Machhiwara Sahib: ਮਾਛੀਵਾੜਾ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ `ਤੇ ਮੀਟ ਦੀਆਂ ਦੁਕਾਨਾਂ ਤੇ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਦੀ ਮੰਗ
Machhiwara Sahib : ਭਾਈ ਜਸਪਾਲ ਸਿੰਘ ਪਵਾਤ ਨੇ ਕਿਹਾ ਕਿ ਪ੍ਰਸ਼ਾਸਨ ਇਸ ਕੰਮ ਵਿੱਚ ਸਾਡਾ ਪੂਰਨ ਤੌਰ ਉਤੇ ਸਹਿਯੋਗ ਦੇਵੇ ਜੇ ਕੋਈ ਵੀ ਅਨਸਰ ਸ਼ਰਾਬ ਪੀ ਕੇ ਮੇਲ ਵਿੱਚ ਆਵੇਗਾ ਤਾਂ ਉਸ ਉਪਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
Machhiwara Sahib (ਵਰੁਣ ਕੌਸ਼ਲ): ਸ਼੍ਰੀ ਮਾਛੀਵਾੜਾ ਸਾਹਿਬ ਵਿਖੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਦੀ ਯਾਦ 'ਚ ਮਿਤੀ 23, 24, 25 ਅਤੇ 26 ਦਸੰਬਰ ਨੂੰ ਸ਼ਹੀਦੀ ਜੋੜ ਮੇਲ (ਸਭਾ) ਉੱਤੇ ਸਿੱਖ ਜਥੇਬੰਦੀਆਂ, ਧਾਰਮਿਕ ਸੰਸਥਾਵਾਂ ਅਤੇ ਸਮੂਹ ਸੰਗਤ ਵੱਲੋਂ ਮਾਛੀਵਾੜਾ ਸਾਹਿਬ ਸ਼ਹਿਰ ਵਿੱਚ ਮੀਟ ਦੀਆਂ ਦੁਕਾਨਾਂ, ਸ਼ਰਾਬ ਦੇ ਠੇਕੇ ਅਤੇ ਬੀੜੀ ਸਿਗਰਟਾਂ ਦੀਆਂ ਦੁਕਾਨਾਂ ਨੂੰ ਪੂਰਨ ਤੌਰ ਉਤੇ ਬੰਦ ਕਰਵਾਉਣ ਸਬੰਧੀ ਐਸਡੀਐਮ ਸਮਰਾਲਾ ਨੂੰ ਮੰਗ ਪੱਤਰ ਦਿੱਤਾ ਗਿਆ।
ਇਸ ਦੌਰਾਨ ਭਾਈ ਜਸਪਾਲ ਸਿੰਘ ਪਵਾਤ ਨੇ ਆਖਿਆ ਕਿ ਸ਼ਹੀਦੀ ਜੋੜ ਮੇਲੇ ਦੌਰਾਨ ਕੋਈ ਸ਼ਰਾਰਤੀ ਅਨਸਰ, ਹੁੱਲੜਬਾਜ਼ ਜਾਂ ਕੋਈ ਵੀ ਟਰੈਕਟਰਾਂ ਉੱਤੇ ਉੱਚੀ-ਉੱਚੀ ਗਾਣੇ ਲਗਾ ਕੇ ਆਉਂਦੇ ਹਨ ਉਨ੍ਹਾਂ ਨੂੰ ਨਹੀਂ ਬਖਸ਼ਿਆ ਜਾਵੇਗਾ। ਭਾਈ ਜਸਪਾਲ ਸਿੰਘ ਪਵਾਤ ਨੇ ਕਿਹਾ ਕਿ ਪ੍ਰਸ਼ਾਸਨ ਇਸ ਕੰਮ ਵਿੱਚ ਸਾਡਾ ਪੂਰਨ ਤੌਰ ਉਤੇ ਸਹਿਯੋਗ ਦੇਵੇ ਜੇ ਕੋਈ ਵੀ ਅਨਸਰ ਸ਼ਰਾਬ ਪੀ ਕੇ ਮੇਲ ਵਿੱਚ ਆਵੇਗਾ ਤਾਂ ਉਸ ਉਪਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਭਾਈ ਜਸਪਾਲ ਸਿੰਘ ਪਵਾਤ ਨੇ ਕਿਹਾ ਕਿ ਸ਼ਹੀਦੀ ਜੋੜ ਮੇਲ ਸਭਾ ਦੇ ਦਿਨਾਂ ਵਿੱਚ ਇਲੈਕਸ਼ਨ ਕਰਵਾ ਕੇ ਸਰਕਾਰ ਆਪਣੀ ਨਲਾਇਕੀ ਸ਼ੋਅ ਕਰ ਰਹੀ ਹੈ ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਚੋਣਾਂ ਵਿੱਚ ਕਿਸ ਤਰ੍ਹਾਂ ਸ਼ਰਾਬ ਅਤੇ ਮੀਟ ਦਾ ਸੇਵਨ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : Farmer Protest Update: ਦਿੱਲੀ ਕੂਚ ਨੂੰ ਲੈ ਕੇ ਫੈਸਲਾ ਅੱਜ! ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ
ਜੇਕਰ ਇਹ ਚੋਣਾਂ ਇਨ੍ਹਾਂ ਦਿਨਾਂ ਵਿੱਚ ਹੋਈਆਂ ਤਾਂ ਸ਼ਰਾਬ ਅਤੇ ਮੀਟ ਦੀ ਵੀ ਵਰਤੋਂ ਕੀਤੀ ਜਾਵੇਗੀ। ਇਸ ਲਈ ਅਸੀਂ ਸਰਕਾਰ ਨੂੰ ਚੈਨਲਾਂ ਦੇ ਰਾਹੀਂ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜਾਂ ਤਾਂ ਇਲੈਕਸ਼ਨਾਂ ਨੂੰ ਸ਼ਹੀਦੀ ਜੋੜ ਮੇਲੇ ਤੋਂ ਬਾਅਦ ਕਰਵਾਉਣ ਨਹੀਂ ਤਾਂ ਸਾਡੇ ਵੱਲੋਂ ਜੇ ਕੋਈ ਸ਼ਰਾਬ ਪੀਂਦਾ ਫੜਿਆ ਗਿਆ ਤਾਂ ਅਸੀਂ ਉਸ ਤੇ ਪੂਰੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਕਾਬਿਲੇਗੌਰ ਹੈ ਕਿ ਜੋੜ ਮੇਲ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਉਤੇ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ : Sukhbir Singh Badal: ਹਾਈਕੋਰਟ ਤੋਂ ਸੁਖਬੀਰ ਸਿੰਘ ਬਾਦਲ ਨੂੰ ਵੱਡੀ ਰਾਹਤ, ਚੋਣ ਲੜਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਰੱਦ