Bhakra Dam News: ਭਾਖੜਾ ਡੈਮ ਤੋਂ ਸਤਲੁਜ ਦਰਿਆ `ਚ ਪੰਜ ਹਜ਼ਾਰ ਕਿਊਸਿਕ ਵਾਧੂ ਪਾਣੀ ਛੱਡਣ ਦਾ ਫ਼ੈਸਲਾ
Bhakra Dam News: ਭਾਖੜਾ ਮੈਨੇਜਮੈਂਟ ਨੇ ਭਾਗੀਦਾਰੀ ਰਾਜਾਂ ਦੀਆਂ ਜ਼ਰੂਰਤਾਂ ਅਨੁਸਾਰ ਪਾਣੀ ਛੱਡਣ ਦਾ ਫ਼ੈਸਲਾ ਲਿਆ ਹੈ। ਇਸ ਸਬੰਧੀ ਮੈਨੇਜਮੈਂਟ ਨੇ ਇੱਕ ਪੱਤਰ ਵੀ ਜਾਰੀ ਕੀਤਾ ਹੈ।
Bhakra Dam News: ਪਿਛਲੇ ਦਿਨ ਤਕਨੀਕੀ ਕਮੇਟੀ ਦੀ ਹੋਈ ਮੀਟਿੰਗ ਵਿੱਚ ਭਾਗੀਦਾਰ ਰਾਜਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਰਾਜਾਂ ਦੀਆਂ ਲੋੜਾਂ ਅਨੁਸਾਰ ਬੀਬੀਐਮਬੀ ਵੱਲੋਂ ਭਾਖੜਾ ਡੈਮ ਤੋਂ ਪਾਣੀ ਛੱਡਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਅਨੁਸਾਰ ਭਾਖੜਾ ਤੋਂ ਅੱਜ 2 ਵਜੇ ਤੱਕ 26,840 ਕਿਊਸਿਕ ਪਾਣੀ ਛੱਡਿਆ ਜਾਵੇਗਾ। ਉਪਰੋਕਤ ਜਾਰੀ ਹੋਣ ਨਾਲ ਸਤਲੁਜ ਦਰਿਆ ਵਿੱਚ ਨੰਗਲ ਡੈਮ ਤੋਂ 5000 ਕਿਊਸਿਕ ਪਾਣੀ ਹੇਠਾਂ ਵੱਲ ਛੱਡਣਾ ਪੈ ਸਕਦਾ ਹੈ।
ਸਤਲੁਜ ਦਰਿਆ ਵਿੱਚ ਹੇਠਲੇ ਨੰਗਲ ਡੈਮ, ਖੱਡ, ਨੱਕੀਆ, ਲੋਹੰਡ ਐਸਕੇਪ ਅਤੇ ਰੋਪੜ ਥਰਮਲ ਪਲਾਂਟ ਸਮੇਤ ਕੁੱਲ ਪਾਣੀ ਦੀ ਨਿਕਾਸੀ ਲਗਭਗ 20,000 ਕਿਊਸਿਕ ਤੱਕ ਹੋ ਸਕਦੀ ਹੈ। ਸਥਾਨਕ ਖੱਡਾਂ ਵਿੱਚ ਮੀਂਹ/ਡਿਸਚਾਰਜ ਹੋਣ ਕਾਰਨ ਤੇ ਭਾਖੜਾ ਮੇਨ ਲਾਈਨ ਨੰਗਲ ਹਾਈਡਲ ਚੈਨਲ ਵਿੱਚ ਅਚਾਨਕ ਬੰਦ/ਬਰੇਕ ਹੋਣ ਦੀ ਸਥਿਤੀ ਵਿੱਚ, ਨੰਗਲ ਡੈਮ ਦੇ ਹੇਠਾਂ ਵੱਲ ਪਾਣੀ ਦੀ ਮਾਤਰਾ ਥੋੜ੍ਹੇ ਸਮੇਂ ਲਈ 18,000 ਕਿਊਸਿਕ ਤੱਕ ਵੱਧ ਸਕਦੀ ਹੈ। ਕੋਹੰਡ ਖੱਡ ਦੇ ਹੇਠਲੇ ਖੇਤਰਾਂ ਵਿੱਚ ਸਤਲੁਜ ਨਦੀ ਵਿੱਚ ਪਾਣੀ ਦਾ ਵਹਾਅ ਇੱਕ ਨਿਸ਼ਚਿਤ ਸਮੇਂ ਲਈ 28,000 ਕਿਊਸਿਕ ਤੱਕ ਜਾ ਸਕਦਾ ਹੈ।
ਇਸ ਲਈ ਸਤਲੁਜ ਦਰਿਆ ਦੇ ਕਿਨਾਰੇ ਤੇ ਰਹਿਣ ਵਾਲਿਆਂ ਨੂੰ ਵੀ ਸੁਚੇਤ ਰਹਿਣ ਦੀ ਲੋੜ ਹੈ। ਇਸ ਸਬੰਧੀ ਭਾਖੜਾ ਬਿਆਸ ਬੋਰਡ ਮੈਨੇਜਮੈਂਟ ਬੋਰਡ ਵੱਲੋਂ ਦਰਿਆ ਦੇ ਕੰਢੇ ਉਪਰ ਵਸਦੇ ਪਿੰਡਾਂ ਲਈ ਸੁਚੇਤ ਕੀਤਾ ਜਾਵੇਗਾ। ਇਸ ਇਲਾਵਾ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ। ਇਸ ਸਬੰਧੀ ਭਾਖੜਾ ਮੈਨੇਜਮੈਂਟ ਨੇ ਇੱਕ ਪੱਤਰ ਜਾਰੀ ਕਰਕੇ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਇੰਜੀਨੀਅਰਾਂ ਪਾਣੀ ਛੱਡਣ ਸਬੰਧੀ ਨਿਰਦੇਸ਼ ਜਾਰੀ ਕੀਤੇ ਹਨ ਤਾਂ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਿਹਾ ਜਾ ਸਕੇ।
ਇਹ ਵੀ ਪੜ੍ਹੋ : Punjab News: ਵਿਵਾਦਾਂ 'ਚ ਸਰਕਾਰੀ ਸਕੂਲ! ਛੱਤ 'ਤੇ ਬੱਚਿਆਂ ਨੂੰ ਮੁਰਗਾ ਬਣਾ ਕੇ ਤੋਰਿਆ, ਵੀਡੀਓ ਵਾਇਰਲ
ਕਾਬਿਲੇਗੌਰ ਹੈ ਕਿ ਝੋਨੇ ਦੀ ਲੁਆਈ ਦੇ ਸੀਜ਼ਨ ਦੇ ਮੱਦੇਨਜ਼ਰ ਪੰਜਾਬ ਤੇ ਹੋਰ ਸੂਬਿਆਂ ਵਿੱਚ ਪਾਣੀ ਦੀ ਮੰਗ ਵਿੱਚ ਕਾਫੀ ਵਧ ਜਾਂਦੀ ਹੈ। ਝੋਨੇ ਤੋਂ ਇਲਾਵਾ ਹੋਰ ਫਸਲਾਂ ਲਈ ਵੀ ਪਾਣੀ ਦੀ ਗਰਮੀ ਵਿੱਚ ਕਾਫੀ ਜ਼ਰੂਰਤ ਹੁੰਦੀ ਹੈ। ਇਸ ਨੂੰ ਦੇਖਦੇ ਹੋਏ ਬੀਬੀਐਮਬੀ ਨੇ ਫੈਸਲਾ ਕੀਤਾ ਹੈ ਕਿ ਸਤਲੁਜ ਦਰਿਆ ਵਿੱਚ 5000 ਕਿਊਸਿਕ ਪਾਣੀ ਛੱਡਿਆ ਜਾਵੇਗਾ। ਪਾਣੀ ਨਾਲ ਪੰਜਾਬ ਤੇ ਦੂਜੇ ਸੂਬਿਆਂ ਵਿੱਚ ਸਿੰਚਾਈ ਅਤੇ ਝੋਨੇ ਦੀ ਲੁਆਈ ਲਈ ਇਸਤੇਮਾਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Giani Harpreet Singh: ਗਿਆਨੀ ਹਰਪ੍ਰੀਤ ਸਿੰਘ ਨੇ ਵਿਰਸਾ ਸਿੰਘ ਵਲਟੋਹਾ ਨੂੰ ਜਥੇਦਾਰ ਬਣਾਉਣ ਦੀ ਕੀਤੀ 'ਸਿਫਾਰਿਸ਼
ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ