Diwali In Amritsar 2024: ਜਾਣੋ, ਕਿਉਂ ਪ੍ਰਚਲਿਤ ਹੋਈ ਕਹਾਵਤ `ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ`
Diwali In Amritsar 2024: ਬੰਦੀ ਛੋੜ ਦਿਵਸ (ਮੁਕਤੀ ਦਾ ਦਿਵਸ) ਅੱਸੂ ਮਹੀਨੇ ਵਿੱਚ ਮਨਾਇਆ ਜਾਣ ਵਾਲਾ ਇੱਕ ਮਹੱਤਵਪੂਰਨ ਸਿੱਖ ਤਿਉਹਾਰ ਹੈ। ਸਿੱਖ ਜਗਤ ਵਿੱਚ ਬੰਦੀ-ਛੋੜ ਦਿਵਸ ਸਿੱਖ ਮਾਨਸਿਕਤਾ ਨਾਲ ਜੁੜੇ ਹੋਏ ਹਨ। ਇਸ ਦਿਨ ਨਾਲ ਸਿੱਖ ਇਤਿਹਾਸ ਦੀਆਂ ਕਈ ਪ੍ਰਮੁੱਖ ਘਟਨਾਵਾਂ ਜੁੜੀਆਂ ਹੋਈਆਂ ਹਨ।
Diwali In Amritsar 2024: ਦੀਵਾਲੀ ਦਾ ਤਿਉਹਾਰ ਪੂਰੇ ਦੇਸ਼ ’ਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸਿੱਖ ਧਰਮ ’ਚ ਵੀ ਦੀਵਾਲੀ ਦੀ ਆਪਣੀ ਮਹਤੱਤਾ ਹੈ। ਬੰਦੀ ਛੋੜ ਦਿਵਸ (ਮੁਕਤੀ ਦਾ ਦਿਵਸ) ਅੱਸੂ ਮਹੀਨੇ ਵਿੱਚ ਮਨਾਇਆ ਜਾਣ ਵਾਲਾ ਇੱਕ ਮਹੱਤਵਪੂਰਨ ਸਿੱਖ ਤਿਉਹਾਰ ਹੈ। ਸਿੱਖ ਜਗਤ ਵਿੱਚ ਬੰਦੀ-ਛੋੜ ਦਿਵਸ ਸਿੱਖ ਮਾਨਸਿਕਤਾ ਨਾਲ ਜੁੜੇ ਹੋਏ ਹਨ। ਇਸ ਦਿਨ ਨਾਲ ਸਿੱਖ ਇਤਿਹਾਸ ਦੀਆਂ ਕਈ ਪ੍ਰਮੁੱਖ ਘਟਨਾਵਾਂ ਜੁੜੀਆਂ ਹੋਈਆਂ ਹਨ। ਮੁੱਖ ਰੂਪ ਵਿੱਚ ਸਿੱਖ ਇਤਿਹਾਸ ਨਾਲ ਇਸ ਤਿਉਹਾਰ ਦਾ ਸੰਬੰਧ ਉਸ ਸਮੇਂ ਤੋਂ ਜੁੜਿਆ, ਜਦੋਂ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਕਿਲ੍ਹੇ ਵਿੱਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ।
ਸਿੱਖਾਂ ਲਈ ਦੀਵਾਲੀ ਦੀ ਮਹਤੱਤਾ
ਗਵਾਲੀਅਰ ਦੇ ਕਿਲ੍ਹੇ ਬਾਰੇ ਮੰਨਿਆ ਜਾਂਦਾ ਸੀ ਕਿ ਜੋ ਵੀ ਇਸ ਕਿਲ੍ਹੇ ’ਚ ਕੈਦ ਹੁੰਦਾ ਉਹ ਜਿਊਂਦਾ ਵਾਪਸ ਨਹੀਂ ਪਰਤਦਾ ਸੀ। ਪਰ ਜਦੋਂ ਗੁਰੂ ਹਰਗੋਬਿੰਦ ਜੀ ਨੇ ਕਿਲ੍ਹੇ ਦੇ ਸ਼ੈਤਾਨੀ ਵਾਤਾਵਰਨ ਨੇ ਮਾਨੋ ਮੋੜਾ ਖਾਧਾ ਤੇ ਬੰਦਗੀ ਦੀਆਂ ਲਹਿਰਾਂ ਨੇ ਕਣ ਕਣ ਨੂੰ ਮਹਿਕਣ ਲਾ ਦਿੱਤਾ। ਗੁਰੂ ਸਾਹਿਬ ਦੇ ਕਿਲ੍ਹੇ ‘ਚ ਆਉਣ ਦੇ ਨਾਲ ਕਿਲ੍ਹੇ ਦੀ ਨੁਹਾਰ ਬਦਲ ਗਈ। ਮੁਰਝਾਏ ਹੋਏ ਚੇਹਰਿਆਂ ਤੇ ਆਸ ਦੀ ਕਿਰਨ ਨੇ ਮੁਸਕੁਰਾਹਟ ਲੈ ਆਂਦੀ।
ਉੱਧਰ ਦੁਸਰੇ ਪਾਸੇ ਬਾਦਸ਼ਾਹ ਜਹਾਂਗੀਰ ਬਿਮਾਰ ਪੈ ਗਿਆ। ਜਦੋਂ ਹਕੀਮਾਂ ਤੋਂ ਕੋਈ ਫਰਕ ਨਾ ਪਿਆ ਤਾਂ ਨੂਰਜਹਾਂ ਜਹਾਂਗੀਰ ਬਾਦਸ਼ਾਹ ਨੂੰ ਨਿਜ਼ਾਮੂਦੀਨ ਓਲੀਆ ਪਾਸ ਲੈ ਕੇ ਗਈ ਜਿੱਥੇ ਸਾਂਈ ਮੀਆ ਮੀਰ ਵੀ ਮੌਜੂਦ ਸੀ। ਗੱਲਬਾਤ ਦੌਰਾਨ ਜਹਾਂਗੀਰ ਨੇ ਪੁੱਛਿਆ ਕਿ ਕੋਈ ਐਸਾ ਆਦਮੀਂ ਵੀ ਹੈ ਜਿਸ ਨੂੰ ਪੂਰਾ ਬ੍ਰਹਮ ਗਿਆਨ ਪ੍ਰਾਪਤ ਹੋਵੇ ਤਾਂ ਸਾਈਂ ਮੀਆਂ ਮੀਰ ਨੇ ਜਵਾਬ ਦਿੱਤਾ, ਹਾਂ…. ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਗਵਾਲੀਅਰ ਦੇ ਕਿਲ੍ਹੇ ‘ਚ ਕੈਦ ਕੀਤਾ ਹੋਇਆ ਹੈ।
ਬਾਦਸ਼ਾਹ ਨੇ ਗੁਰੂ ਸਾਹਿਬ ਦੀ ਰਿਹਾਈ ਦਾ ਦਿੱਤਾ ਹੁਕਮ
ਜਹਾਂਗੀਰ ਨੇ ਪਛਤਾਵਾ ਕਰਦਿਆਂ ਗੁਰੂ ਸਾਹਿਬ ਦੀ ਰਿਹਾਈ ਦੇ ਹੁਕਮ ਜਾਰੀ ਕਰ ਦਿੱਤੇ। ਪਰ ਗੁਰੂ ਸਾਹਿਬ ਨੇ ਸ਼ਰਤ ਰੱਖ ਦਿੱਤੀ ਕਿ ਉਹ ਹੁਣ ਇੱਕਲੇ ਬਾਹਰ ਨਹੀਂ ਆਉਣਗੇ। ਬਲਕਿ ਜਿੰਨੇ ਹੋਰ ਵੀ ਰਾਜਸੀ ਕੈਦੀ ਨਜ਼ਰਬੰਦ ਹਨ ਜਦੋਂ ਤੱਕ ਉਹ ਰਿਹਾਅ ਨਹੀਂ ਹੁੰਦੇ ਗੁਰੂ ਸਾਹਿਬ ਵੀ ਬਾਹਰ ਨਹੀਂ ਆਉਣਗੇ।
ਦੀਵਾਲੀ ਦੇ ਦਿਨ ਤੋਂ ਪਹਿਲਾਂ ਤਰ੍ਹਾਂ-ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ, ਜਿਹਨਾਂ ਵਿੱਚ ਘਰਾਂ ਅਤੇ ਕੰਮ ਵਾਲ਼ੀਆਂ ਥਾਂਵਾਂ ਦੀ ਸਫ਼ਾਈ, ਮੁਰੰਮਤ ਅਤੇ ਤੇਲ ਦੇ ਦੀਵੇ ਅਤੇ ਰੰਗੋਲੀਆਂ ਨਾਲ਼ ਸਜਾਵਟ ਸ਼ਾਮਲ ਹਨ। ਹਨੇਰੇ ’ਤੇ ਪ੍ਰਕਾਸ਼ ਦੀ ਫ਼ਤਹਿ ਦਾ ਇਹ ਤਿਉਹਾਰ ਸਮਾਜ ਵਿੱਚ ਖੁਸ਼ੀ, ਭਾਈਚਾਰੇ ਅਤੇ ਪ੍ਰੇਮ ਦਾ ਸੰਦੇਸ਼ ਫੈਲਾਉਂਦਾ ਹੈ। ਇਹ ਤਿਉਹਾਰ ਸਮੂਹਿਕ ਅਤੇ ਵਿਅਕਤੀਗਤ ਦੋਵੇਂ ਤਰ੍ਹਾਂ ਮਨਾਇਆ ਜਾਣ ਵਾਲ਼ਾ ਅਜਿਹਾ ਵਿਸ਼ੇਸ਼ ਤਿਉਹਾਰ ਹੈ ਜੋ ਧਾਰਮਕ, ਸੱਭਿਆਚਾਰਕ ਅਤੇ ਸਮਾਜਕ ਅਹਿਮੀਅਤ ਰੱਖਦਾ ਹੈ। ਹਰ ਪ੍ਰਾਂਤ ਜਾਂ ਖੇਤਰ ਵਿੱਚ ਦੀਵਾਲ਼ੀ ਮਨਾਉਣ ਦੇ ਕਾਰਨ ਅਤੇ ਤਰੀਕੇ ਵੱਖਰੇ ਹਨ ਪਰ ਸਾਰੀਆਂ ਥਾਂਵਾਂ ’ਤੇ ਇਹ ਤਿਉਹਾਰ ਕਈ ਪੀੜ੍ਹੀਆਂ ਤੋਂ ਮਨਾਏ ਜਾਂਦੇ ਹਨ।
52 ਕਲੀਆਂ ਵਾਲੇ ਚੋਲ਼ੇ ਦਾ ਇਤਿਹਾਸ
ਬਾਦਸ਼ਾਹ ਜਹਾਂਗੀਰ ਨੇ ਵੀ ਚਾਲ ਚੱਲਦਿਆਂ ਗੁਰੂ ਸਾਹਿਬ ਨੂੰ ਕਹਿ ਦਿੱਤਾ ਕਿ ਜਿੰਨੇ ਕੈਦੀ ਚੋਲ਼ੇ ਦਾ ਪੱਲਾ ਫੜ੍ਹ ਲੈਣਗੇ ਉਨ੍ਹਾਂ ਨੂੰ ਅਜ਼ਾਦ ਕਰ ਦਿੱਤਾ ਜਾਵੇਗਾ। ਬਾਦਸ਼ਾਹ ਨੂੰ ਪਤਾ ਸੀ ਕਿ ਰਾਜਪੂਤ ਰਾਜੇ ਕਦੇ ਕਿਸੇ ਹੋਰ ਦਾ ਪੱਲਾ ਨਹੀਂ ਫੜਦੇ, ਪਰ 52 ਕੈਦੀ ਰਾਜੇ ਗੁਰੂ ਸਾਹਿਬ ਨੂੰ ਸ਼ਾਸ਼ਕ ਨਹੀਂ ਬਲਕਿ ਅਧਿਆਤਮਕ ਰਹਿਬਰ ਮੰਨਦੇ ਸਨ। ਸੋ, ਛੇਵੇਂ ਪਾਤਸ਼ਾਹ ਨੇ 52 ਕਲੀਆਂ ਵਾਲਾ ਚੋਲ਼ਾ ਬਣਾਵਾਇਆ ਤੇ ਕੈਦੀ ਰਾਜਪੂਤ ਰਾਜੇ ਗੁਰੂ ਸਾਹਿਬ ਸਣੇ ਅਜ਼ਾਦ ਹੋ ਗਏ। ਕਿਲ੍ਹੇ ਤੋਂ ਬਾਹਰ ਆਉਂਦਿਆਂ ਹੀ 52 ਰਾਜਿਆਂ ਨੇ ਦਾਤਾ ਬੰਦੀ ਛੋੜ ਦੇ ਜੈਕਾਰੇ ਲਾਏ, ਉਸ ਦਿਨ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਨੂੰ ਬੰਦੀ ਛੋੜ ਦੇ ਨਾਮ ਨਾਲ ਵੀ ਜਾਣਿਆ ਜਾਣ ਲੱਗਾ। ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਤੋਂ ਅੰਮ੍ਰਿਤਸਰ ਸਾਹਿਬ ਪਹੁੰਚੇ ਇਤਫ਼ਾਕ ਨਾਲ ਉਸ ਦਿਨ ਵੀ ਦੀਵਾਲੀ ਸੀ, ਜਿਸ ਤੋਂ ਬਾਅਦ ਸਿੱਖ ਵੀ ਗੁਰੂ ਸਾਹਿਬ ਦੇ ਰਿਹਾਅ ਹੋਕੇ ਅੰਮ੍ਰਿਤਸਰ ਪਰਤਣ ਦੀ ਖੁਸ਼ੀ ’ਚ ਦੀਵਾਲੀ ਧੂਮਧਾਮ ਨਾਲ ਮਨਾਉਣ ਲੱਗੇ। ਤਾਂ ਹੀ ਤਾਂ ਕਹਾਵਤ ਵੀ ਪ੍ਰਚਲਿਤ ਹੈ "ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ।"
-ਲੋਕਾਂ ਵਿੱਚ ਦਿਵਾਲ਼ੀ ਦੀ ਬਹੁਤ ਉਮੰਗ ਹੁੰਦੀ ਹੈ। ਲੋਕ ਆਪਣੇ ਘਰਾਂ ਨੂੰ ਸਾਫ਼ ਕਰਦੇ ਹਨ, ਨਵੇਂ ਕੱਪੜੇ ਪਾਉਂਦੇ ਹਨ। ਮਠਿਆਈਆਂ ਦੇ ਉਪਹਾਰ ਇੱਕ ਦੂਜੇ ਨੂੰ ਵੰਡਦੇ ਹਨ, ਇੱਕ ਦੂਜੇ ਦੇ ਨਾਲ਼ ਮਿਲਦੇ ਹਨ।
-ਘਰ-ਘਰ ਵਿੱਚ ਸੁੰਦਰ ਰੰਗੋਲੀ ਬਣਾਈ ਜਾਂਦੀ ਹੈ, ਦੀਪ ਜਗਾਏ ਜਾਂਦੇ ਹਨ ਅਤੇ ਆਤਸ਼ਬਾਜੀ ਕੀਤੀ ਜਾਂਦੀ ਹੈ। ਵੱਡੇ ਛੋਟੇ ਸਾਰੇ ਇਸ ਤਿਉਹਾਰ ਵਿੱਚ ਭਾਗ ਲੈਂਦੇ ਹਨ। ਦੀਵਾਲ਼ੀ ਪੰਜਾਬ ਸਮੇਤ ਸਾਰੇ ਭਾਰਤ ਦਾ ਪ੍ਰਮੁੱਖ ਤਿਉਹਾਰ ਹੈ। ਸੀਤਾ ਦੀ ਵਾਪਸੀ, ਲੱਛਮੀ ਪੂਜਾ ਦੇ ਰੂਪ ਵਿਚ ਮਨਾਈ ਜਾਂਦੀ ਹੈ।
ਲੋਕ ਲੱਛਮੀ ਦੀ ਪੂਜਾ ਕਰਦੇ ਹਨ। ਮਿੱਟੀ ਦੀ ਇਕ ''ਹਟੜੀ'' ਬਣਾਈ ਹੈ ਜੋ ਕਿ ਛੋਟੇ ਜਿਹੇ ਘਰ ਦਾ ਹੀ ਚਿੰਨ੍ਹ ਹੁੰਦੀ ਹੈ। ਆਪਣੀ ਸਮਰਥਾ ਮੁਤਾਬਕ ਲੋਕੀ ਇਸ ਨੂੰ ਭੇਟਾ ਚਾੜ੍ਹਦੇ ਹਨ। ਖ਼ੁਸ਼ੀ ਵਿੱਚ ਦੀਵੇ ਜਗਾਏ ਜਾਂਦੇ ਹਨ। ਲੱਛਮੀ ਦੀ ਆਮਦ ਲਈ ਵੱਡੇ ਵਡੇਰਿਆਂ ਨੂੰ, ਖੇੜੇ ਨੂੰ, ਖੁਆਜੇ ਨੂੰ, ਰੂੜੀ ਨੂੰ, ਕੌਲਿਆਂ ਨੂੰ ਸਤਿਕਾਰਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਉਹਨਾਂ ਦੀ ਕਿਰਪਾ ਸਦਕਾ ਲੱਛਮੀ ਦੀ ਆਮਦ ਹੁੰਦੀ ਹੈ।
ਦੀਵਾਲ਼ੀ ਹਿੰਦੂ, ਸਿੱਖ ਅਤੇ ਜੈਨ ਕੌਮਾਂ ਲਈ ਇੱਕ ਪ੍ਰਮੁੱਖ ਸੱਭਿਆਚਾਰਕ ਸਮਾਗਮ ਵੀ ਹੈ। ਸਿੱਖ ਧਰਮ ਇਸ ਦਿਹਾੜੇ ਨੂੰ ਸਿੱਖਾਂ ਦੇ ਛੇਵੇਂ ਪਾਤਸ਼ਾਹ ਮੀਰੀ-ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਨਾਲ ਜੋੜ ਕੇ ਮਨਾਉਂਦੇ ਹਨ, ਜਿਨ੍ਹਾਂ ਨੇ ਸਿੱਖਾਂ ਦੀ ਪ੍ਰਭੂਸੱਤਾ ਸੰਪੰਨ ਸੰਸਥਾ ‘ਸ੍ਰੀ ਅਕਾਲ ਤਖ਼ਤ ਸਾਹਿਬ’ ਦੀ ਸਥਾਪਨਾ ਕੀਤੀ ਸੀ।
ਭਾਰਤ ਦੇ ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਕਾਰਜਕਾਲ ਦੌਰਾਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ (ਮੱਧ ਪ੍ਰਦੇਸ਼) ਚੋਂ ਰਿਹਾਅ ਹੋ ਕੇ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ ਤਾਂ ਉਸ ਵੇਲੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਦੀਵੇ ਬਾਲ ਕੇ ਖੁਸ਼ੀਆਂ ਮਨਾਈਆਂ ਸਨ। ਜਿਸ ਕਰਕੇ ਇਸ ਦਿਹਾੜੇ ਨੂੰ ‘ਬੰਦੀ ਛੋੜ ਦਿਹਾੜਾ’ ਭਾਵ ਆਖਿਆ ਜਾਂਦਾ ਹੈ। ਦੀਵਾਲੀ ਮੌਕੇ ਸਿੱਖ ਸ਼ਰਧਾਲੂ ਗੁਰੂਘਰਾਂ 'ਚ ਜਾ ਕੇ ਮੱਥਾ ਟੇਕਦੇ ਹਨ ਅਤੇ ਸਰਬੱਤ ਦੇ ਭਲੇ ਲਈ ਅਰਦਾਸਾਂ ਕਰਦੇ ਹਨ।