ਬਿਮਲ ਸ਼ਰਮਾ/ ਸ੍ਰੀ ਅਨੰਦਪੁਰ ਸਾਹਿਬ: ਬਾਰਿਸ਼ ਪੈਣ ਨਾਲ ਜਿਥੇ ਮੌਸਮ ਸੁਹਾਵਣਾ ਹੋ ਗਿਆ ਉੱਥੇ ਹੀ ਅਸਮਾਨ ਵਿੱਚ ਛਾਏ ਕਾਲੇ ਬੱਦਲਾਂ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ ਲੱਗਦੇ ਕਾਲੇ ਬੱਦਲ ਖ਼ੂਬਸੂਰਤ ਨਜ਼ਾਰਾ ਪੇਸ਼ ਕਰ ਰਹੇ ਸਨ।


COMMERCIAL BREAK
SCROLL TO CONTINUE READING

 



 


ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਸ੍ਰੀ ਆਨੰਦਪੁਰ ਸਾਹਿਬ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਉਚਾਈ ਤੋਂ ਲਈਆਂ ਗਈਆਂ ਨੇ ਅੱਜ ਦੇਰ ਸ਼ਾਮ ਅਚਾਨਕ ਆਸਮਾਨ ਚ ਕਾਲੇ ਬੱਦਲ ਛਾ ਗਏ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਉਥੇ ਹੀ ਅਸਮਾਨ ਵਿੱਚ ਕਾਲੇ ਬੱਦਲਾਂ ਦੇ ਥੱਲੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਇਸ ਤਰ੍ਹਾਂ ਲੱਗ ਰਿਹਾ ਸੀ ਜਿਸ ਤਰ੍ਹਾਂ ਸਫੈਦ  ਚੀਜ਼ ਦੇ ਉੱਤੇ ਕਾਲੀ ਚਾਦਰ ਲਈ ਹੋਵੇ।


 



ਸ਼ਿਵਾਲਿਕ ਦੀਆਂ ਪਹਾੜੀਆਂ ਜਿੱਥੇ ਮਾਤਾ ਨੈਣਾਂ ਦੇਵੀ ਦਾ ਮੰਦਰ ਸਥਿਤ ਹੈ  ਉਹ ਪਹਾੜੀਆਂ ਵੀ ਕਾਫੀ ਖੂਬਸੂਰਤ ਲੱਗ ਰਹੀਆਂ ਸਨ ਕਿਉਂਕਿ ਅਸਮਾਨ ਵਿਚ ਛਾਏ ਕਾਲੇ ਬੱਦਲ ਪਹਾੜਾਂ ਦੇ ਨਾਲ ਖਹਿੰਦੇ ਨਜ਼ਰ ਆ ਰਹੇ ਸਨ।ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿਸੇ ਪਹਾੜੀ ਖੇਤਰ ਜਿਵੇਂ ਕੁੱਲੂ ਮਨਾਲੀ ਦਾ ਕੋਈ ਦ੍ਰਿਸ਼ ਹੋਵੇ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂ ਇਸ ਖੂਬਸੂਰਤ ਨਜ਼ਾਰੇ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਦੇ ਵੀ ਨਜ਼ਰ ਆਏ ।