Ukraine Punjabi Youth Death (ਭਰਤ ਸ਼ਰਮਾ) : ਯੂਕ੍ਰੇਨ ਤੇ ਰੂਸ ਵਿਚਾਲੇ ਲੰਮੇ ਸਮੇਂ ਤੋਂ ਚੱਲ ਰਹੀ ਜੰਗ 'ਚ ਪੰਜਾਬ ਦੇ ਨੌਜਵਾਨ ਦੀ ਯੂਕ੍ਰੇਨ ਬਾਰਡਰ ਉਪਰ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਅੰਮ੍ਰਿਤਸਰ ਦੇ ਤੇਜਪਾਲ ਵਜੋਂ ਹੋਈ ਹੈ। ਤੇਜਪਾਲ ਟੂਰਿਸਟ ਵੀਜ਼ੇ 'ਤੇ ਰੂਸ ਗਿਆ ਸੀ ਅਤੇ ਉਥੇ ਜਾ ਕੇ ਫੌਜ ਵਿੱਚ ਭਰਤੀ ਹੋ ਗਿਆ ਸੀ।


COMMERCIAL BREAK
SCROLL TO CONTINUE READING

ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਪਰਿਵਾਰ ਉਸ ਨੂੰ ਭੇਜਣ ਲਈ ਤਿਆਰ ਨਹੀਂ ਸੀ। ਉਨ੍ਹਾਂ ਨੇ ਭਾਵੁਕ ਹੁੰਦੇ ਹੋਏ ਮੰਗ ਕੀਤੀ ਕਿ ਲਾਸ਼ ਨੂੰ ਭਾਰਤ ਲਿਆਉਣ ਲਈ ਮਦਦ ਕੀਤੀ ਜਾਵੇ ਤਾਂ ਉਨ੍ਹਾਂ ਦੀਆਂ ਅੰਤਿਮ ਰਸਮਾਂ ਕੀਤੀਆਂ ਜਾ ਸਕਣ।


ਇਹ ਵੀ ਪੜ੍ਹੋ : Chandigarh Bomb Threat: 32 ਸੈਕਟਰ 'ਚ ਸਥਿਤ ਸਰਕਾਰੀ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ


ਕਾਬਿਲੇਗੌਰ ਹੈ ਕਿ ਤੇਜਪਾਲ ਸਿੰਘ 12 ਜਨਵਰੀ ਨੂੰ ਭਾਰਤ ਤੋਂ ਰੂਸ ਲਈ ਗਿਆ ਸੀ। ਪਰਿਵਾਰਕ ਮੈਂਬਰਾਂ ਰੂਸ ਵਿੱਚ ਜ਼ਬਰਦਸਤੀ ਫੌਜ ਵਿੱਚ ਭਰਤੀ ਕੀਤਾ ਗਿਆ ਸੀ। 3 ਮਾਰਚ ਨੂੰ ਫੋਨ ਆਇਆ ਸੀ ਕਿ ਉਹ ਬਾਰਡਰ ਉਥੇ ਜਾ ਰਿਹਾ ਹੈ। ਉਹ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ 3 ਸਾਲ ਦੀ ਬੇਟੀ ਅਤੇ 6 ਸਾਲ ਦੇ ਬੇਟੇ ਨੂੰ ਛੱਡ ਗਿਆ ਹੈ।


ਮ੍ਰਿਤਕ ਤੇਜਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤੇਜਪਾਲ ਟੂਰਿਸਟ ਵੀਜ਼ੇ ਉਤੇ 12 ਜਨਵਰੀ ਨੂੰ ਭਾਰਤ ਤੋਂ ਰੂਸ ਗਿਆ ਸੀ। ਉਨ੍ਹਾਂ ਨੂੰ ਦੱਸਿਆ ਕਿ ਮ੍ਰਿਤਕ ਤੇਜਪਾਲ ਦੇ ਪਹਿਲੇ ਵੀ ਕਈ ਦੋਸਤ ਰੂਸ ਗਏ ਸਨ ਜਿਨ੍ਹਾਂ ਦੇ ਕਹਿਣ ਉਤੇ ਮ੍ਰਿਤਕ ਤੇਜਪਾਲ ਵੀ ਰੂਸ ਗਿਆ ਪਰ ਉਹ ਭਾਰਤ ਤੋਂ ਟੂਰਿਸਟ ਵੀਜ਼ੇ ਉਤੇ ਰੂਸ ਗਿਆ ਸੀ ਉੱਥੇ ਜਾ ਕੇ ਉਨ੍ਹਾਂ ਦੱਸਿਆ ਕਿ ਉਸ ਨੂੰ ਜ਼ਬਰਦਸਤੀ ਰੂਸ ਦੀ ਸੈਨਾ ਵਿੱਚ ਭਰਤੀ ਕੀਤਾ ਗਿਆ।


ਉਨ੍ਹਾਂ ਨੇ ਦੱਸਿਆ ਕਿ ਅਖੀਰੀ ਵਾਰ ਉਨ੍ਹਾਂ ਨੂੰ ਤਿੰਨ ਮਾਰਚ ਨੂੰ ਉਸ ਦਾ ਫੋਨ ਆਇਆ ਸੀ ਕਿ ਉਹ ਬਾਰਡਰ ਉਤੇ ਜਾ ਰਿਹਾ ਉਸ ਤੋਂ ਬਾਅਦ ਉਨ੍ਹਾਂ ਨੂੰ ਕੋਈ ਵੀ ਫੋਨ ਨਹੀਂ ਆਇਆ। ਇਸ ਮੌਕੇ ਮ੍ਰਿਤਕ ਤੇਜਪਾਲ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਹਨਾਂ ਕਦੀ ਸੋਚਿਆ ਨਹੀਂ ਸੀ ਕਿ ਤੇਜਪਾਲ ਸਿੰਘ ਕਦੇ ਵਾਪਸ ਨਹੀਂ ਆਏਗਾ ਕਿਉਂਕਿ ਤੇਜਪਾਲ ਨੂੰ ਭੇਜਣ ਲਈ ਪਰਿਵਾਰ ਵੀ ਨਹੀਂ ਮੰਨਦਾ ਸੀ।


ਉਹ ਆਪਣੇ ਦੋਸਤਾਂ ਦੇ ਕਾਰਨ ਜਿੱਦ ਉਤੇ ਅੜਿਆ ਸੀ ਉਹ ਵੀ ਰੂਸ ਜਾਏਗਾ ਕਿਉਂਕਿ ਉਨ੍ਹਾਂ ਦੇ ਦੋਸਤ ਉੱਥੇ ਰੂਸ ਦੀ ਸਿਆਣਾ ਵਿੱਚ ਭਰਤੀ ਹੋਏ ਸਨ ਤੇ ਉਨ੍ਹਾਂ ਨੇ ਵੀ ਕਿਹਾ ਸੀ ਕਿ ਤੈਨੂੰ ਵੀ ਰੂਸ ਦੀ ਸੈਨਾ ਵਿੱਚ ਭਰਤੀ ਕਰਵਾ ਦਵਾਂਗੇ, ਜਿਸ ਦੇ ਚੱਲਦੇ ਇਹ ਵੀ ਟੂਰਿਸਟ ਵੀਜ਼ੇ ਉਤੇ ਰੂਸ ਲਈ ਰਵਾਨਾ ਹੋ ਗਏ ਤੇ ਜਦੋਂ ਆਖਰੀ ਵਾਰ ਤਿੰਨ ਮਾਰਚ ਨੂੰ ਇਨ੍ਹਾਂ ਦਾ ਫੋਨ ਆਇਆ ਤੇ ਉਨ੍ਹਾਂ ਕਿਹਾ ਕਿ ਹੁਣ ਮੈਂ ਬਾਰਡਰ ਉਤੇ ਜਾ ਰਿਹਾ ਹਾਂ ਤੇ ਉਸ ਤੋਂ ਬਾਅਦ ਮੇਰਾ ਫੋਨ ਬੰਦ ਹੋ ਜਾਵੇਗਾ।


ਫਿਰ ਪਤਾ ਨਹੀਂ ਕਦੋਂ ਫੋਨ ਹੋਵੇ। ਉਸ ਤੋਂ ਬਾਅਦ ਉਨ੍ਹਾਂ ਦਾ ਕੋਈ ਵੀ ਫ਼ੋਨ ਨਹੀਂ ਆਇਆ। ਸਾਨੂੰ ਵੀ ਸੂਚਨਾ ਮਿਲੀ ਸੀ ਕਿ ਤੇਜਪਾਲ ਸਿੰਘ ਦੀ ਮੌਤ ਹੋ ਗਈ ਹੈ। ਪਰਿਵਾਰ ਨੇ ਕਿਹਾ ਕਿ ਭਾਰਤ ਸਰਕਾਰ ਜਾਂ ਰੂਸ ਦੀ ਸਰਕਾਰ ਨਾਲ ਕੋਈ ਗੱਲਬਾਤ ਨਹੀ ਹੋਈ। ਉਨ੍ਹਾਂ ਕਿਹਾ ਅਸੀ ਉਥੋਂ ਦੀ ਰੂਸ ਦੀ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਜੇਕਰ ਤੇਜਪਾਲ ਸਿੰਘ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਕੋਲ ਹੈ ਤੇ ਉਹ ਪਰਿਵਾਰ ਦੇ ਹਵਾਲੇ ਕੀਤੀ ਜਾਵੇ ਤਾਂ ਜੋ ਪਰਿਵਾਰ ਵੀ ਉਸ ਦੀ ਮ੍ਰਿਤਕ ਦੇ ਦੇ ਅੰਤਿਮ ਦਰਸ਼ਨ ਕਰ ਸਕੇ ਤੇ ਉਸਦਾ ਅੰਤਿਮ ਸਸਕਾਰ ਕਰ ਸਕੇ।


ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ