ਅੰਗੀਠੀ ਦੇ ਧੂੰਏ ਨੇ ਸੁੱਤੇ ਪਏ 5 ਬੰਦਿਆਂ ਨੂੰ ਸੁਲਾਇਆ ਸਦਾ ਦੀ ਨੀਂਦ, ਸੁਨਾਮ ’ਚ ਵਾਪਰੀ ਇਹ ਮੰਦਭਾਗੀ ਘਟਨਾ
ਸ਼ੈੱਲਰ ਮਾਲਕ ਵਿੱਕੀ ਨੇ ਦੱਸਿਆ ਕਿ ਉਸਨੂੰ ਸਵੇਰੇ 7 ਵਜੇ ਫ਼ੋਨ ਆਇਆ ਕਿ ਕੰਮ ਕਰਨ ਵਾਲੇ ਮਜ਼ਦੂਰ ਉੱਠ ਨਹੀਂ ਰਹੇ ਹਨ। ਖ਼ਬਰ ਮਿਲਣ ’ਤੇ ਉਹ ਖ਼ੁਦ ਸ਼ੈਲਰ ’ਤੇ ਪਹੁੰਚਿਆ ਜਦੋਂ ਕਾਫ਼ੀ ਦੇਰ ਦਰਵਾਜਾ ਖੜਕਾਉਣ ’ਤੇ ਵੀ ਕੋਈ ਬਾਹਰ ਨਾ ਨਿਕਲਿਆ ਤਾਂ ਗੇਟ ਨੂੰ ਤੋੜਿਆ ਗਿਆ।
Death due to inhaling toxic smoke: ਸੁਨਾਮ ਦੇ ਪਿੰਡ ਛਾਹੜ ਵਿਖੇ ਸਥਿਤ ਇੱਕ ਸੈਲਰ ’ਚ ਪੰਜ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ 1 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆ ਸ਼ੈੱਲਰ ਮਾਲਕ ਵਿੱਕੀ ਨੇ ਦੱਸਿਆ ਕਿ ਉਸਨੂੰ ਸਵੇਰੇ 7 ਵਜੇ ਫ਼ੋਨ ਆਇਆ ਕਿ ਕੰਮ ਕਰਨ ਵਾਲੇ ਮਜ਼ਦੂਰ ਉੱਠ ਨਹੀਂ ਰਹੇ ਹਨ। ਖ਼ਬਰ ਮਿਲਣ ’ਤੇ ਉਹ ਖ਼ੁਦ ਸ਼ੈਲਰ ’ਤੇ ਪਹੁੰਚਿਆ ਜਦੋਂ ਕਾਫ਼ੀ ਦੇਰ ਦਰਵਾਜਾ ਖੜਕਾਉਣ ’ਤੇ ਵੀ ਕੋਈ ਬਾਹਰ ਨਾ ਨਿਕਲਿਆ ਤਾਂ ਗੇਟ ਨੂੰ ਤੋੜਿਆ ਗਿਆ।
ਕਮਰੇ ਅੰਦਰ ਜੋ ਦ੍ਰਿਸ਼ ਸਾਹਮਣੇ ਆਇਆ, ਉਸਨੂੰ ਦੇਖ ਹਰ ਕੋਈ ਹੈਰਾਨ ਰਹਿ ਗਿਆ, ਦਰਅਸਲ ਮਜ਼ਦੂਰ ਬੇਹੋਸ਼ ਪਏ ਸਨ। ਜਦੋਂ ਜਾਂਚ ਕੀਤੀ ਤਾਂ ਪੰਜ ਜਣਿਆਂ ਦੇ ਸਾਹ ਰੁਕ ਚੁੱਕੇ ਸਨ ਪਰ ਇੱਕ ਮਜ਼ਦੂਰ ਦੇ ਸਾਹ ਚੱਲ ਰਹੇ ਸਨ।
ਉਸ ਮਜ਼ਦੂਰ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਅਤੇ ਇਸ ਘਟਨਾ ਦੀ ਜਾਣਕਾਰੀ ਸਥਾਨਕ ਥਾਣੇ ’ਚ ਦਿੱਤੀ ਗਈ।
ਮਜ਼ਦੂਰਾਂ ਬਾਰੇ ਜਾਣਕਾਰੀ ਦਿੰਦਿਆ ਠੇਕੇਦਾਰ ਨੇ ਦੱਸਿਆ ਕਿ ਮ੍ਰਿਤਕ ਮਜ਼ਦੂਰ ਉਸ ਕੋਲ ਦਿਹਾੜੀ ’ਤੇ ਕੰਮ ਕਰਦੇ ਸਨ। ਬੀਤੀ ਰਾਤ ਇਨ੍ਹਾਂ ਮਜ਼ਦੂਰਾਂ ਨੇ ਸੋਣ ਵਾਲੇ ਕਮਰੇ ’ਚ ਅੰਗੀਠੀ ਬਾਲ਼ੀ ਹੋਈ ਸੀ। ਮੌਕੇ ਦੇ ਹਾਲਾਤ ਵੇਖ ਕੇ ਲੱਗਦਾ ਹੈ ਕਿ ਅੰਗੀਠੀ ਦੇ ਧੂੰਆ ਨਾਲ ਦਮ ਘੁੱਟਣ ਕਾਰਨ ਮਜ਼ਦੂਰਾਂ ਦੀ ਮੌਤ ਹੋਈ ਹੈ।
ਠੇਕੇਦਾਰ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਬਰਾਂ ਨੂੰ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ, ਉਸ ਸਾਰੇ ਇੱਕ-ਦੋ ਦਿਨ ’ਚ ਮੌਕੇ ’ਤੇ ਪਹੁੰਚ ਜਾਣਗੇ। ਮ੍ਰਿਤਕਾਂ ਦੀ ਪਹਿਚਾਣ ਸਤਨਰਾਇਣ, ਸਚਿਨ, ਕਰਨ, ਰਾਧੇ, ਅਨੰਤ ਕੁਮਾਰ ਵਜੋਂ ਹੋਈ ਹੈ, ਜਦਕਿ ਰੁਦਰ ਹਸਪਤਾਲ ’ਚ ਜ਼ੇਰੇ ਇਲਾਜ ਹੈ।
ਉੱਧਰ ਮੌਕੇ ’ਤੇ ਪੁੱਜੇ ਥਾਣਾ ਮੁਖੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 5 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਸੀ। ਥਾਣਾ ਮੁਖੀ ਨੇ ਕਿਹਾ ਕਿ ਫ਼ਿਲਹਾਲ ਮੌਤ ਦੇ ਕਾਰਨਾਂ ਸਬੰਧੀ ਕੁਝ ਨਹੀਂ ਕਿਹਾ ਜਾ ਸਕਦਾ, ਬਲਕਿ ਫੋਰੇਂਸਿਕ ਟੀਮ ਵਲੋਂ ਜਾਂਚ ਕਰਨ ਉਪਰੰਤ ਰਿਪੋਰਟ ਆਉਣ ’ਤੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਰਸਾਇਣਕ ਖਾਦ ਦੇ ਇਸਤੇਮਾਲ ’ਚ ਪੰਜਾਬ ਪਹਿਲੇ ਅਤੇ ਹਰਿਆਣਾ ਦੂਜੇ ਨੰਬਰ ’ਤੇ, ਰਿਪੋਰਟ ’ਚ ਹੋਇਆ ਖ਼ੁਲਾਸਾ