Deepak Tinu News (Kulbir Beera): ਮਹਰੂਮ ਗਾਇਕ ਸਿੱਧੂ ਮੂਸੇ ਵਾਲਾ ਕਤਲ ਕਾਂਡ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਗੈਂਗਸਟਰ ਦੀਪਕ ਟੀਨੂੰ ਨੂੰ ਬਠਿੰਡਾ ਦੀ ਕੇਂਦਰੀ ਜੇਲ੍ਹ ਤੋਂ ਇਲਾਜ ਲਈ ਸਖ਼ਤ ਸੁਰੱਖਿਆ ਵਿੱਚ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ। ਗੈਂਗਸਟਰ ਦੀਪਕ ਟੀਨੂੰ ਨੂੰ ਇਲਾਜ ਲਈ ਹੱਡੀਆਂ ਅਤੇ ਦੰਦਾਂ ਦੇ ਡਾਕਟਰ ਕੋਲ ਲਿਜਾਇਆ ਗਿਆ। ਡਾਕਟਰ ਵੱਲੋਂ ਦੀਪਕ ਟੀਨੂ ਦੇ ਗੋਡੇ ਦਾ ਐਕਸਰੇ ਕਰਵਾਉਣ ਉਪਰੰਤ ਉਸ ਨੂੰ ਮੁੜ ਜੇਲ੍ਹ ਭੇਜ ਦਿੱਤਾ ਗਿਆ।


COMMERCIAL BREAK
SCROLL TO CONTINUE READING

ਗੈਂਗਸਟਰ ਦੀਪਕ ਟੀਨੂ ਦੀ ਸੁਰੱਖਿਆ ਵਿੱਚ ਤੈਨਾਤ ਇੰਸਪੈਕਟਰ ਕਾਸ਼ੀ ਰਾਮ ਨੇ ਦੱਸਿਆ ਕਿ ਦੰਦਾਂ ਅਤੇ ਗੋਡੇ ਦੀ ਤਕਲੀਫ ਦੇ ਚਲਦਿਆਂ ਇਲਾਜ ਲਈ ਜੇਲ੍ਹ ਤੋਂ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ। ਡਾਕਟਰਾਂ ਵੱਲੋਂ ਗੈਂਗਸਟਰ ਦੀਪਕ ਟੀਨੂ ਦਾ ਚੈੱਕਅੱਪ ਕਰਨ ਉਪਰੰਤ ਜੇਲ੍ਹ ਵਿੱਚ ਵਾਪਿਸ ਲਿਆਇਆ ਗਿਆ।


ਸਰਕਾਰੀ ਹਸਪਤਾਲ ਵਿੱਚ ਮੌਜੂਦ ਹੱਡੀਆਂ ਦੇ ਮਾਹਰ ਡਾਕਟਰ ਧੀਰਜ ਨੇ ਦੱਸਿਆ ਕਿ ਗੈਂਗਸਟਰ ਦੀਪਕ ਟੀਨੂੰ ਨੂੰ ਪੁਰਾਣੀ ਸੱਟ ਦੇ ਚਲਦਿਆਂ ਗੋਡੇ ਵਿੱਚ ਤਕਲੀਫ ਹੈ। ਇਸ ਤੋਂ ਪਹਿਲਾਂ ਵੀ ਉਹ ਜੇਲ ਵਿੱਚ ਜਾ ਕੇ ਦੀਪਕ ਟੀਨੂੰ ਦਾ ਚੈੱਕਅੱਪ ਕਰਕੇ ਆਏ ਸਨ। ਅੱਜ ਜੇਲ੍ਹ ਪ੍ਰਸ਼ਾਸਨ ਵੱਲੋਂ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਭੇਜਿਆ ਗਿਆ ਹੈ। ਜਿੱਥੇ ਗੈਂਗਸਟਰ ਦੀਪਕ ਟੀਨੂ ਦਾ ਐਕਸ ਵੀ ਕਰਵਾਇਆ ਗਿਆ ਹੈ। ਉਪਰੰਤ ਜੇਲ ਪ੍ਰਸ਼ਾਸਨ ਨੂੰ ਗੈਂਗਸਟਰ ਦੀਪਕ ਟੀਨੂ ਦੇ ਗੋਡੇ ਦੀ ਐਮਆਰਆਈ ਕਰਵਾਉਣ ਲਈ ਲਿਖਿਆ ਗਿਆ ਹੈ।


ਕੌਣ ਹੀ ਦੀਪਕ ਟੀਨੂੰ?


29 ਸਾਲਾ ਦੀਪਕ ਟੀਨੂੰ ਹਰਿਆਣਾ ਦੇ ਭਿਵਾਨੀ ਦਾ ਰਹਿਣ ਵਾਲਾ ਹੈ। ਉਸ ਉੱਪਰ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਵਿੱਚ ਕਈ ਦਰਜਨ ਅਪਰਾਧਿਕ ਮਾਮਲੇ ਦਰਜ ਹਨ।


ਟੀਨੂੰ ਖ਼ਿਲਾਫ਼ ਹੁਣ ਤੱਕ ਕੁੱਲ 34 ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਆਈਪੀਸੀ ਦੀ ਧਾਰਾ 302 (ਕਤਲ) ਅਧੀਨ 10 ਅਤੇ ਇਰਾਦਾ ਕਤਲ ਦੀ ਧਾਰਾ 307 ਅਧੀਨ 14 ਮਾਮਲਿਆਂ ਤੋਂ ਇਲਾਵਾ 10 ਹੋਰ ਮਾਮਲੇ ਵੀ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ।


ਦੀਪਕ ਟੀਨੂੰ ਖ਼ਿਲਾਫ਼ ਪਹਿਲਾ ਮਾਮਲਾ ਦਿੱਲੀ ਵਿੱਚ ਦਰਜ ਕੀਤਾ ਗਿਆ ਸੀ, ਜਦੋਂ ਉਸ ਦਾ ਨਾਂ ਉੱਥੇ ਹੋਈ ਇੱਕ ਗੋਲੀਬਾਰੀ ਵਿੱਚ ਸਾਹਮਣੇ ਆਇਆ ਸੀ।


15 ਜੁਲਾਈ 2017 ਦੌਰਾਨ ਕੋਟਕਪੁਰਾ ਵਿੱਚ ਹੋਏ ਲਵੀ ਦਿਓਰਾ ਕਤਲ ਮਾਮਲੇ ਦੇ ਪੰਜ ਮੁਲਜ਼ਮਾਂ ਵਿੱਚ ਇੱਕ ਟੀਨੂੰ ਵੀ ਨਾਮਜ਼ਦ ਕੀਤਾ ਗਿਆ ਸੀ।


ਦੀਪਕ ਟੀਨੂੰ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ, ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਦੇ ਗੈਂਗ ਲਈ ਫਾਇਨਾਂਸਰ ਵਜੋਂ ਕੰਮ ਕਰਦਾ ਸੀ।