Amritsar News: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਮੰਗ ਕੀਤੀ ਕਿ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੀ ਤਸਵੀਰ ਸਿੱਖ ਅਜਾਇਬ ਘਰ ਦੇ ਵਿੱਚ ਨਾ ਲਗਾਈ ਜਾਵੇ।


COMMERCIAL BREAK
SCROLL TO CONTINUE READING

ਇਸ ਸਬੰਧੀ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਭਾਈ ਗਜਿੰਦਰ ਸਿੰਘ ਦੇ ਭੋਗ ਉਤੇ ਕੁਝ ਤਸਵੀਰਾਂ ਸਿੱਖ ਅਜਾਇਬਘਰ ਵਿੱਚ ਲਗਾਉਣ ਦੀ ਚਰਚਾ ਚੱਲੀ ਸੀ, ਜਿਨ੍ਹਾਂ ਵਿਚ ਪਰਮਜੀਤ ਸਿੰਘ ਪੰਜਵੜ੍ਹ ਦੀ ਤਸਵੀਰ ਵੀ ਸ਼ਾਮਿਲ ਹੈ।


ਉਨ੍ਹਾਂ ਨੇ ਕਿਹਾ ਕਿ ਪਰਮਜੀਤ ਸਿੰਘ ਪੰਜਵੜ੍ਹ ਦੇ ਕਾਰਨ ਸਿੱਖ ਸੰਘਰਸ਼ ਨੂੰ ਢਾਹ ਲੱਗੀ ਸੀ। ਉਸ ਨੇ ਤੇ ਉਸਦੇ ਸਾਥੀਆਂ ਨੇ ਭਾਈ ਹਰਮਿੰਦਰ ਸਿੰਘ ਸੰਧੂ ਨੂੰ ਸ਼ਹੀਦ ਕੀਤਾ ਸੀ। ਚੋਣਾਂ ਦਾ ਬਾਈਕਾਟ ਕਰਕੇ 27 ਪੰਥਕ ਉਮੀਦਵਾਰ ਸ਼ਹੀਦ ਕੀਤੇ ਸਨ। ਉਨ੍ਹਾਂ ਨੇ ਕਿਹਾ ਕਿ ਭਾਈ ਪਰਮਜੀਤ ਸਿੰਘ ਪੰਜਵੜ੍ਹ ਨੇ ਸਿਰਫ ਪੰਥਕ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਇਆ ਜਿਸ ਕਰਕੇ "ਬੇਅੰਤ ਸਿੰਘ" ਦੀ ਸਰਕਾਰ ਬਣ ਗਈ, ਜਿਸ ਦੇ ਕਾਰਨ ਕੌਮ ਦਾ ਇੰਨਾ ਨੁਕਸਾਨ ਹੋਇਆ।


ਪੰਜਵੜ੍ਹ ਤੇ ਉਸਦੇ ਸਾਥੀਆਂ ਨੇ ਭਾਈ ਚਮਕੌਰ ਸਿੰਘ ਰੋਡੇ, ਭਾਈ ਗੁਰਿੰਦਰ ਸਿੰਘ ਭੋਲੇ , ਸੁਖਵੰਤ ਸਿੰਘ ਅੱਕਾਂਵਾਲੀ, ਸਰਬਜੀਤ ਸਿੰਘ ਰੋਪੜ ਨੂੰ ਵੀ ਸ਼ਹੀਦ ਕੀਤਾ। ਉਸ ਸਮੇਂ ਭਾਈ ਜਿੰਦਾ ਸੁੱਖਾ, ਬਾਬਾ ਮਾਨੋਚਾਹਲ, ਭਾਈ ਸੀਤਲ ਸਿੰਘ ਮੱਤੇਵਾਲ ਨੇ ਵੀ ਉਸ ਸਮੇਂ ਸੰਧੂ ਦੇ ਕਤਲ ਦੇ ਵਿਰੋਧ ਵਿਚ ਪੱਤਰ ਲਿਖੇ ਸਨ।


ਇਹ ਵੀ ਪੜ੍ਹੋ : Jalalabad News: ਜਲਾਲਾਬਾਦ 'ਚ ਨਾਜਾਇਜ਼ ਮਾਈਨਿੰਗ 'ਤੇ ਪੁਲਿਸ ਦੀ ਛਾਪੇਮਾਰੀ; 38 ਵਾਹਨ ਜ਼ਬਤ


ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਉਪਕਾਰ ਸਿੰਘ ਸੰਧੂ ਨੇ ਕਿਹਾ ਕਿ ਅਸੀਂ ਅੱਜ ਜਥੇਦਾਰ ਸਾਹਿਬ ਨੂੰ ਬੇਨਤੀ ਕਰਨ ਆਏ ਹਾਂ ਕਿ ਅਜਾਇਬਘਰ ਦੀ ਬੜੀ ਮਹੱਤਤਾ ਹੈ, ਉਥੇ ਇਹੋ ਜਿਹੇ ਬੰਦੇ ਦੀ ਜਿਸਨੇ ਨੇ ਕੌਮ ਦਾ ਨੁਕਸਾਨ ਕੀਤਾ ਹੋਵੇ ਉਸਦੀ ਤਸਵੀਰ ਨਾ ਲਗਾਈ ਜਾਵੇ। ਐਸਜੀਪੀਸੀ ਵੱਲੋਂ ਇਸ ਫੈਸਲੇ ਨੂੰ ਬਦਲਣ ਦੀ ਮੰਗ ਕੀਤੀ ਗਈ ਹੈ।


ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ