ਦਾਊਦ ਇਬਰਾਹਿਮ ਨੇ ਕਰਵਾਇਆ ਦੂਜਾ ਵਿਆਹ ! NIA ਨੇ ਕੀਤਾ ਵੱਡਾ ਖੁਲਾਸਾ
Dawood Ibrahim Wife: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨੇ ਦੁਬਾਰਾ ਵਿਆਹ ਕੀਤਾ ਹੈ ਅਤੇ ਪਾਕਿਸਤਾਨ ਵਿੱਚ ਆਪਣਾ ਪਤਾ ਵੀ ਬਦਲ ਲਿਆ ਹੈ।
Dawood Ibrahim Second Marriage: ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨੇ ਦੂਜਾ ਵਿਆਹ ਕਰਵਾ ਲਿਆ ਹੈ। ਇਸ ਗੱਲ ਦੀ ਪੁਸ਼ਟੀ ਰਾਸ਼ਟਰੀ ਜਾਂਚ ਏਜੰਸੀ (NIA) ਨੇ ਕੀਤੀ ਹੈ ਅਤੇ ਦੀ ਜਾਂਚ ਵਿੱਚ ਸਾਹਮਣੇ ਆਈ ਹੈ। NIA ਨੂੰ ਦਾਊਦ ਦੇ ਕਰੀਬੀ ਰਿਸ਼ਤੇਦਾਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਅਤੇ ਦੱਸਿਆ ਹੈ ਕਿ ਦਾਊਦ ਨੇ ਦੁਬਾਰਾ ਵਿਆਹ ਕੀਤਾ ਹੈ। ਇਸ ਦੇ ਨਾਲ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਦਾਊਦ ਨੇ ਆਪਣੀ ਪਹਿਲੀ ਪਤਨੀ (Dawood Ibrahim Marriage)ਮਹਿਜਬੀਨ ਨੂੰ ਤਲਾਕ ਨਹੀਂ ਦਿੱਤਾ ਹੈ।
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦੇ ਸਾਹਮਣੇ ਦਾਊਦ ਦੀ ਭੈਣ ਹਸੀਨਾ ਪਾਰਕਰ ਦੇ ਬੇਟੇ ਨੇ ਸਤੰਬਰ 2022 ਨੂੰ ਦਿੱਤੇ ਬਿਆਨ 'ਚ ਇਹ ਵੱਡਾ ਖੁਲਾਸਾ ਕੀਤਾ ਹੈ। ਦਰਅਸਲ, ਜਾਂਚ ਏਜੰਸੀ ਨੇ ਹਾਲ ਹੀ 'ਚ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਅੱਤਵਾਦੀ ਨੈੱਟਵਰਕ ਦਾ ਖੁਲਾਸਾ ਕਰਦੇ ਹੋਏ ਮੁੰਬਈ ਸਮੇਤ ਕਈ ਥਾਵਾਂ 'ਤੇ ਛਾਪੇਮਾਰੀ ਕਰਕੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਐਨਆਈਏ (NIA) ਨੇ ਅਦਾਲਤ ਵਿੱਚ ਚਾਰਜਸ਼ੀਟ ਵੀ ਦਾਖ਼ਲ ਕੀਤੀ ਹੈ। ਇਸ ਚਾਰਜਸ਼ੀਟ 'ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।
ਇਹ ਵੀ ਪੜ੍ਹੋ: ਗੁਰੂ ਰੰਧਾਵਾ ਦੇ ਪਿਆਰ 'ਚ ਡੁੱਬੀ ਸ਼ਹਿਨਾਜ਼ ਗਿੱਲ! ਦੋਵਾਂ ਦੀ ਕੈਮਿਸਟਰੀ ਨੇ ਜਿੱਤਿਆ ਲੋਕਾਂ ਦਾ ਦਿਲ
NIA ਨੇ ਸਤੰਬਰ 2022 'ਚ ਦਾਊਦ ਇਬਰਾਹਿਮ ਦੀ ਭੈਣ ਹਸੀਨਾ ਪਾਰਕਰ ਦੇ ਬੇਟੇ ਅਲੀਸ਼ਾਹ ਦਾ ਬਿਆਨ ਦਰਜ ਕੀਤਾ ਸੀ। ਅਲੀਸ਼ਾਹ ਨੇ ਬਿਆਨ 'ਚ (Dawood Ibrahim Second Marriage) ਕਿਹਾ ਹੈ ਕਿ ਦੂਜੀ ਵਾਰ ਵਿਆਹ ਕਰਨ ਤੋਂ ਬਾਅਦ ਦਾਊਦ ਇਬਰਾਹਿਮ ਦੁਨੀਆ ਨੂੰ ਦੱਸ ਰਿਹਾ ਹੈ ਕਿ ਉਸ ਨੇ ਆਪਣੀ ਪਹਿਲੀ ਪਤਨੀ ਮਹਿਜਬੀਨ ਨੂੰ ਤਲਾਕ ਦੇ ਦਿੱਤਾ ਹੈ ਪਰ ਅਲੀਸ਼ਾਹ ਦੇ ਕਥਨ ਅਨੁਸਾਰ ਅਜਿਹਾ ਬਿਲਕੁਲ ਨਹੀਂ ਹੈ।
ਦੂਜੀ ਪਤਨੀ ਕਿੱਥੋਂ ਦੀ ਹੈ ਚ (Dawood Ibrahim Second Marriage) ਅਤੇ ਦਾਊਦ ਨਾਲ ਉਸ ਦਾ ਵਿਆਹ ਕਦੋਂ ਹੋਇਆ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਐਨਆਈਏ (NIA) ਦੀ ਜਾਂਚ ਵਿੱਚ ਇਹ ਗੱਲ (Dawood Ibrahim Second Marriage) ਵੀ ਸਾਹਮਣੇ ਆਈ ਹੈ ਕਿ ਦਾਊਦ ਇਬਰਾਹਿਮ (Dawood Ibrahim) ਨੇ ਕਰਾਚੀ ਵਿੱਚ ਆਪਣਾ ਪਤਾ ਬਦਲ ਲਿਆ ਹੈ ਅਤੇ ਹੁਣ ਡਿਫੈਂਸ ਖੇਤਰ ਵਿੱਚ ਸ਼ਿਫਟ ਹੋ ਗਿਆ ਹੈ।