Jalandhar News: ਪੰਜਾਬ ਵਿੱਚ ਅਪਰਾਧ ਕਤਲ ਨਾਲ ਜੁੜੇ ਮਾਮਲੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਸ਼ਰਾਬ ਦੇ ਨਸ਼ੇ ਵਿੱਚ ਇੱਕ ਡੀਐਸਪੀ ਨੇ ਫਾਇਰਿੰਗ ਕਰ ਦਿੱਤੀ। ਦੱਸ ਦਈਏ ਕਿ ਇਲਜ਼ਾਮ ਹੈ ਕਿ ਡੀਐਸਪੀ ਨੇ ਹਵਾ ਵਿੱਚ ਦੋਗੋਲੀਆਂ ਸਿੱਧੀਆਂ ਚਲਾਈਆਂ। ਗੋਲੀ ਚਲਾਉਣ ਵਾਲਾ ਡੀਐਸਪੀ ਇਸ ਸਮੇਂ ਜਲੰਧਰ ਪੀਏਪੀ ਵਿੱਚ ਤਾਇਨਾਤ ਹੈ। ਡੀਐਸਪੀ ਕੋਲ ਕਾਰ ਪਾਰਕਿੰਗ ਨੂੰ ਲੈ ਕੇ ਨੌਜਵਾਨਾਂ ਦਾ ਝਗੜਾ ਹੋ ਗਿਆ। ਇਸ ਤੋਂ ਨਾਰਾਜ਼ ਹੋ ਕੇ ਡੀਐਸਪੀ ਨੇ ਗੋਲੀਆਂ ਚਲਾ ਦਿੱਤੀਆਂ।


COMMERCIAL BREAK
SCROLL TO CONTINUE READING

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੰਡ ਥਾਣਾ ਮਕਸੂਦਾ ਦੀ ਪੁਲਿਸ ਜਾਂਚ ਲਈ ਸ਼ਨੀਵਾਰ ਦੇਰ ਰਾਤ ਮੌਕੇ 'ਤੇ ਪਹੁੰਚੀ। ਦੇਰ ਰਾਤ ਉਕਤ ਡੀਐਸਪੀ ਨੂੰ ਡੀਐਸਪੀ ਕਰਤਾਰਪੁਰ ਬਲਬੀਰ ਸਿੰਘ ਦੀ ਨਿਗਰਾਨੀ ਹੇਠ ਹਿਰਾਸਤ ਵਿੱਚ ਲੈ ਲਿਆ ਗਿਆ। ਹਾਲਾਂਕਿ ਕਿਸੇ ਪੁਲਿਸ ਅਧਿਕਾਰੀ ਨੇ ਉਸਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ।


ਇਹ ਵੀ ਪੜ੍ਹੋ: Chandigarh News:  ਚੰਡੀਗੜ੍ਹ ਵਿੱਚ ਘਰ 'ਚ ਵੜ ਕੇ ਔਰਤ ਨੂੰ ਮਾਰੀ ਗੋਲੀ, ਵਜ੍ਹਾ ਜਾਣਗੇ ਰਹਿ ਜਾਓਗੋ ਹੈਰਾਨ

ਬੀਤੀ ਦੇਰ ਰਾਤ ਜਲੰਧਰ ਦੇ ਮਕਸੂਦਾਂ ਥਾਣੇ ਅਧੀਨ ਪੈਂਦੇ ਪਿੰਡ ਇਬਰਾਹੀਮ ਖਾ ਵਿੱਚ ਇੱਕ ਪੁਲਿਸ ਮੁਲਾਜ਼ਮ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਅਧਿਕਾਰੀ ਡੀਐਸਪੀ ਹੈ ਜਿਸ ਦਾ ਨਾਮ ਦਲਬੀਰ ਸਿੰਘ ਹੈ ਅਤੇ ਉਹ ਪਿੰਡ ਦੇ ਸਰਪੰਚ ਦੇ ਘਰ ਤੋਂ ਆਇਆ ਸੀ ਅਤੇ ਸ਼ਰਾਬ ਦੇ ਨਸ਼ੇ ਵਿੱਚ ਸੀ ਅਤੇ ਉਸ ਨੇ ਪਿੰਡ ਵਿੱਚ 4 ਹਵਾਈ ਫਾਇਰ ਕੀਤੇ। ਜਦੋਂ ਪਿੰਡ ਵਾਸੀਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਨੇ ਮੁੜ ਪਿੰਡ ਵਾਸੀਆਂ ਨੂੰ ਡਰਾਉਣ ਲਈ ਆਪਣਾ ਰਿਵਾਲਵਰ ਕੱਢ ਲਿਆ ਪਰ ਪਿੰਡ ਵਾਸੀਆਂ ਨੇ ਉਸ ਨੂੰ ਮੌਕੇ ’ਤੇ ਹੀ ਫੜ ਲਿਆ ਅਤੇ ਮੌਕੇ ’ਤੇ ਕਾਫੀ ਹੰਗਾਮਾ ਹੋ ਗਿਆ।


ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਪਹਿਲਾਂ ਵੀ 4, 5 ਵਾਰ ਸਰਪੰਚ ਦੇ ਘਰ ਆ ਚੁੱਕਾ ਹੈ ਪਰ ਅੱਜ ਜਦੋਂ ਉਹ ਸਰਪੰਚ ਦੇ ਘਰ ਦੇ ਬਾਹਰ ਸ਼ਰਾਬ ਪੀ ਰਿਹਾ ਸੀ ਤਾਂ ਉਸ ਨੇ ਪਿੰਡ ਦੇ ਮੁੰਡਿਆਂ ਨੂੰ ਉਥੋਂ ਰੋਕਿਆ ਪਰ ਉਸਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਨੇ ਆਪਣੇ ਰਿਵਾਲਵਰ ਤੋਂ 4 ਹਵਾਈ ਫਾਇਰ ਕੀਤੇ ਤਾਂ ਸਾਰੇ ਪਿੰਡ ਵਾਸੀਆਂ ਨੇ ਮਿਲ ਕੇ ਉਸ ਨੂੰ ਕਾਬੂ ਕਰ ਲਿਆ ਅਤੇ ਮੌਕੇ 'ਤੇ ਪੁੱਜੀ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਉਸਨੂੰ ਥਾਣੇ ਲੈ ਗਏ ਹਨ।


ਇਹ ਵੀ ਪੜ੍ਹੋ: IPL 2024: ਮੁੰਬਈ ਇੰਡੀਅਨਜ਼ 'ਚ ਵੱਡਾ ਫੇਰਬਦਲ, ਰੋਹਿਤ ਦੀ ਜਗ੍ਹਾ ਹਾਰਦਿਕ ਪੰਡਯਾ ਬਣੇ ਟੀਮ ਦੇ ਕਪਤਾਨ 

(ਸੁਨੀਲ ਮਹੇਂਦਰੂ ਦੀ ਰਿਪੋਰਟ)