Shraddha Murder Case: ਸ਼ਰਧਾ ਕਤਲ ਕਾਂਡ `ਚ ਨਵਾਂ ਮੋੜ, ਪੁਲਿਸ ਦਾ ਦਾਅਵਾ, `ਮਈ `ਚ ਹੋਇਆ ਸੀ ਕਤਲ`, ਦੋਸਤ ਨੇ ਕਿਹਾ, `ਜੁਲਾਈ `ਚ ਹੋਈ ਗੱਲ`
Shraddha Murder Case: ਸ਼ਰਧਾ ਅਤੇ ਆਫਤਾਬ ਦੀ ਮੁਲਾਕਾਤ 2019 ਵਿੱਚ ਮੁੰਬਈ ਵਿੱਚ ਹੋਈ ਸੀ। ਦੋਵੇਂ ਇੱਕ ਕਾਲ ਸੈਂਟਰ ਵਿੱਚ ਕੰਮ ਕਰਦੇ ਸਨ। ਦੋਵਾਂ ਦੀ ਮੁਲਾਕਾਤ ਡੇਟਿੰਗ ਐਪ ਰਾਹੀਂ ਹੋਈ ਸੀ ਅਤੇ ਪਰਿਵਾਰਕ ਮੈਂਬਰ ਉਨ੍ਹਾਂ ਦੇ ਰਿਸ਼ਤੇ ਤੋਂ ਨਾਖੁਸ਼ ਸਨ।
Delhi Shraddha Murder Case News: ਸ਼ਰਧਾ ਕਤਲ ਕਾਂਡ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਇਸ ਸਮੇਂ ਦਿੱਲੀ ਪੁਲਿਸ ਸ਼ਰਧਾ ਦੇ ਕਤਲ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ। ਪੁਲਿਸ ਵੱਲੋਂ ਫ਼ਿਲਹਾਲ ਆਫਤਾਬ ਪੂਨਾਵਾਲਾ ਅਤੇ ਸ਼ਰਧਾ ਵਾਕਰ ਦੇ ਸਾਂਝੇ ਦੋਸਤ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਇਹ ਉਹੀ ਦੋਸਤ ਹੈ ਜਿਸ ਨੇ ਸ਼ਰਧਾ ਦੇ ਪਿਤਾ ਨੂੰ ਉਸ ਨਾਲ ਸੰਪਰਕ ਨਾ ਹੋਣ ਦੀ ਜਾਣਕਾਰੀ ਦਿੱਤੀ ਸੀ।
ਮਿਲੀ ਜਾਣਕਾਰੀ ਮੁਤਾਬਕ ਆਫਤਾਬ 18 ਦਿਨਾਂ ਤੱਕ ਹਰ ਰਾਤ 2 ਵਜੇ ਜਾਗ ਕੇ ਲਾਸ਼ ਦੇ ਅੰਗਾਂ ਨੂੰ ਜੰਗਲ 'ਚ ਸੁੱਟ ਕੇ ਆਉਂਦਾ ਸੀ। ਇਸ ਦੌਰਾਨ ਪੁਲਿਸ ਵੱਲੋਂ ਸ਼ਨੀਵਾਰ ਨੂੰ ਆਫਤਾਬ ਨੂੰ ਗ੍ਰਿਫਤਾਰ ਕਰ ਲਿਆ। ਇਸ ਦੇ ਨਾਲ ਹੀ ਅਦਾਲਤ ਨੇ ਆਫਤਾਬ ਨੂੰ 5 ਦਿਨਾਂ ਲਈ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਇਸ ਮਾਮਲੇ ਵਿੱਚ ਪੁਲਿਸ ਦੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਅਫਤਾਬ ਪੂਨਾਵਾਲਾ ਨੇ ਘਟਨਾ ਤੋਂ ਪਹਿਲਾਂ ਅਮਰੀਕੀ ਕ੍ਰਾਈਮ ਸ਼ੋਅ ਡੇਕਸਟਰ ਸਮੇਤ ਕਈ ਕ੍ਰਾਈਮ ਫਿਲਮਾਂ ਅਤੇ ਸ਼ੋਅ ਦੇਖੇ ਸਨ।
ਇਸ ਤੋਂ ਬਾਅਦ ਹੀ ਉਸ ਨੇ ਸ਼ਰਧਾ ਦਾ ਕਤਲ ਕਰ ਦਿੱਤਾ ਅਤੇ ਆਰੇ ਨਾਲ ਕੱਟ ਕੇ ਉਸ ਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ। ਇਸ ਦੇ ਨਾਲ ਹੀ ਆਫਤਾਬ ਨੇ ਸ਼ਰੀਰ ਦੇ ਅੰਗਾਂ ਨੂੰ ਸੁਰੱਖਿਅਤ ਰੱਖਣ ਲਈ ਬਾਜ਼ਾਰ ਤੋਂ ਇੱਕ ਵੱਡਾ ਫਰਿੱਜ ਖਰੀਦਿਆ ਅਤੇ ਹਰ ਰੋਜ਼ ਫਰਿੱਜ ਵਿੱਚੋਂ ਕੁਝ ਟੁਕੜੇ ਕੱਢ ਕੇ ਜੰਗਲ ਵਿੱਚ ਸੁੱਟਣ ਲਈ ਨਿਕਲ ਜਾਂਦਾ ਸੀ। ਇਹ ਸਿਲਸਿਲਾ 18 ਦਿਨ ਤੱਕ ਚੱਲਦਾ ਰਿਹਾ।
ਗੌਰਤਲਬ ਹੈ ਕਿ ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ਰਧਾ ਦਾ ਕਤਲ ਮਈ ਵਿੱਚ ਹੋਇਆ ਸੀ ਪਰ ਸ਼ਰਧਾ ਦੇ ਦੋਸਤ ਲਕਸ਼ਮਣ ਦਾ ਕਹਿਣਾ ਹੈ ਜੁਲਾਈ 'ਚ ਸ਼ਰਧਾ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਸੀ।
ਹੋਰ ਪੜ੍ਹੋ: ਲੁਧਿਆਣਾ 'ਚ ਉੱਨ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਸਵਿਫਟ ਕਾਰ ਸਮੇਤ ਲੱਖਾਂ ਦਾ ਸਾਮਾਨ ਸੜ ਕੇ ਸੁਆਹ
ਲਕਸ਼ਮਣ ਨੇ ਕਿਹਾ ਕਿ ਜੁਲਾਈ 'ਚ ਸ਼ਰਧਾ ਨੇ ਉਸ ਨਾਲ ਵਾਟਸਐਪ ਰਾਹੀਂ ਸੰਪਰਕ ਕੀਤਾ ਸੀ ਤੇ ਉਹ ਬਹੁਤ ਡਰੀ ਹੋਈ ਸੀ। ਲਕਸ਼ਮਣ ਨੇ ਕਿਹਾ ਕਿ ਸ਼ਰਧਾ ਨੇ ਉਸਨੂੰ ਕਿਹਾ ਸੀ ਕਿ ਉਸਨੂੰ ਬਚਾਓ ਨਹੀਂ ਤਾਂ ਆਫਤਾਬ ਉਸਨੂੰ ਮਾਰ ਦੇਣਗੇ।
ਇਸ ਦੌਰਾਨ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਸ਼ਰਧਾ ਦੀ ਲਾਸ਼ ਨੂੰ ਕੱਟਣ ਲਈ ਸਿਰਫ਼ ਇੱਕ ਹੀ ਹਥਿਆਰ ਦੀ ਵਰਤੋਂ ਕੀਤੀ ਗਈ ਸੀ। ਆਫਤਾਬ ਵੱਲੋਂ ਸ਼ਰੀਰ ਦੇ ਅੰਗ ਕੱਟਣ ਲਈ ਮਿੰਨੀ ਆਰੇ ਦੀ ਵਰਤੋਂ ਕੀਤੀ ਗਈ ਸੀ ਪਰ ਹੁਣ ਤੱਕ ਮਿੰਨੀ ਆਰਾ ਬਰਾਮਦ ਨਹੀਂ ਹੋਇਆ ਹੈ।
ਜਾਂਚ ਦੌਰਾਨ ਪੁਲਿਸ ਨੂੰ ਇੱਕ ਫਰਿੱਜ ਵੀ ਮਿਲਿਆ ਜਿਸ ਵਿੱਚ ਸ਼ਰਧਾ ਦੇ ਸ਼ਰੀਰ ਦੇ ਟੁਕੜੇ ਰੱਖੇ ਗਏ ਸਨ ਅਤੇ ਨਾਲ ਹੀ ਉਸਦੇ ਘਰ ਵਿੱਚ ਨੂਡਲਜ਼ ਅਤੇ ਵਾਟਰ ਹੀਟਰ ਵੀ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬਦਬੂ ਤੋਂ ਬਚਣ ਲਈ ਆਫਤਾਬ ਵੱਲੋਂ ਰੂਮ ਫਰੈਸ਼ਨਰ ਦੇ ਨਾਲ-ਨਾਲ ਧੂੁਫ ਬੱਤੀ ਦੀ ਵਰਤੋਂ ਵੀ ਕੀਤੀ ਗਈ ਸੀ।
ਹੋਰ ਪੜ੍ਹੋ: ਜਲੰਧਰ ਤੋਂ ਆਈ ਦਿਲ ਦਹਿਲਾ ਦੇਣ ਵਾਲੀ ਖ਼ਬਰ! ਰੇਲਵੇ ਸਟੇਸ਼ਨ ਤੋਂ ਬਾਹਰ ਬ੍ਰੀਫਕੇਸ 'ਚੋਂ ਮਿਲੀ ਲਾਸ਼
(For more updates on Shraddha's murder case in Delhi, stay tuned to Zee News PHH)