ਪਾਕਿਸਤਾਨ ਜ਼ਬਰਦਸਤੀ ਇਸਲਾਮ `ਚ ਧਰਮ ਪਰਿਵਰਤਨ ਮਾਮਲੇ ‘ਚ ਸਿੱਖ ਭਾਈਚਾਰੇ ਦਾ ਪ੍ਰਦਰਸ਼ਨ
ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ ਦੇ ਬੁਨੇਰ ਜ਼ਿਲ੍ਹੇ ਵਿੱਚ ਲੰਘੇ ਦੋ ਦਿਨਾਂ ਤੋਂ ਸਿੱਖ ਭਾਈਚਾਰੇ ਦੇ ਲੋਕ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਲੋਕਾਂ ਦਾ ਇਲਜ਼ਾਮ ਹੈ ਕਿ ਸਿੱਖ ਭਾਈਚਾਰੇ ਦੀ ਇੱਕ ਲੜਕੀ ਦਾ ਜ਼ਬਰਦਸਤੀ ਇਸਲਾਮ `ਚ ਧਰਮ ਪਰਿਵਰਤਨ ਅਤੇ ਵਿਆਹ ਕਰਵਾਇਆ ਗਿਆ ਹੈ।
ਚੰਡੀਗੜ੍ਹ- ਪਾਕਿਸਤਾਨ ਦੇ ਜ਼ਿਲ੍ਹਾ ਬੁਨੇਰ ਦੇ ਖ਼ੈਬਰ ਪਖ਼ਤੂਨਖ਼ਵਾ ‘ਚ ਲੰਘੇ ਤਿੰਨ ਦਿਨ ਪਹਿਲਾ ਇੱਕ ਸਿੱਖ ਲੜਕੀ ਦਾ ਜ਼ਬਰਦਸਤੀ ਇਸਲਾਮ 'ਚ ਧਰਮ ਪਰਿਵਰਤਨ ਅਤੇ ਵਿਆਹ ਕਰਵਾਇਆ ਗਿਆ ਸੀ। ਜਿਸ ਨੂੰ ਲੈ ਕੇ ਸਿੱਖ ਭਾਈਚਾਰਾ ਪਿਛਲੇ 3 ਦਿਨਾਂ ਤੋਂ ਪ੍ਰਦਰਸ਼ਨ ਕਰ ਰਿਹਾ। ਪ੍ਰਦਰਸ਼ਨ ਕਰਨ ਵਾਲਿਆਂ ਮੁਤਾਬਿਕ, ਭਾਈਚਾਰੇ ਦੀ ਇੱਕ ਲੜਕੀ ਬੀਨਾ ਕੁਮਾਰੀ ਨੂੰ ਅਗਵਾ ਕਰਕੇ ਉਸ ਨਾਲ ਬਲਾਤਕਾਰ ਕੀਤਾ ਗਿਆ ਅਤੇ ਫਿਰ ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਗਿਆ। ਇਸ ਤੋਂ ਬਾਅਦ ਉਸ ਲੜਕੀ ਦਾ ਵਿਆਹ ਮੁਸਲਿਮ ਵਿਅਕਤੀ ਨਾਲ ਕਰਵਾ ਦਿੱਤਾ ਗਿਆ।
ਪਰਿਵਾਰ ਤੇ ਸਿੱਖ ਭਾਈਚਾਰੇ ਦਾ ਇਲਜ਼ਾਮ
ਪਰਿਵਾਰ ਤੇ ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਭਾਈਚਾਰੇ ਦੀ ਇੱਕ ਲੜਕੀ ਦਾ ਜ਼ਬਰਦਸਤੀ ਇਸਲਾਮ 'ਚ ਧਰਮ ਪਰਿਵਰਤਨ ਅਤੇ ਵਿਆਹ ਕਰਵਾਇਆ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਉਨ੍ਹਾਂ ਦੀ ਲੜਕੀ ਸਰਕਾਰੀ ਅਧਿਆਪਕਾ ਹੈ ਤੇ ਸ਼ਨੀਵਾਰ ਨੂੰ ਉਹ ਡਿਊਟੀ 'ਤੇ ਗਈ ਤੇ ਘਰ ਵਾਪਸ ਨਹੀਂ ਪਰਤੀ,ਪਰਿਵਾਰ ਵੱਲੋਂ ਉਸਦੀ ਭਾਲ ਕੀਤੀ ਗਈ। ਪਰਿਵਾਰ ਵੱਲੋਂ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਜਿਸਤੋਂ ਬਾਅਦ ਪੁਲਿਸ ਵੱਲੋਂ ਜਾਂਚ ਕੀਤੀ ਗਈ ਤੇ ਪਤਾ ਲੱਗਿਆ ਕਿ ਲੜਕੀ ਨੇ ਆਪਣੇ ਗੁਆਂਢ ਦੇ ਇੱਕ ਮੁਸਲਮਾਨ ਵਿਅਕਤੀ ਨਾਲ ਅਦਾਲਤ 'ਚ ਵਿਆਹ ਕਰਵਾ ਲਿਆ ਹੈ। ਪਰਿਵਾਰਾ ਦਾ ਇਲਜ਼ਾਮ ਹੈ ਕਿ ਲੜਕੀ ਦਾ ਜ਼ਬਰੀ ਧਰਮ ਪਰਿਵਰਤਨ ਕਰਵਾਇਆ ਗਿਆ ਅਤੇ ਵਿਆਹ ਕਰਵਾ ਦਿੱਤਾ ਗਿਆ ਪਰ ਪੁਲਿਸ ਸਿਰਫ਼ ''ਮੂਕ ਦਰਸ਼ਕ'' ਬਣੀ ਰਹੀ।
ਭਾਰਤ ਵਿੱਚ ਇਸ ਮਾਮਲੇ ਸਬੰਧੀ ਪ੍ਰਤੀਕਰਮ
ਭਾਰਤ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਘਟਨਾ ਦੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਨਿੰਦਿਆ ਕੀਤੀ ਗਈ ਤੇ ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਹਮੇਸ਼ਾ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ। ਉਨ੍ਹਾਂ ਕਿਹਾ ਕਿ ਬੰਦੂਕ ਦੀ ਨੋਕ ‘ਤੇ ਕਿਸੇ ਦਾ ਧਰਮ ਪਰਿਵਰਤਨ ਕਰਵਾਉਣਾ ਇਸਦੀ ਇਜਾਜ਼ਤ ਤਾਂ ਇਸਲਾਮ ਵੀ ਨਹੀਂ ਦਿੰਦਾ। ਇਸਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋ ਵੀ ਇਸ ਘਟਨਾ ਦੀ ਨਿੰਦਾ ਕੀਤਾ। ਇਸ ਤੋਂ ਇਲਾਵਾ ਭਾਜਪਾ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਵੱਲੋਂ ਇੱਕ ਵਫਦ ਨਾਲ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਮੁਲਾਕਾਤ ਕੀਤੀ ਗਈ ਤੇ ਪਾਕਿਸਤਾਨ ਸਰਕਾਰ ਦੇ ਧਿਆਨ ‘ਚ ਇਹ ਮਾਮਲਾ ਲਿਆਉਣ ਦੀ ਗੱਲ ਆਖੀ।
ਨੌਜਵਾਨ ਲੜਕੀ ਦਾ ਬਿਆਨ
ਸਾਰੇ ਵਿਵਾਦ ਦੌਰਾਨ ਲੜਕੀ ਬੀਨਾ ਕੁਮਾਰੀ ਵੱਲੋਂ ਇੱਕ ਵੀਡਿਉ ਜਾਰੀ ਕਰਕੇ ਬਿਆਨ ਦਿੱਤਾ ਗਿਆ ਕਿ ਉਸ ਨੇ ਵਿਆਹ ਆਪਣੀ ਮਰਜ਼ੀ ਨਾਲ ਕਰਵਾਇਆ ਹੈ। ਉਸਨੇ ਕਿਹਾ ਕਿ ਮੈਂ ਇਸਲਾਮ ਬਾਰੇ ਸਿੱਖਿਆ ਲਈ, ਇਸ ਲਈ ਮੈਂ ਇਸਲਾਮ ਕਬੂਲ ਕੀਤਾ।
WATCH LIVE TV