Daljit Singh Cheema Interview: ਗੁਰਦਾਸਪੁਰ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਡਾ. ਦਲਜੀਤ ਸਿੰਘ ਚੀਮਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਬੀਜੇਪੀ ਅਤੇ ਅਕਾਲੀ ਦਲ ਦੇ ਗਠਜੋੜ ਵੇਲੇ ਇਸ ਸੀਟ ਤੋਂ ਬੀਜੇਪੀ ਚੋਣ ਲੜੀ ਸੀ ਅਤੇ ਅਕਾਲੀ ਦਲ ਉਨ੍ਹਾਂ ਦੀ ਹਿਮਾਇਤ ਕਰਦਾ ਸੀ। ਪਰ ਗਠਜੋੜ ਟੁੱਟ ਤੋਂ ਬਾਅਦ ਅਕਾਲੀ ਦਲ ਅਤੇ ਬੀਜੇਪੀ ਅੱਡ-ਅੱਡ ਇਸ ਸੀਟ ਤੋਂ ਚੋਣ ਲੜਨਗੇ। ਬੀਜੇਪੀ ਨੇ ਗੁਰਦਾਸਪੁਰ ਤੋਂ ਦਿਨੇਸ਼ ਬੱਬੂ ਅਤੇ ਅਕਾਲੀ ਦਲ ਨੇ ਪਾਰਟੀ ਦੇ ਸੀਨੀਅਰ ਆਗੂ ਚੀਮਾ ਨੂੰ ਮੈਦਾਨ ਵਿਚ ਉਤਾਰਿਆ ਹੈ।


COMMERCIAL BREAK
SCROLL TO CONTINUE READING

ਗੁਰਦਾਸਪੁਰ ਮੇਰਾ ਜੱਦੀ ਹਲਕਾ


ਡਾ. ਚੀਮਾ ਨੇ ਕਿਹਾ ਕਿ ਮੈਂ ਪਹਿਲਾਂ ਵੀ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਚੋਣ ਲੜ ਚੁੱਕਾ ਹਾਂ ਅਤੇ ਹੁਣ ਫਿਰ 14-15 ਸਾਲ ਬਾਅਦ ਮੈਂ ਫਿਰ ਦੁਬਾਰਾ ਤੋਂ ਗੁਰਦਾਸਪੁਰ ਵਾਪਸੀ ਕਰ ਰਿਹਾ ਹਾਂ। ਚੀਮਾ ਨੇ ਕਿਹਾ ਕਿ ਇਹ ਮੇਰਾ ਇਹ ਜੱਦੀ ਇਲਾਕਾ ਹੈ, ਮੈਂ ਕੋਈ ਬਾਹਰੀ ਉਮੀਦਵਾਰ ਨਹੀਂ। ਮੈਂ ਇਸੇ ਹਲਕੇ ਤੋਂ ਹੀ ਆਪਣੀ ਰਾਜਨੀਤੀ ਦੀ ਸ਼ੁਰੂਆਤ ਕੀਤੀ ਸੀ।


ਗਠਜੋੜ ਨੂੰ ਨਾਂਹ


ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਲੰਬਾ ਸਮਾਂ ਅਕਾਲੀ ਦਲ ਅਤੇ ਬੀਜੇਪੀ ਦਾ ਗਠਜੋੜ ਰਿਹਾ। ਇਸ ਪੰਜਾਬ ਦੀਆਂ ਕਈ ਸੀਟਾਂ ਤੋਂ ਬੀਜੇਪੀ ਚੋਣ ਲੜਦੀ ਸੀ ਅਤੇ ਕਈ ਸੀਟਾਂ ਤੋਂ ਅਕਾਲੀ ਦਲ। ਹੁਣ ਅਸੀਂ ਸਾਰੀਆਂ ਸੀਟ ਤੋਂ ਚੋਣ ਲੜ ਰਹੇ ਹਾਂ। ਕਿਸਾਨੀ ਅੰਦੋਲਨ ਵੇਲੇ ਅਸੀਂ ਬੀਜੇਪੀ ਤੋਂ ਵੱਖ ਹੋਏ ਸੀ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੇ ਮੁੱਦੇ ਨੂੰ ਲੈ ਕੇ ਵੀ ਸਹਿਮਤੀ ਨਹੀਂ ਬਣੀ ਕਿਉਂਕਿ ਹਾਲੇ ਤੱਕ ਵੀ ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਬੰਦੀ ਸਿੰਘਾਂ ਉਹਨਾਂ ਨੂੰ ਹਾਲੇ ਵੀ ਰਿਹਾ ਨਹੀਂ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਜੀ ਨੇ ਅਨਾਉਂਸਮੈਂਟ ਵੀ ਕੀਤੀ ਸੀ ਕਿ 550ਵੇਂ ਪ੍ਰਕਾਸ਼ ਪੁਰਬ ਮੌਕੇ ਬੰਦੀ ਸਿੰਘਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿੱਚ ਜਮਹੂਰੀਅਤ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਕਰਕੇ ਅਕਾਲੀ ਦਲ ਇਕੱਲਾ ਚੋਣ ਲੜ ਰਿਹਾ ਹੈ। ਸਾਡੇ ਲਈ ਪੰਜਾਬ ਸਭ ਤੋਂ ਪਹਿਲਾਂ ਹੈ ਗਠਜੋੜ ਉਸ ਤੋਂ ਬਾਅਦ, ਅਸੀਂ ਮੁੱਦਿਆਂ ਕਰਕੇ ਗਠਜੋੜ ਤੋਂ ਨਾਂ ਕੀਤੀ ਹੈ।


ਨੈਸ਼ਨਲ ਪਾਰਟੀਆਂ ਤੋਂ ਲੋਕਾਂ ਨੂੰ ਕੋਈ ਉਮੀਦ ਨਹੀਂ


ਅੱਜ ਪੰਜਾਬ ਦੇ ਲੋਕ ਨੈਸ਼ਨਲ ਪਾਰਟੀਆਂ ਤੋਂ ਕੋਈ ਉਮੀਦ ਨਹੀਂ ਹੈ। ਸਾਰੀਆਂ ਨੈਸ਼ਨਲ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਹਨ, ਜਿਨ੍ਹਾਂ ਨੂੰ ਪੰਜਾਬ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ। ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ, ਜੋ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੀ ਹੈ, ਪੰਜਾਬ ਦੀ ਕਿਸਾਨੀ ਨੂੰ ਬਚਾਉਣ ਦੀ ਗੱਲ ਕਰਦੀ ਹੈ ਅਤੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲਿਜਾਣ ਦੀ ਗੱਲ ਕਰਦੀ ਹੈ। ਪੰਜਾਬ ਦੇ ਲੋਕ ਭਾਜਪਾ, ਆਮ ਆਦਮੀ ਪਾਰਟੀ ਅਤੇ ਕਾਂਗਰਸ ਤੋਂ ਦੁੱਖੀ ਨੇ ਇਸ ਕਰਕੇ ਉਹ ਸਿਰਫ ਆਪਣੀ ਖੇਤਰੀ ਪਾਰਟੀ ਦੇ ਨਾਲ ਹਨ।


'ਆਪ' ਨੂੰ ਮਿਲੇਗੀ 0-13


ਡਾ. ਚੀਮਾ ਨੇ ਕਿਹਾ ਆਮ ਆਦਮੀ ਪਾਰਟੀ ਦਾ ਇਨ੍ਹਾਂ ਚੋਣਾਂ ਵਿੱਚ ਸਫਾਇਆ ਹੋਣ ਵਾਲਾ ਹੈ, ਕਿਉਂਕਿ ਸਾਰੇ ਹੀ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਤੰਗ ਆ ਚੁੱਕੇ ਹਨ। ਦਿੱਲੀ ਤੋਂ ਸਰਕਾਰ ਚਲਦੀ ਪੰਜਾਬ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ। ਇਹ ਮਿਸ਼ਨ 13-0 ਲੈਕੇ ਚੱਲ ਰਹੇ ਹਨ। ਪਰ 'ਆਪ' ਕੋਲ ਲੋਕ ਸਭਾ ਚੋਣਾਂ ਵਿੱਚ ਸਿਰਫ 0 ਹੀ ਰਹਿਣੀ ਹੈ ਜੋ ਹਾਲਾਤ ਅੱਜ ਇਨ੍ਹਾਂ ਨੇ ਪੰਜਾਬ ਦੇ ਬਣਾ ਦਿੱਤੇ ਹਨ। ਆਪ ਸਰਕਾਰ ਨੇ 2 ਸਾਲ ਵਿੱਚ ਕੋਈ ਗੱਲ ਕਹੀ ਹੋਵੇ ਅਤੇ ਉਸ ਤੋਂ ਯੂ ਟਰਨ ਨਾ ਮਾਰਿਆ ਹੋਵੇ ਇਹ ਹੋ ਨਹੀਂ ਸਕਦਾ।