ਮਨਜ਼ੂਰੀ
ਇਸ ਦੌਰਾਨ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਵੱਲੋਂ ਵੀਰਵਾਰ ਨੂੰ ਰਾਜ ਸਭਾ ਵਿੱਚ ਦੱਸਿਆ ਗਿਆ ਕਿ ਮਾਹਿਰਾਂ ਦੀ ਕਮੇਟੀ ਵੱਲੋਂ ਨੱਕ ਦੇ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
Covid-19 Nasal vaccine India news: ਜਿੱਥੇ ਦੁਨੀਆਂ ਭਰ ਵਿੱਚ ਕੋਰੋਨਾ ਦੀ ਸਥਿਤੀ ਬੇਕਾਬੂ ਹੋ ਰਹੀ ਹੈ ਉੱਥੇ ਪੰਜਾਬ ਕੋਰੋਨਾ ਖ਼ਿਲਾਫ਼ ਆਪਣੀ ਜੰਗ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ। ਭਾਰਤ ਵਿੱਚ ਕੋਰੋਨਾ ਦੀ ਸਥਿਤੀ ਫਿਲਹਾਲ ਕਾਬੂ ਹੇਠ ਹੈ ਅਤੇ ਇਸ ਦੌਰਾਨ ਭਾਰਤ ਵੱਲੋਂ ਭਾਰਤ ਬਾਇਓਟੈੱਕ (Bharat Biotech) ਦੀ Nasal vaccine ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਕੋਰੋਨਾ ਵਾਇਰਸ ਦੇ ਖ਼ਿਲਾਫ਼ ਚੱਲ ਰਹੀ ਜੰਗ ਵਿੱਚ ਭਾਰਤ ਨੂੰ ਇੱਕ ਹੋਰ ਅਹਿਮ ਹਥਿਆਰ ਮਿਲ ਗਿਆ ਹੈ। ਭਾਰਤ ਬਾਇਓਟੈੱਕ (Bharat Biotech) ਦੀ ਨਾਸਲ ਵੈਕਸੀਨ (Covid-19 Nasal vaccine India news) ਨੂੰ ਚੀਨ ਵਿੱਚ ਚੱਲ ਰਹੇ ਕੋਰੋਨਾ ਦੇ ਕਹਿਰ ਦੌਰਾਨ ਕੇਂਦਰ ਸਰਕਾਰ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਇੱਕ ਨੱਕ ਦਾ ਟੀਕਾ ਹੈ ਅਤੇ ਹੁਣ ਨੱਕ ਵਿੱਚ ਦੋ ਬੂੰਦਾਂ ਪਾ ਕੇ ਕੋਰੋਨਾ ਨਾਲ ਨਿਪਟਾਇਆ ਜਾ ਸਕਦਾ ਹੈ। ਇਹ ਟੀਕਾ ਸ਼ੁੱਕਰਵਾਰ ਤੋਂ ਟੀਕਾਕਰਨ ਦੀ ਮੁਹਿੰਮ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ ਅਤੇ ਜਿਨ੍ਹਾਂ ਲੋਕਾਂ ਨੇ ਕੋਵੈਕਸੀਨ ਅਤੇ ਕੋਵਿਸ਼ੀਲਡ ਲਈ ਹੈ, ਤਾਂ ਉਹ ਵੀ ਇਹ ਟੀਕਾ ਲੈ ਸਕਦੇ ਹਨ।
ਹੋਰ ਪੜ੍ਹੋ: ਪੰਜਾਬ 'ਚ ਪਵੇਗੀ ਹੋਰ ਕੜਾਕੇ ਦੀ ਠੰਢ, ਇਨ੍ਹਾਂ ਇਲਾਕਿਆਂ 'ਚ ਸੀਤ ਲਹਿਰ ਦਾ ਅਲਰਟ, ਜਨਜੀਵਨ ਪ੍ਰਭਾਵਿਤ
ਇਸ ਦੌਰਾਨ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਵੱਲੋਂ ਵੀਰਵਾਰ ਨੂੰ ਰਾਜ ਸਭਾ ਵਿੱਚ ਦੱਸਿਆ ਗਿਆ ਕਿ ਮਾਹਿਰਾਂ ਦੀ ਕਮੇਟੀ ਵੱਲੋਂ ਨੱਕ ਦੇ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤ ਬਾਇਓਟੈਕ ਦੀ ਇਹ ਵੈਕਸੀਨ ਅੱਜ ਤੋਂ ਕੋਵਿਨ ਐਪ 'ਤੇ ਸ਼ਾਮਿਲ ਕੀਤੀ ਜਾਵੇਗੀ। ਹਾਲਾਂਕਿ ਇਹ ਟੀਕਾ ਸਿਰਫ਼ ਪ੍ਰਾਈਵੇਟ ਹਸਪਤਾਲਾਂ ਵਿੱਚ ਹੀ ਉਪਲਬਧ ਕੀਤਾ ਜਾਵੇਗਾ।
ਇੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਲਦ ਹੀ ਭਾਰਤ ਸਰਕਾਰ ਵੱਲੋਂ ਇਸ ਵੈਕਸੀਨ ਨੂੰ ਸਰਕਾਰੀ ਹਸਪਤਾਲਾਂ ਤੋਂ ਲੈ ਕੇ ਬਾਜ਼ਾਰ 'ਚ ਵੀ ਉਪਲੱਬਧ ਕਰਵਾਇਆ ਜਾ ਸਕਦਾ ਹੈ। ਇਸ ਵੈਕਸੀਨ ਨੂੰ ਮਨਜ਼ੂਰੀ ਮਿਲਣ ਦੇ ਨਾਲ ਹੁਣ ਕਿਸੇ ਨੂੰ ਵੀ ਟੀਕੇ ਲਗਾਉਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਜੇਕਰ ਉਹ ਚਾਹੇ ਤਾਂ ਨੱਕ ਵਿੱਚ ਦੋ ਬੂੰਦਾਂ ਪਾ ਕੇ ਵੀ ਇਹ ਟੀਕਾ ਲਗਵਾ ਸਕਦੇ ਹਨ।
ਹੋਰ ਪੜ੍ਹੋ: Coronavirus India: ਕੋਰੋਨਾ ਦੀ ਸਥਿਤੀ ਨੂੰ ਦੇਖਦਿਆਂ ਭਾਰਤ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ
(For more news apart from India's Covid-19 Nasal vaccine, stay tuned to Zee PHH)