Deep Sidhu news: ਦੀਪ ਸਿੱਧੂ ਦੀ ਬਰਸੀ `ਤੇ ਗਰਲਫਰੈਡ ਰੀਨਾ ਰਾਏ ਨੇ ਸਾਂਝੀ ਕੀਤੀ ਪੋਸਟ
ਦੀਪ ਸਿੱਧੂ ਦੀ ਮੌਤ ਤੋਂ ਬਾਅਦ ਰੀਨਾ ਰਾਏ ਬੇਹੱਦ ਟੁੱਟ ਗਈ ਸੀ ਅਤੇ ਲੰਮੇ ਸਮੇਂ ਤੋਂ ਬਾਅਦ ਹਾਲ ਹੀ ਵਿੱਚ ਉਸਨੇ ਵੀਡੀਓ ਸਾਂਝੀ ਕੀਤੀ ਅਤੇ ਲੋਕਾਂ ਦੇ ਉਨ੍ਹਾਂ ਸਵਾਲਾਂ ਦਾ ਜਵਾਬ ਦਿੱਤਾ ਜਿਸ ਨਾਲ ਉਸ ਨੂੰ ਗਲਤ ਸਾਬਿਤ ਕੀਤਾ ਜਾ ਰਿਹਾ ਸੀ।
Reena Rai on Deep Sidhu death anniversary news: ਅੱਜ ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ ਕਿਉਂਕਿ ਅੱਜ ਦੇ ਦਿਨ ਹੀ ਮਸ਼ਹੂਰ ਕਲਾਕਾਰ ਦੁਨੀਆਂ ਤੋਂ ਰੁਖਸਤ ਹੋ ਗਿਆ ਸੀ। ਦੀਪ ਸਿੱਧੂ ਦੀ ਬਰਸੀ 'ਤੇ ਉਸਦੀ ਗਰਲਫਰੈਡ ਰੀਨਾ ਰਾਏ (Reena Rai) ਨੇ ਇੱਕ ਪੋਸਟ ਸਾਂਝੀ ਕੀਤੀ ਅਤੇ ਉਸਨੂੰ ਯਾਦ ਕੀਤਾ।
ਦੱਸ ਦਈਏ ਕਿ ਜਿਸ ਸੜਕ ਹਾਦਸੇ ਵਿੱਚ ਦੀਪ ਸਿੱਧੂ ਦੀ ਗਰਲਫਰੈਡ ਰੀਨਾ ਰਾਏ ਵੀ ਉਸਦੇ ਨਾਲ ਮੌਜੂਦ ਸੀ। ਇਸ ਦੌਰਾਨ ਬਰਸੀ ਦੇ ਦਿਨ ਦੀਪ ਸਿੱਧੂ ਨੂੰ ਯਾਦ ਕਰਦਿਆਂ ਰੀਨਾ ਰਾਏ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕੀਤੀ। ਇਸਦੇ ਨਾਲ ਹੀ ਮੁੜ ਉਨ੍ਹਾਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ।
ਇਸ ਪੋਸਟ ਨੂੰ ਸਾਂਝੀ ਕਰਦਿਆਂ ਰੀਨਾ ਰਾਏ ਨੇ ਲਿਖਿਆ, "ਇੱਕ ਸਾਲ... ਆਈ ਮਿਸ ਯੂ..." ਰੀਨਾ ਰਾਏ ਦੀ ਇਸ ਪੋਸਟ 'ਤੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, "ਉਹ ਤੁਹਾਡੇ ਨਾਲ ਹੈ, ਹਮੇਸ਼ਾ ਮਜ਼ਬੂਤ ਅਤੇ ਬਹਾਦਰ ਰਹੋ ਜਿਵੇਂ ਤੁਸੀਂ ਹੋ..." ਇਸ ਦੌਰਾਨ ਦੂਜੇ ਨੇ ਲਿਖਿਆ, "ਮਿਸ ਯੂ ਯਾਰਾ..."
ਇਹ ਵੀ ਪੜ੍ਹੋ: Punjab CM Bhagwant Mann's letter to Governor: CM ਮਾਨ ਨੇ ਰਾਜਪਾਲ ਪੁਰੋਹਿਤ ਨੂੰ ਚਿੱਠੀ ਰਾਹੀਂ ਭੇਜਿਆ ਜਵਾਬ
ਦੱਸਣਯੋਗ ਹੈ ਕਿ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਰੀਨਾ ਰਾਏ ਬੇਹੱਦ ਟੁੱਟ ਗਈ ਸੀ ਅਤੇ ਲੰਮੇ ਸਮੇਂ ਤੋਂ ਬਾਅਦ ਹਾਲ ਹੀ ਵਿੱਚ ਉਸਨੇ ਵੀਡੀਓ ਸਾਂਝੀ ਕੀਤੀ ਅਤੇ ਲੋਕਾਂ ਦੇ ਉਨ੍ਹਾਂ ਸਵਾਲਾਂ ਦਾ ਜਵਾਬ ਦਿੱਤਾ ਜਿਸ ਨਾਲ ਉਸ ਨੂੰ ਗਲਤ ਸਾਬਿਤ ਕੀਤਾ ਜਾ ਰਿਹਾ ਸੀ।
ਸੜਕ ਹਾਦਸੇ ਤੋਂ ਬਾਅਦ ਕਈ ਵੱਡੇ ਸਵਾਲ ਚੁੱਕੇ ਜਾ ਰਹੇ ਸਨ ਕਿ ਆਖਿਰ ਇਸ ਹਾਸਦੇ ਵਿੱਚ ਰੀਨਾ ਰਾਏ ਕਿਵੇਂ ਬੱਚ ਗਈ ਸੀ ਅਤੇ ਆਖਰੀ ਵਾਰ ਦੀਪ ਸਿੱਧੂ ਅਤੇ ਰੀਨਾ ਵਿਚਕਾਰ ਕੀ-ਕੀ ਗੱਲਾਂ ਹੋਈਆਂ ਸਨ।
ਇਹ ਵੀ ਪੜ੍ਹੋ: Gameover: ਚੇਤਨ ਸ਼ਰਮਾ ਨੇ ਵਿਰਾਟ ਕੋਹਲੀ ਸੌਰਵ ਗਾਂਗੁਲੀ ਨੂੰ ਲੈ ਕੀਤੇ ਸਨਸਨੀਖੇਜ਼ ਖੁਲਾਸੇ
(For more news apart from Reena Rai on Deep Sidhu's death anniversary, stay tuned to Zee PHH)