NIA News: ਆਈਐਸਆਈਐਸ ਅੱਤਵਾਦੀਆਂ ਦੀ ਭਾਲ ਕਰ ਰਹੀ ਦਿੱਲੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ISIS ਦੇ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਸ਼ੱਕੀਆਂ ਦੇ ਨਾਂ ਸ਼ਾਹਨਵਾਜ਼ ਉਰਫ ਸ਼ਫੀ ਉਜ਼ਾਮਾ, ਮੁਹੰਮਦ ਰਿਜ਼ਵਾਨ ਅਤੇ ਮੁਹੰਮਦ ਅਰਸ਼ਦ ਵਾਰਸੀ ਹਨ।


COMMERCIAL BREAK
SCROLL TO CONTINUE READING

ਇਹ ਉਹ ਰਿਜ਼ਵਾਨ ਨਹੀਂ ਹੈ ਜਿਸ 'ਤੇ NIA ਨੇ 3 ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਜਿੱਥੇ ਸ਼ਾਹਨਵਾਜ਼ ਦਿੱਲੀ ਅਤੇ ਪੁਣੇ ਆਈਐਸਆਈਐਸ ਮਾਡਿਊਲ ਦਾ ਸੰਚਾਲਕ ਹੈ, ਉਹ ਪੇਸ਼ੇ ਤੋਂ ਇੰਜੀਨੀਅਰ ਹੈ। ਬਾਕੀ ਦੋ ਵੀ ਸ਼ੱਕੀ ISIS ਅੱਤਵਾਦੀ ਹਨ ਤੇ ਕਾਫੀ ਪੜ੍ਹੇ ਲਿਖੇ ਹਨ। ਐਨਆਈਏ ਲੰਬੇ ਸਮੇਂ ਤੋਂ ਸ਼ਾਹਨਵਾਜ਼ ਦੀ ਭਾਲ ਕਰ ਰਹੀ ਸੀ। NIA ਨੇ ਅੱਤਵਾਦੀ ਸ਼ਾਹਨਵਾਜ਼ 'ਤੇ 3 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਉਹ ਪੁਣੇ ਆਈਐਸਆਈਐਸ ਕੇਸ ਵਿੱਚ ਲੋੜੀਂਦਾ ਸੀ।


ਦਿੱਲੀ ਦਾ ਰਹਿਣ ਵਾਲਾ ਸ਼ਾਹਨਵਾਜ਼ ਪੇਸ਼ੇ ਤੋਂ ਇੰਜੀਨੀਅਰ ਹੈ। ਉਹ ਪੁਣੇ ਪੁਲਿਸ ਦੀ ਹਿਰਾਸਤ 'ਚੋਂ ਫ਼ਰਾਰ ਹੋਣ ਤੋਂ ਬਾਅਦ ਦਿੱਲੀ 'ਚ ਲੁਕਿਆ ਹੋਇਆ ਸੀ। ਸ਼ਾਹਨਵਾਜ਼ ਦੀ ਪਤਨੀ ਪਹਿਲਾਂ ਹਿੰਦੂ ਸੀ। ਆਪਣਾ ਧਰਮ ਬਦਲਣ ਤੋਂ ਬਾਅਦ, ਉਸਨੂੰ ਪਹਿਲਾਂ ਇਸਲਾਮ ਕਬੂਲ ਕਰਨ ਲਈ ਬਣਾਇਆ ਗਿਆ ਤੇ ਫਿਰ ਕੱਟੜਪੰਥੀ ਬਣਾਇਆ ਗਿਆ।


ਉਹ ਵੀ ਸ਼ਾਹਨਵਾਜ਼ ਦਾ ਸਾਥ ਦੇ ਰਹੀ ਸੀ। ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਉਸ ਦੀ ਭੈਣ ਵੀ ਫ਼ਰਾਰ ਹੈ। ਸ਼ਾਹਨਵਾਜ਼ ਉੱਤਰੀ ਭਾਰਤ ਵਿੱਚ ਕਈ ਥਾਵਾਂ 'ਤੇ ਕੈਂਪ ਬਣਾ ਕੇ ਅੱਤਵਾਦੀ ਸਿਖਲਾਈ ਕੈਂਪ ਖੋਲ੍ਹਣਾ ਚਾਹੁੰਦਾ ਸੀ। ਜਦੋਂਕਿ ISIS ਦੇ ਪੁਣੇ ਮਾਡਿਊਲ ਦਾ ਫ਼ਰਾਰ ਅੱਤਵਾਦੀ ਰਿਜ਼ਵਾਨ ਦਿੱਲੀ ਦੇ ਦਰਿਆਗੰਜ ਦਾ ਰਹਿਣ ਵਾਲਾ ਹੈ। ਉਸ ਦੀ ਪਤਨੀ ਵੀ ਫ਼ਰਾਰ ਹੈ।


ਇਹ ਵੀ ਪੜ੍ਹੋ : Mahatma Gandhi Jayanti 2023: ਮਹਾਤਮਾ ਗਾਂਧੀ ਕਿਵੇਂ ਬਣੇ 'ਰਾਸ਼ਟਰਪਿਤਾ', ਜਾਣੋ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਪ੍ਰੇਰਨਾਦਾਇਕ ਗੱਲਾਂ


NIA ਨੂੰ ਇਨਪੁਟ ਮਿਲੇ ਸਨ ਕਿ ਤਿੰਨੇ ਅੱਤਵਾਦੀ ਦਿੱਲੀ 'ਚ ਲੁਕੇ ਹੋਏ ਹਨ, ਜਿਸ ਤੋਂ ਬਾਅਦ ਐਤਵਾਰ ਨੂੰ ਪੁਲਿਸ ਦੇ ਨਾਲ ਜਾਂਚ ਏਜੰਸੀ ਦੀ ਟੀਮ ਛਾਪੇਮਾਰੀ ਕਰਨ ਲਈ ਕਈ ਥਾਵਾਂ 'ਤੇ ਪਹੁੰਚੀ ਪਰ ਕੋਈ ਸੁਰਾਗ ਨਹੀਂ ਮਿਲ ਸਕਿਆ। ਜਾਂਚ ਏਜੰਸੀ ਤੇ ਪੁਲਿਸ ਤਿੰਨ ਇਨਾਮੀ ਅੱਤਵਾਦੀਆਂ ਮੁਹੰਮਦ ਸ਼ਾਹਨਵਾਜ਼ ਆਲਮ ਉਰਫ ਸ਼ਫੀ ਉਜ਼ਾਮਾ ਉਰਫ ਅਬਦੁੱਲਾ, ਰਿਜ਼ਵਾਨ ਅਬਦੁਲ ਹਾਜੀ ਅਲੀ ਤੇ ਅਬਦੁੱਲਾ ਫਯਾਜ਼ ਸ਼ੇਖ ਦੀ ਭਾਲ ਕਰ ਰਹੀ ਸੀ।


ਇਹ ਵੀ ਪੜ੍ਹੋ : Gandhi Jayanti 2023: ਅੱਜ ਹੈ ਗਾਂਧੀ ਜਯੰਤੀ, PM ਨਰਿੰਦਰ ਮੋਦੀ ਨੇ ਰਾਜਘਾਟ ਪਹੁੰਚ ਕੇ ਬਾਪੂ ਨੂੰ ਦਿੱਤੀ ਸ਼ਰਧਾਂਜਲੀ