Delhi-Katra Expressway: ਦਿੱਲੀ ਅੰਮ੍ਰਿਤਸਰ ਕਟੜਾ ਹਾਈਵੇਅ ਦਾ ਕੰਮ ਤਰਨਤਾਰਨ `ਚ ਵੀ ਨਹੀਂ ਹੋਇਆ ਸ਼ੁਰੂ
Delhi-Katra Expressway: ਜ਼ਿਮੀਂਦਾਰ ਨੇ ਕਿਹਾ ਕਿ ਦੋ ਸਾਲਾਂ ਤੋਂ ਸੂਬਾ ਸਰਕਾਰ ਜਾਂ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਗੱਲ ਕਰਨ ਨੂੰ ਤਿਆਰ ਨਹੀਂ ਹੈ। ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਖੇਤਾਂ ਦੀ ਕੀਮਤ ਵਿੱਚ ਵਿਤਕਰਾ ਕਰ ਰਹੀ ਹੈ
Delhi-Katra Expressway/ਮਨੀਸ਼ ਸ਼ਰਮਾ: 40 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 699 ਕਿਲੋਮੀਟਰ ਦਿੱਲੀ ਅੰਮ੍ਰਿਤਸਰ ਕਟੜਾ ਗ੍ਰੀਨਫੀਲਡ ਐਕਸਪ੍ਰੈਸ ਹਾਈਵੇਅ ਦਾ ਕੰਮ ਤਰਨਤਾਰਨ ਵਿੱਚ ਵੀ ਸ਼ੁਰੂ ਨਹੀਂ ਹੋਇਆ ਹੈ। ਜਦੋਂ ਕਿ ਇਹ ਪ੍ਰੋਜੈਕਟ ਦਸੰਬਰ 2025 ਵਿੱਚ ਪੂਰਾ ਹੋਣਾ ਸੀ। ਇਹ ਹਾਈਵੇਅ ਤਰਨਤਾਰਨ ਦੇ ਫਤਿਹਾਬਾਦ, ਦੀਨੇਵਾਲ, ਜਹਾਂਗੀਰ ਸਮੇਤ ਕਈ ਪਿੰਡਾਂ ਵਿੱਚੋਂ ਲੰਘਣਾ ਹੈ ਪਰ ਇਹ ਪ੍ਰਾਜੈਕਟ ਕਿਧਰੇ ਵੀ ਸ਼ੁਰੂ ਨਹੀਂ ਹੋ ਸਕਿਆ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਇਸ ਹਾਈਵੇਅ ਵਿੱਚ ਆਉਂਦੀ ਹੈ।
ਉਸ ਦਾ ਕਹਿਣਾ ਹੈ ਕਿ ਉਹ ਵੀ ਚਾਹੁੰਦੇ ਹਨ ਕਿ ਅਜਿਹੇ ਹਾਈਵੇ ਬੰਦ ਕਰਕੇ ਦੇਸ਼ ਤਰੱਕੀ ਕਰੇ ਪਰ ਸੂਬਾ ਸਰਕਾਰ ਜ਼ਮੀਨਾਂ ਦੇ ਮੁੱਲ ਵਿੱਚ ਵਿਤਕਰਾ ਕਰ ਰਹੀ ਹੈ ਪਰ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਉਨ੍ਹਾਂ ਨਾਲ ਸੰਪਰਕ ਨਹੀਂ ਕਰ ਰਿਹਾ ਜਿਸ ਦਾ ਨਤੀਜਾ ਹੈ ਕਿ ਇੱਥੇ ਇਸ ਹਾਈਵੇਅ ਦਾ ਕੰਮ ਵੀ ਸ਼ੁਰੂ ਨਹੀਂ ਹੋ ਸਕਿਆ ਹੈ।
ਇਹ ਵੀ ਪੜ੍ਹੋ: India vs Zimbabwe 2nd T20I: ਭਾਰਤ ਬਨਾਮ ਜ਼ਿੰਬਾਬਵੇ ਦੂਜਾ ਟੀ-20 ਅੱਜ, ਜਿੱਤਣ ਦੇ ਇਰਾਦੇ ਨਾਲ ਮੈਦਾਨ ਵਿੱਚ ਉੱਤਰੇਗੀ ਟੀਮ ਇੰਡੀਆ!
ਇਸ ਤੋਂ ਬਾਅਦ ਲੋਕਾਂ ਲਈ ਦਿੱਲੀ, ਅੰਮ੍ਰਿਤਸਰ ਅਤੇ ਵੈਸ਼ਨੋ ਦੇਵੀ ਦੀ ਯਾਤਰਾ ਆਸਾਨ ਹੋ ਜਾਵੇਗੀ। ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ 'ਤੇ ਸਫਰ ਕਰਨ ਲਈ ਤੁਹਾਨੂੰ ਤਿੰਨ ਮਹੀਨੇ ਹੋਰ ਇੰਤਜ਼ਾਰ ਕਰਨਾ ਪਵੇਗਾ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ ਐਕਸਪ੍ਰੈਸਵੇਅ ਦੇ ਨਿਰਮਾਣ ਕਾਰਜ ਨੂੰ ਪੂਰਾ ਕਰਨ ਦੀ ਸਮਾਂ ਸੀਮਾ ਫਿਰ ਵਧਾ ਦਿੱਤੀ ਹੈ।
ਪਹਿਲਾਂ ਇਸ ਨੂੰ ਜਨਵਰੀ ਤੱਕ ਪੂਰਾ ਕੀਤਾ ਜਾਣਾ ਸੀ। ਕੰਮ ਪੂਰਾ ਨਾ ਹੋਣ ਕਾਰਨ ਇਹ ਸਮਾਂ ਸੀਮਾ ਮਾਰਚ ਅਤੇ ਹੁਣ ਫਿਰ ਜੂਨ ਤੱਕ ਵਧਾ ਦਿੱਤੀ ਗਈ ਹੈ। ਐਕਸਪ੍ਰੈਸ ਵੇਅ ਦੇ ਤਿਆਰ ਹੋਣ ਤੋਂ ਬਾਅਦ ਵਾਹਨ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ 'ਤੇ ਚੱਲ ਸਕਣਗੇ। ਐਕਸਪ੍ਰੈੱਸ ਵੇਅ ਰਾਹੀਂ ਦਿੱਲੀ ਤੋਂ ਕਟੜਾ ਤੱਕ ਦਾ ਸਫਰ ਕਰਨ ਦਾ ਸਮਾਂ 12 ਤੋਂ 14 ਘੰਟਿਆਂ ਤੋਂ ਘਟ ਕੇ ਛੇ ਤੋਂ ਸੱਤ ਘੰਟੇ ਰਹਿ ਜਾਵੇਗਾ।