ਦੀਪਕ ਟੀਨੂ ਨੇ ਪੁਲਿਸ ਵਾਲੀ ਸਹੇਲੀ ਨੂੰ ਤੋਹਫ਼ੇ ਵਿਚ ਦਿੱਤੀ ਸੀ Endeavour Car, ਉਸੇ `ਚ ਗੇੜੀਆਂ ਲਾਉਂਦੀ ਦੀਪਕ ਨੂੰ ਲੈ ਕੇ ਹੋਈ ਫਰਾਰ
ਦੀਪਕ ਟੀਨੂ ਦੇ ਫਰਾਰ ਹੋਣ ਤੋਂ ਬਾਅਦ ਕਈ ਗੁੱਝੇ ਭੇਤ ਖੁੱਲ ਰਹੇ ਹਨ। ਦੋ ਪੁਲਿਸ ਵਾਲਿਆਂ ਦੀ ਕਾਰਗੁਜ਼ਾਰੀ `ਤੇ ਵੱਡੇ ਸਵਾਲ ਉੱਠ ਰਹੇ ਹਨ।ਇਕ ਦੀਪਕ ਦੀ ਪ੍ਰੇਮਿਕਾ ਅਤੇ ਦੂਜਾ ਪ੍ਰਿਤਪਾਲ ਸਿੰਘ। ਇਹ ਵੀ ਪਤਾ ਲੱਗਿਆ ਹੈ ਕਿ ਦੀਪਕ ਟੀਨੂ ਨੇ ਆਪਣੀ ਪ੍ਰੇਮਿਕਾ ਨੂੰ ਐਂਡੇਵਰ ਕਾਰ ਤੋਹਫ਼ੇ ਵਿਚ ਦਿੱਤੀ ਸੀ।
ਚੰਡੀਗੜ: ਪੰਜਾਬ ਪੁਲਿਸ ਦੀ ਪਕੜ ਵਿਚੋਂ ਫਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਬਾਰੇ ਇਕ ਤੋਂ ਬਾਅਦ ਇਕ ਵੱਡੇ ਖੁਲਾਸੇ ਹੋ ਰਹੇ ਹਨ।ਦੀਪਕ ਟੀਨੂ ਦੀ ਪੁਲਿਸ ਵਾਲੀ ਸਹੇਲੀ ਨੇ ਜਿਥੇ ਦੀਪਕ ਟੀਨੂ 'ਤੇ ਮੁਹੱਬਤਾਂ ਲੁਟਾਈਆਂ ਤਾਂ ਉਥੇ ਈ ਦੀਪਕ ਟੀਨੂ ਨੇ ਵੀ ਉਸਨੂੰ ਕਾਲੇ ਰੰਗ ਦੀ ਕਾਰ ਤੋਹਫ਼ੇ ਦਿੱਤੀ ਸੀ। ਉਸ ਕਾਰ ਦੀ ਵਿਚ ਉਸਦੀ ਪੁਲਿਸ ਵਾਲੀ ਪ੍ਰੇਮਿਕਾ ਕਈ ਦਿਨਾਂ ਤੋਂ ਗੇੜੀਆਂ ਵੀ ਲਗਾ ਰਹੀ ਸੀ। ਉਧਰ ਟੀਨੂੰ ਦੀ ਮਦਦ ਕਰਨ ਵਾਲੇ ਸੀ. ਆਈ. ਏ. ਇੰਚਾਰਜ ਪ੍ਰਿਤਪਾਲ ਸਿੰਘ ਨੂੰ ਵੀ ਟੀਨੂ ਨੇ ਵੱਡੇ ਵੱਡੇ ਸੁਪਨੇ ਵਿਖਾ ਕੇ ਜਾਲ ਵਿਚ ਫਸਾਇਆ ਅਤੇ ਬਾਅਦ ਵਿਚ ਚਕਮਾ ਦੇ ਕੇ ਰਫੂ ਚੱਕਰ ਹੋ ਗਿਆ। ਹੁਣ ਪ੍ਰਿਤਪਾਲ ਸਿੰਘ ਨੂੰ ਨੌਕਰੀ ਤੋਂ ਵੀ ਹੱਥ ਧੋਣਾ ਪਿਆ ਅਤੇ ਜੇਲ੍ਹ ਦੀਆਂ ਸਲਾਖਾਂ ਵਿਚ ਹੁਣ ਆਪਣਾ ਸਮਾਂ ਬਤੀਤ ਕਰ ਰਿਹਾ ਹੈ।
ਹੁਣ ਤੱਕ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਪ੍ਰਿਅਵਰਤ ਫੌਜੀ, ਕੇਸ਼ਵ ਅਤੇ ਦੀਪਕ ਟੀਨੂ ਨੂੰ ਮਾਨਸਾ ਪੁਲਿਸ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਸੀ।ੳੇੁਸ ਵੇਲੇ ਹੀ ਦੀਪਕ ਦੀ ਪ੍ਰਿਤਪਾਲ ਨਾਲ ਦੋਸਤੀ ਹੋਈ ਅਤੇ ਉਸੇ ਦੌਰਾਨ ਹੀ ਮਹਿਲਾ ਕਾਂਸਟੇਬਲ ਨਾਲ ਪਿਆਰ ਦੀਆਂ ਪੀਂਘਾਂ ਪਈਆਂ।ਦਰਅਸਲ ਪ੍ਰਿਤਪਾਲ ਸਿੰਘ ਨੂੰ ਦੀਪਕ ਨੇ ਝਾਂਸਾ ਦਿੱਤਾ ਸੀ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਵਰਤੇ ਗਏ ਹਥਿਆਰਾਂ ਦੀ ਰਿਕਵਰੀ ਉਹ ਉਸਨੂੰ ਕਰਵਾਏਗਾ ਜਿਸ ਨਾਲ ਪ੍ਰਿਤਪਾਲ ਸਿੰਘ ਨੂੰ ਪ੍ਰਮੋਸ਼ਨ ਮਿਲ ਜਾਵੇਗੀ ਅਤੇ ਉਹ ਡੀ. ਐਸ. ਪੀ ਬਣ ਜਾਵੇਗਾ।ਇਸ ਲਾਲਚ ਤੋਂ ਬਾਅਦ ਦੋਵੇਂ ਦੋਸਤ ਬਣ ਗਏ ਅਤੇ ਪ੍ਰਿਤਪਾਲ ਸਿੰਘ ਉਸਦੀ ਮਦਦ ਕਰਨ ਲੱਗਾ।
ਦੀਪਕ ਟੀਨੂੰ ਨੇ ਰਿਮਾਂਡ ਦੌਰਾਨ ਪ੍ਰੇਮਿਕਾ ਨੂੰ ਮਿਲਣ ਦੀ ਰੱਖੀ ਸੀ ਸ਼ਰਤ
ਦੀਪਕ ਟੀਨੂ ਨੇ ਰਿਮਾਂਡ ਦੇ ਪਹਿਲੇ ਦਿਨ ਆਪਣੀ ਪ੍ਰੇਮਿਕਾ ਨਾਲ ਮਿਲਣ ਦੀ ਮੰਗ ਰੱਖੀ।ਜਿਸਤੋਂ ਬਾਅਦ ਪ੍ਰਿਤਪਾਲ ਸਿੰਘ ਉਸਨੂੰ ਦੀਪਕ ਦੀ ਪ੍ਰੇਮਿਕਾ ਨਾਲ ਮਿਲਵਾਉਣ ਲੈ ਕੇ ਗਿਆ ਤਾਂ ਰਸਤੇ ਵਿਚ ਉਸਦੀ ਪ੍ਰੇਮਿਕਾ ਐਂਡੇਵਰ ਕਾਰ ਲੈ ਕੇ ਖੜੀ ਸੀ ਅਤੇ ਉਸਨੇ ਦੀਪਕ ਨੂੰ ਮਿਲ ਕੇ ਉਹ ਪੁਲਿਸ ਹਿਰਾਸਤ ਵਿਚ ਲੈ ਗਈ।
ਪ੍ਰਿਤਪਾਲ ਸਿੰਘ ਨੇ ਪੀਤੀ ਸੀ ਸ਼ਰਾਬ
ਜਦੋਂ ਤੀਜੀ ਵਾਰ ਪ੍ਰਿਤਪਾਲ ਸਿੰਘ ਗੈਂਗਸਟਰ ਦੀਪਕ ਨੂੰ ਪ੍ਰੇਮਿਕਾ ਨਾਲ ਮਿਲਵਾਉਣ ਲੈ ਕੇ ਗਿਆ ਤਾਂ ਉਸ ਵੇਲੇ ਉਹ ਸ਼ਰਾਬ ਦੇ ਨਸ਼ੇ ਵਿਚ ਸੀ। ਜਿਸ ਵੇਲੇ ਪ੍ਰੇਮਿਕਾ ਨੂੰ ਮਿਲਣ ਗਿਆ ਦੀਪਕ ਫਰਾਰ ਹੋ ਗਿਆ ਸੀ। ਉਸਦੇ ਫਰਾਰ ਹੋਣ ਤੋਂ ਬਾਅਦ ਇਹ ਸਾਰੇ ਭੇਦ ਖੁੱਲੇ। ਇਸ ਘਟਨਾ ਦੀ ਜਾਂਚ ਚੱਲ ਰਹੀ ਅਤੇ ਆਲੇ ਦੁਆਲੇ ਦੀ ਸੀ. ਸੀ. ਟੀ. ਵੀ. ਫੁਟੇਜ ਖੰਗਾਲੀ ਜਾ ਰਹੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਦੀਪਕ ਦੀ ਪੁਲਿਸ ਵਾਲੀ ਪ੍ਰੇਮਿਕਾ ਅਤੇ ਪ੍ਰਿਤਪਾਲ ਸਿੰਘ
WATCH LIVE TV