Delhi MCD Election Exit Poll: ਇਸ ਵਾਰ ਚੱਲੇਗਾ AAP ਦਾ ਝਾੜੂ, ਭਾਜਪਾ ਦੂਜੇ ਨੰਬਰ ’ਤੇ
ਵੱਖ ਵੱਖ ਟੀ. ਵੀ. ਚੈਨਲਾਂ ’ਤੇ ਐਗਜ਼ਿਟ ਪੋਲ (Exit Polls) ਆਉਣੇ ਸ਼ੁਰੂ ਹੋ ਚੁੱਕੇ ਹਨ ਤੇ ਜ਼ਿਆਦਾਤਰ ਐਗਜ਼ਿਟ ਪੋਲ ਆਮ ਆਦਮੀ ਪਾਰਟੀ ਨੂੰ ਜਿੱਤ ਪ੍ਰਾਪਤ ਹੁੰਦੀ ਵਿਖਾ ਰਹੇ ਹਨ।
MCD Election result News: ਦਿੱਲੀ MCD ਚੋਣਾਂ ਦੇ ਨਤੀਜੇ ਆਉਣ ’ਚ ਹਾਲੇ 2 ਦਿਨ ਬਾਕੀ ਹਨ, ਪਰ ਇਸ ਤੋਂ ਪਹਿਲਾਂ ਵੱਖ ਵੱਖ ਟੀ. ਵੀ. ਚੈਨਲਾਂ ’ਤੇ ਐਗਜ਼ਿਟ ਪੋਲ (Exit Polls) ਆਉਣੇ ਸ਼ੁਰੂ ਹੋ ਚੁੱਕੇ ਹਨ। ਜ਼ਿਆਦਾਤਰ ਐਗਜ਼ਿਟ ਪੋਲ ਆਮ ਆਦਮੀ ਪਾਰਟੀ ਨੂੰ ਜਿੱਤ ਪ੍ਰਾਪਤ ਹੁੰਦੀ ਵਿਖਾ ਰਹੇ ਹਨ।
ਉੱਥੇ ਹੀ ਭਾਜਪਾ ਦੂਜੇ ਅਤੇ ਕਾਂਗਰਸ ਪਾਰਟੀ ਨੂੰ ਤੀਜੇ ਨੰਬਰ ’ਤੇ ਵਿਖਾਇਆ ਜਾ ਰਿਹਾ ਹੈ।
Zee News ’ਤੇ ਵਿਖਾਏ ਜਾ ਰਹੇ EXIT Poll ’ਚ AAP ਨੂੰ ਸਪੱਸ਼ਟ ਬਹੁਮਤ
ਭਾਜਪਾ (BJP) : 82-94
ਆਪ (AAP) : 134-146
ਕਾਂਗਰਸ (Congress) : 8-14
ਹੋਰ (Others) : 14-19
ਹੁਣ ਤੱਕ ਦਿੱਲੀ ਦੀਆਂ MCD ਚੋਣਾਂ ਦੇ ਇਤਿਹਾਸ ’ਤੇ ਝਾਤ ਮਾਰੀ ਜਾਵੇ ਤਾਂ ਪਹਿਲਾਂ ਕਾਂਗਰਸ ਅਤੇ ਭਾਜਪਾ ’ਚ ਮੁਕਾਬਲਾ ਰਿਹਾ ਹੈ, ਪਰ ਇਸ ਵਾਰ ਲਗਾਤਾਰ ਦੂਸਰੀ ਵਾਰ 3 ਪ੍ਰਮੁੱਖ ਪਾਰਟੀਆਂ ’ਚ ਕੜੀ ਟੱਕਰ ਹੈ। 5 ਸਾਲ ਪਹਿਲਾਂ 2017 ’ਚ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਇਨ੍ਹਾਂ ਚੋਣਾਂ ’ਚ ਸ਼ਮੂਲੀਅਤ ਕੀਤੀ ਸੀ, ਇਸ ਦੌਰਾਨ ਵੀ ਕਾਂਗਰਸ ਪਾਰਟੀ ਨੂੰ ਪਛਾੜਦਿਆਂ ਦੂਸਰਾ ਸਥਾਨ ਪ੍ਰਾਪਤ ਕੀਤਾ ਸੀ।
ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ’ਚ ਚੰਗਾ ਪ੍ਰਦਰਸ਼ਨ ਨਾ ਕਰਨ ਵਾਲੀ ਭਾਜਪਾ ਦਾ MCD ਚੋਣਾਂ ’ਚ ਖ਼ੂਬ ਦਬਦਬਾ ਰਿਹਾ ਹੈ। ਇਨ੍ਹਾਂ ਚੋਣਾਂ ਤੋਂ ਪਹਿਲਾਂ ਨਗਰ ਨਿਗਮ ਦੀਆਂ ਹੋਈਆਂ 11 ਵਾਰ ਚੋਣਾਂ ਦੌਰਾਨ ਭਾਜਪਾ ਨੂੰ 7 ਵਾਰ ਅਤੇ ਕਾਂਗਰਸ ਨੂੰ 3 ਵਾਰ ਜਿੱਤ ਹਾਸਲ ਹੋਈ ਹੈ, ਜਦਕਿ 1958 ਦੀਆਂ ਚੋਣਾਂ ’ਚ ਕਿਸੇ ਸਿਆਸੀ ਦਲ ਨੂੰ ਬਹੁਮਤ ਹਾਸਲ ਨਹੀਂ ਹੋਇਆ ਸੀ।
ਦੇਸ਼ ਦੀ ਰਾਜਧਾਨੀ ਦਿੱਲੀ ’ਚ MCD ਚੋਣਾਂ ਦੇ ਨਤੀਜੇ 7 ਦਿਸੰਬਰ ਜਦਕਿ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ 8 ਦਿਸੰਬਰ ਨੂੰ ਆਉਣਗੇ।
ਐਗਜ਼ਿਟ ਪੋਲ ਦਰਅਸਲ ਜਦੋਂ ਵੋਟਰ ਵੋਟ ਭੁਗਤਾਉਣ ਉਪਰੰਤ ਮਤਦਾਨ ਕੇਂਦਰ ’ਤੋਂ ਬਾਹਰ ਆ ਰਿਹਾ ਹੁੰਦਾ ਹੈ ਤਾਂ ਉਸ ਸਮੇਂ ਰਾਏਸ਼ੁਮਾਰੀ ਕੀਤੀ ਜਾਂਦੀ ਹੈ। ਇਸ ਸਰਵੇ ਰਾਹੀਂ ਆਉਣ ਵਾਲੀ ਸਰਕਾਰ ਦਾ ਸੰਕੇਤ ਮਿਲ ਜਾਂਦਾ ਹੈ। ਹਾਲਾਂਕਿ ਚੋਣਾਂ ਦੌਰਾਨ ਐਗਜ਼ਿਟ ਪੋਲ ਕਿਸੇ ਵੀ ਹਾਲਤ ’ਚ ਵੋਟਰਾਂ ਨੂੰ ਪ੍ਰਭਾਵਿਤ ਨਾ ਕਰਨ, ਇਸ ਦੇ ਚੱਲਦਿਆਂ ਚੋਣ ਕਮਿਸ਼ਨ (Election Commission) ਵਲੋਂ ਇਨ੍ਹਾਂ ’ਤੇ ਪਾਬੰਦੀ ਲਗਾਈ ਜਾਂਦੀ ਹੈ।