Cyber Crime News: ਫੇਸਬੁੱਕ, ਇੰਸਟਾਗ੍ਰਾਮ ਤੇ ਟੈਲੀਗ੍ਰਾਮ `ਤੇ ਸਾਈਬਰ ਅਪਰਾਧੀ ਵਿਛਾਉਂਦੇ ਜਾਲ; ਐਸਪੀ ਸਾਈਬਰ ਕ੍ਰਾਈਮ ਨੇ ਦੱਸੇ ਬਚਣ ਦੇ ਨੁਕਤੇ
Cyber Crime News: ਅੱਜ ਦੇ ਯੁੱਗ ਵਿੱਚ ਜਿੱਥੇ ਇੰਟਰਨੈਟ ਰਾਹੀਂ ਲੋਕਾਂ ਦਾ ਜੀਵਨ ਸੁਖਾਲਾ ਹੁੰਦਾ ਜਾ ਰਿਹਾ ਹੈ ਉਧਰ ਹੀ ਇਸ ਦੇ ਕੁਝ ਮਾੜੇ ਪ੍ਰਭਾਵ ਵੀ ਸਾਹਮਣੇ ਆ ਰਹੇ ਹਨ।
Cyber Crime News (ਮਨੀਸ਼ ਸ਼ੰਕਰ): ਅੱਜ ਦੇ ਯੁੱਗ ਵਿੱਚ ਜਿੱਥੇ ਇੰਟਰਨੈਟ ਰਾਹੀਂ ਲੋਕਾਂ ਦਾ ਜੀਵਨ ਸੁਖਾਲਾ ਹੁੰਦਾ ਜਾ ਰਿਹਾ ਹੈ ਉਧਰ ਹੀ ਇਸ ਦੇ ਕੁਝ ਮਾੜੇ ਪ੍ਰਭਾਵ ਵੀ ਸਾਹਮਣੇ ਆ ਰਹੇ ਹਨ ਜੋ ਆਮ ਲੋਕਾਂ ਦੇ ਜੀਵਨ ਨੂੰ ਅਸਤ ਵਿਅਸਤ ਕਰਦੇ ਹੋਏ ਨਜ਼ਰ ਆ ਰਹੇ ਹਨ।
ਲਗਾਤਾਰ ਵੇਖਣ ਵਿੱਚ ਆ ਰਿਹਾ ਹੈ ਕਿ ਸਾਈਬਰ ਅਪਰਾਧੀ ਆਮ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਸਾਈਬਰ ਕ੍ਰਾਈਮ ਦੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਜ਼ਿਆਦਾਤਰ ਸੋਸ਼ਲ ਮੀਡੀਆ ਦੀ ਸਾਈਟਸ ਉਤੇ ਆਮ ਜਨਤਾ ਨੂੰ ਥੋੜ੍ਹਾ ਨਿਵੇਸ਼ ਕਰਕੇ 600 ਫ਼ੀਸਦੀ ਮੁਨਾਫੇ ਦਾ ਲਾਲਚ ਦੇ ਕੇ ਸਾਈਬਰ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ।
ਇਸ ਸਬੰਧੀ ਜਦੋਂ ਐਸਪੀ ਸਾਈਬਰ ਕ੍ਰਾਈਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਆਮ ਜਨਤਾ ਨੂੰ ਅਜਿਹੀਆਂ ਐਪਲੀਕੇਸ਼ਨ ਤੇ ਸਾਈਟਾਂ ਖੋਲ੍ਹਣ ਤੋਂ ਪਰਹੇਜ ਕਰਨਾ ਚਾਹੀਦਾ ਹੈ ਜਿਨ੍ਹਾਂ ਵਿੱਚ ਕਿਸੇ ਕਿਸਮ ਦਾ ਲਾਲਚ ਦਿੱਤਾ ਗਿਆ ਹੋਵੇ ਕਿਉਂਕਿ ਜ਼ਿਆਦਾਤਰ ਲੋਕ ਅਜਿਹੇ ਲੁਭਾਉਣੇ ਲਾਲਚ ਵਿੱਚ ਆ ਕੇ ਆਪਣੀ ਜੀਵਨ ਭਰ ਦੀ ਪੂੰਜੀ ਗੁਆ ਬੈਠਦੇ ਹਨ।
ਅਜਿਹਾ ਹੀ ਇੱਕ ਮਾਮਲਾ ਮੋਹਾਲੀ ਤੋਂ ਸਾਹਮਣੇ ਆਇਆ ਹੈ ਜਿਸ ਵਿੱਚ ਪੜ੍ਹੇ-ਲਿਖੇ ਵਿਅਕਤੀ ਵੱਲੋਂ ਤਕਰੀਬਨ ਸਾਢੇ ਤਿੰਨ ਕਰੋੜ ਰੁਪਏ ਇਨਵੈਸਟਮੈਂਟ ਐਪ ਵਿੱਚ ਲਗਾਇਆ ਤੇ ਆਪਣੀ ਜੀਵਨ ਭਰ ਦੀ ਪੂੰਜੀ ਗੁਆ ਬੈਠਾ। ਇੱਕ ਹੋਰ ਨਵਾਂ ਮਾਮਲਾ ਟੈਲੀਗਰਾਮ ਐਪ ਰਾਹੀਂ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਟੈਲੀਗਰਾਮ ਐਪ ਉਤੇ ਤੁਹਾਨੂੰ 100 ਰੁਪਏ ਦੀ ਇਨਵੈਸਟਮੈਂਟ ਉਤੇ ਟਾਸਕ ਦਿੱਤਾ ਜਾਂਦਾ ਹੈ ਅਤੇ ਉਸ ਦੀ ਏਵੱਜ ਵਿੱਚ ਤੁਹਾਨੂੰ ਡਬਲ ਪੈਸੇ ਵਾਪਸ ਤੁਹਾਡੇ ਅਕਾਊਂਟ ਵਿੱਚ ਪਾ ਦਿੱਤੇ ਜਾਂਦੇ ਹਨ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਇਸ ਤਰ੍ਹਾਂ ਵਿਸ਼ਵਾਸ ਬਣਨ ਤੋਂ ਬਾਅਦ ਜਦੋਂ ਆਮ ਜਨਤਾ ਲੱਖਾਂ ਰੁਪਏ ਇਸ ਐਪ ਰਾਹੀਂ ਆਪਣਾ ਇਨਵੈਸਟ ਕਰਦੀ ਹੈ ਤਾਂ ਉਹ ਅਕਾਊਂਟ ਫ੍ਰੀਜ਼ ਕਰ ਦਿੱਤੇ ਜਾਂਦੇ ਹਨ ਅਤੇ ਲੋਕਾਂ ਦੀ ਇਨਵੈਸਟਮੈਂਟ ਨੂੰ ਹੜੱਪ ਲਿਆ ਜਾਂਦਾ ਹੈ।
ਇਹ ਵੀ ਪੜ੍ਹੋ : Punjab School Time Change: ਪੰਜਾਬ 'ਚ ਬਦਲਿਆ ਸਕੂਲਾਂ ਦਾ ਸਮਾਂ; ਗਰਮੀ ਤੋਂ ਅਜੇ ਕੁਝ ਦਿਨ ਹੋਰ ਨਹੀਂ ਮਿਲੇਗੀ ਰਾਹਤ