Punjab News: ਪੰਜਾਬ ਵਿੱਚ ਭਾਰੀ ਬਾਰਿਸ਼ ਮਗਰੋਂ ਸੂਬੇ ਵਿੱਚ ਹੜ੍ਹ ਵਰਗੇ ਬਣੇ ਹਾਲਾਤ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਕਿਸਾਨਾਂ ਦਾ ਹਾਲ ਵਿੱਚ ਹੀ ਲਗਾਇਆ ਗਿਆ ਝੋਨਾ ਪਾਣੀ ਭਰਨ ਕਾਰਨ ਪੂਰੀ ਤਰ੍ਹਾਂ ਖ਼ਰਾਬ ਹੋ ਗਿਆ ਹੈ। ਇਸ ਕਾਰਨ ਕਿਸਾਨ ਪਰੇਸ਼ਾਨੀ ਦੇ ਆਲਮ ਵਿੱਚ ਹਨ। ਹਾਲਾਂਕਿ ਕਈ ਜਥੇਬੰਦੀਆਂ, ਹਸਤੀਆਂ ਤੇ ਪ੍ਰਸ਼ਾਸਨ ਕਿਸਾਨਾਂ ਦੀ ਬਾਂਹ ਫੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਸ ਦੇ ਬਾਵਜੂਦ ਵੀ ਕਿਸਾਨਾਂ ਦੀ ਮੁਸ਼ਕਲਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ ਹਨ।


COMMERCIAL BREAK
SCROLL TO CONTINUE READING

ਕੁਝ ਕਿਸਾਨਾਂ ਨੇ ਲੱਖਾਂ ਰੁਪਏ ਦੇ ਕੇ ਜ਼ਮੀਨਾਂ ਠੇਕੇ ਉਤੇ ਲਈਆਂ ਹਨ। ਉਨ੍ਹਾਂ ਦਾ ਲਗਾਇਆ ਗਿਆ ਝੋਨਾ ਤਬਾਹ ਹੋ ਗਿਆ। ਸਾਰਿਆਂ ਦਾ ਢਿੱਡ ਭਰਨ ਵਾਲਾ ਅੰਨਦਾਤਾ ਆਪਣੇ ਹਾਲਾਤ ਨੂੰ ਲੈ ਕੇ ਪਰੇਸ਼ਾਨ ਹੈ। ਇਸ ਤੋਂ ਕੁਝ ਲੋਕ ਕਿਸਾਨਾਂ ਦੀ ਸਹਾਇਤਾ ਕਰ ਰਹੇ ਹਨ। ਇਸ ਦਰਮਿਆਨ ਜ਼ਮੀਨ ਮਾਲਕ ਬਚਿੱਤਰ ਸਿੰਘ ਮੋਰ ਨੇ ਹੜ੍ਹ ਨਾਲ ਤਬਾਹੀ ਨੂੰ ਦੇਖਦੇ ਹੋਏ ਠੇਕੇਦਾਰ ਕਿਸਾਨ ਨੂੰ 2.7 ਲੱਖ ਰੁਪਏ ਪੈਸੇ ਵਾਪਸ ਕਰਨ ਦਾ ਫ਼ੈਸਲਾ ਲਿਆ ਹੈ, ਜਿਸ ਨੇ ਜਲੰਧਰ ਦੇ ਸੁਲਤਾਨਪੁਰ ਲੋਧੀ ਦੇ ਕੋਲ ਸ਼ੇਖ ਗੰਗ ਪਿੰਡ ਵਿੱਚ ਆਪਣੀ 7.5 ਏਕੜ ਜ਼ਮੀਨ ਠੇਕੇ ਉਤੇ ਦਿੱਤੇ ਸਨ।


ਜਦ ਉਸ ਨੇ ਤਬਾਹ ਹੋਈ ਫਸਲ ਦੇਖੀ ਤੇ ਉਸ ਨੂੰ ਪਤਾ ਚੱਲਿਆ ਕਿ ਕਿਸਾਨ ਦੁਬਾਰਾ ਝੋਨਾ ਲਗਾਉਣ ਦੀ ਵਿਉਂਤ ਬਣਾ ਰਿਹਾ, ਉਨ੍ਹਾਂ ਨੂੰ ਪਤਾ ਹੈ ਕਿ ਫਸਲ ਇੱਕ ਵਾਰ ਲਗਾਉਣ ਨਾਲ ਹੀ ਲਾਭ ਘੱਟ ਦਿੰਦੀ ਹੈ ਤਾਂ ਦੂਜੀ ਵਾਰ ਝੋਨਾ ਨਾਲ ਬਿਲਕੁਲ ਵੀ ਲਾਭ ਨਹੀਂ ਮਿਲੇਗਾ। ਇਸ ਤੋਂ ਬਾਅਦ ਉਨ੍ਹਾਂ ਨੇ ਠੇਕੇਦਾਰ ਕਿਸਾਨ ਨੂੰ ਪੈਸੇ ਵਾਪਸ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ਕਿਸਾਨ ਨੂੰ ਮੁਆਵਜ਼ਾ ਰਾਸ਼ੀ ਦੇਣ ਦਾ ਵੀ ਵਾਅਦਾ ਕੀਤਾ ਕਿ ਜੇਕਰ ਸਰਕਾਰ ਦੇਵੇਗੀ।


ਬਚਿੱਤਰ ਨੇ ਕਿਹਾ ਕਿ ਉਸ ਨੂੰ ਹੋਰ ਅਜਿਹੇ ਮਾਮਲਿਆਂ ਬਾਰੇ ਪਤਾ ਲੱਗਾ ਹੈ ਜਿੱਥੇ ਜ਼ਮੀਨ ਮਾਲਕ ਲੀਜ਼ ਦੀ ਰਕਮ ਵਾਪਸ ਕਰਨ ਲਈ ਅੱਗੇ ਆਏ ਸਨ। ਮੋਗਾ ਦੇ ਇੱਕ ਐਨਆਰਆਈ ਨੇ ਵੀ ਇੱਕ ਕਿਸਾਨ ਨੂੰ ਪੈਸੇ ਵਾਪਸ ਕਰਨ ਬਾਰੇ ਪਤਾ ਲੱਗਾ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲਰੀਆਂ ਦੇ ਪਰਗਟ ਸਿੰਘ ਨੇ ਲੀਜ਼ ਦੀ ਅੱਧੀ ਰਕਮ ਇੱਕ ਕਿਸਾਨ ਨੂੰ ਵਾਪਸ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨੇ ਆਪਣੀ 7.5 ਏਕੜ ਜ਼ਮੀਨ ਠੇਕੇ 'ਤੇ ਲਈ ਸੀ। ਘੱਗਰ ਦੇ ਚਾਂਦਪੁਰਾ ਬੰਨ੍ਹ ਵਿੱਚ ਪਾੜ ਪੈਣ ਕਾਰਨ ਇਲਾਕੇ ਵਿੱਚ ਭਾਰੀ ਹੜ੍ਹ ਆ ਗਿਆ ਸੀ।


ਇਹ ਵੀ ਪੜ੍ਹੋ : Punjab News: ਹੁਣ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਬਣਿਆ ਹੜ੍ਹ ਦਾ ਖਤਰਾ, ਇਸ ਇਲਾਕੇ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ


ਪਰਗਟ ਸਿੰਘ ਨੇ ਕਿਹਾ ਕਿ ਉਸ ਨੇ ਆਪਣੇ ਭਰਾ ਨੂੰ 15 ਏਕੜ ਜ਼ਮੀਨ ਠੇਕੇ ਉਤੇ ਦਿੱਤੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨ ਫ਼ਸਲ ਦੀ ਵਾਢੀ ਵਿੱਚ ਅਸਫਲ ਰਹਿੰਦਾ ਹੈ ਤਾਂ ਉਹ ਠੇਕੇ ਦੀ ਅੱਧੀ ਰਕਮ ਵਾਪਸ ਕਰ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਪਾਣੀ ਘੱਟ ਜਾਂਦਾ ਹੈ ਤਾਂ ਕਿਸਾਨ ਝੋਨਾ ਲਗਾਉਣਾ ਚਾਹੁੰਦਾ ਹੈ ਤਾਂ ਮੈਂ ਹੁਣ ਤੱਕ ਫ਼ਸਲ ਦਾ ਸਾਰਾ ਨੁਕਸਾਨ ਝੱਲ ਲਵਾਂਗਾ।


ਇਹ ਵੀ ਪੜ੍ਹੋ : Beas River Water Level: ਹਾਈ ਅਲਰਟ 'ਤੇ ਬਿਆਸ ਦਰਿਆ ਨਾਲ ਲੱਗਦੇ ਇਲਾਕੇ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਹਦਾਇਤ