Dengue Case in Punjab: ਨਹੀਂ ਰੁੱਕ ਰਿਹਾ ਡੇਂਗੂ ਦਾ ਕਹਿਰ, ਪਟਿਆਲਾ `ਚ ਰਿਕਾਰਡ ਤੋੜ ਕੇਸ ਕੀਤੇ ਗਏ ਦਰਜ
ਡੇਂਗੂ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਕਦੇ ਤਾਪਮਾਨ ਵਿੱਚ ਕਮੀ ਤੇ ਕਦੇ ਵਾਧਾ ਲੋਕਾਂ ਲਈ ਘਾਤਕ ਸਾਬਤ ਹੋ ਰਿਹਾ ਹੈ। ਨਵੰਬਰ ਮਹੀਨੇ ਦੇ ਸ਼ੁਰੂ ਹੁੰਦੇ ਹੀ ਡੇਂਗੂ (Dengue) ਦਾ ਕਹਿਰ ਘੱਟਣ ਦੀ ਬਜਾਏ ਹੋਰ ਵੀ ਜ਼ਿਆਦਾ ਵੱਧ ਰਿਹਾ ਹੈ ਅਤੇ ਪਟਿਆਲਾ ਵਿਚ ਸਭ ਤੋਂ ਵੱਧ ਕੇਸ ਸਾਹਮਣੇ ਆ ਰਹੇ ਹਨ। ਪਟਿਆਲਾ ਜ਼ਿਲ੍ਹੇ (Patiala de
Dengue Case in Punjab: ਡੇਂਗੂ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਕਦੇ ਤਾਪਮਾਨ ਵਿੱਚ ਕਮੀ ਤੇ ਕਦੇ ਵਾਧਾ ਲੋਕਾਂ ਲਈ ਘਾਤਕ ਸਾਬਤ ਹੋ ਰਿਹਾ ਹੈ। ਨਵੰਬਰ ਮਹੀਨੇ ਦੇ ਸ਼ੁਰੂ ਹੁੰਦੇ ਹੀ ਡੇਂਗੂ (Dengue) ਦਾ ਕਹਿਰ ਘੱਟਣ ਦੀ ਬਜਾਏ ਹੋਰ ਵੀ ਜ਼ਿਆਦਾ ਵੱਧ ਰਿਹਾ ਹੈ ਅਤੇ ਪਟਿਆਲਾ ਵਿਚ ਸਭ ਤੋਂ ਵੱਧ ਕੇਸ ਸਾਹਮਣੇ ਆ ਰਹੇ ਹਨ।
ਪਟਿਆਲਾ ਜ਼ਿਲ੍ਹੇ (Patiala dengue case) ਵਿੱਚ ਡੇਂਗੂ ਦਾ ਕਹਿਰ ਵਧਦਾ ਜਾ ਰਿਹਾ ਹੈ। ਹੁਣ ਤੱਕ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 600 ਤੋਂ ਟੱਪ ਗਈ ਹੈ। ਸ਼ਨੀਵਾਰ ਨੂੰ ਜ਼ਿਲ੍ਹੇ ਵਿੱਚ 35 ਕੇਸ ਸਾਹਮਣੇ ਆਏ ਜਿਸ ਮਗਰੋਂ ਪ੍ਰਸਾਸ਼ਨ ਚੌਕਸ ਹੋ ਗਿਆ ਹੈ। ਇਨ੍ਹਾਂ ਵਿੱਚੋਂ 22 ਮਰੀਜ਼ ਪਟਿਆਲਾ ਸ਼ਹਿਰ ਵਿੱਚੋਂ ਹਨ। ਜਦੋਂਕਿ 13 ਮਰੀਜ਼ਾਂ ਦਾ ਸਬੰਧ ਦਿਹਾਤੀ ਖੇਤਰਾਂ ਦੇ ਨਾਲ ਹੈ।
ਇਸ ਤੋਂ ਇੱਕ ਦਿਨ ਪਹਿਲਾਂ 22 ਕੇਸ ਮਿਲੇ ਸਨ। ਇੱਕ ਮਰੀਜ਼ ਦੀ ਤਾਂ ਡੇਂਗੂ ਕਾਰਨ ਜਾਨ ਵੀ ਜਾ ਚੁੱਕੀ ਹੈ। ਡੇਂਗੂ ਦੇ ਕੁਝ ਅਣਦੇਖੇ ਲੱਛਣ (Dengue Symptoms)ਹਨ ਜਿਸ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਾ ਬੇਹੱਦ ਜ਼ਰੂਰੀ ਹੈ। ਮੌਸਮ ਵਿੱਚ ਬਦਲਾਅ ਦੇ ਨਾਲ ਹੀ ਡੇਂਗੂ ਦਾ ਪ੍ਰਕੋਪ ਇਸ ਸਾਲ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਦੇ ਸਮੇਂ ਵਿਚ ਮੌਸਮੀ ਬਿਮਾਰੀਆਂ ਅਤੇ ਡੇਂਗੂ ਵਿੱਚ ਫਰਕ ਕਰਨਾ ਬਹੁਤ ਮੁਸ਼ਕਲ ਹੈ। ਕਈ ਵਾਰ ਇਹ ਗਲਤੀ ਸਿਹਤ ਲਈ ਖਤਰਨਾਕ ਹੋ ਜਾਂਦੀ ਹੈ। ਅੱਜ ਕੱਲ੍ਹ ਡੇਂਗੂ ਦਾ ਖ਼ਤਰਾ ਬਿਨਾਂ ਲੱਛਣਾਂ ਦੇ ਵੀ ਵੱਧ ਗਿਆ ਹੈ। ਕਈ ਵਾਰ ਲੋਕ ਡੇਂਗੂ ਨੂੰ Viral Fever ਸਮਝ ਕੇ ਉਸ ਅਨੁਸਾਰ ਇਲਾਜ ਸ਼ੁਰੂ ਕਰ ਦਿੰਦੇ ਹਨ।
ਇਹ ਵੀ ਪੜ੍ਹੋ: ਅਮਰੀਕਾ: ਡਲਾਸ ਏਅਰਸ਼ੋ 'ਚ 2 ਜਹਾਜ਼ ਟਕਰਾਏ, ਹਾਦਸੇ 'ਚ 6 ਲੋਕਾਂ ਦੀ ਮੌਤ ਦਾ ਖਦਸ਼ਾ
ਇਸੇ ਦੌਰਾਨ ਡੇਂਗੂ ਸਬੰਧੀ ਜਿਲ੍ਹਾ ਨੋਡਲ ਅਫਸਰ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਹਾਲ ਹੀ ’ਚ ਨਵੇਂ ਆਏ ਸਿਵਲ ਸਰਜਨ ਡਾ. ਵਰਿੰਦਰ ਗਰਗ ਨੇ ਅਹੁਦਾ ਸੰਭਾਲ਼ਦਿਆਂ ਹੀ ਮੁੱਖ ਤੌਰ ’ਤੇ ਡੇਂਗੂ ਪ੍ਰਤੀ ਵਧੇਰੇ ਧਿਆਨ ਕੇਂਦਰਤ ਕੀਤਾ ਹੋਇਆ ਹੈ। ਇਸ ਦੌਰਾਨ ਸਿਹਤ ਵਿਭਾਗ ਦੇ ਮੁਲ਼ਾਜ਼ਮਾਂ ਵੱਲੋਂ ਖੜ੍ਹੇ ਪਾਣੀ ’ਤੇ ਡੇਂਗੂ ਦੇ ਸਰੋਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਕਈ ਥਾਵਾਂ ਤੋਂ ਮਿਲਿਆ ਡੇਂਗੂ ਦਾ ਲਾਰਵਾ ਨਸ਼ਟ ਕਰਵਾ ਦਿੱਤਾ ਗਿਆ ਹੈ।
Dengue Symptoms; ਇਹਨਾਂ ਚੀਜ਼ਾਂ ਦਾ ਰੱਖੋਂ ਧਿਆਨ
ਮੱਛਰਾਂ ਤੋਂ ਦੂਰੀ ਬਣਾ ਕੇ ਰੱਖੋ, ਲੰਬੀਆਂ ਬਾਹਾਂ ਵਾਲੇ ਕੱਪੜੇ ਪਾਓ , ਆਪਣੇ ਘਰ ਦੇ ਅੰਦਰ ਅਤੇ ਬਾਹਰ ਦਵਾਈਆਂ ਦਾ ਛਿੜਕਾਅ ਕਰੋ ਅਤੇ ਪਾਣੀ ਨੂੰ ਜਮਾ ਹੋਣ ਤੋਂ ਰੋਕੋ। ਛੋਟੇ-ਛੋਟੇ ਤਰੀਕੇ ਅਪਣਾ ਕੇ ਡੇਂਗੂ ਤੋਂ ਬਚਿਆ ਜਾ ਸਕਦਾ ਹੈ। ਸਭ ਤੋਂ ਮਹੱਤਵਪੂਰਨ, ਸਹੀ ਤਰੀਕੇ ਨਾਲ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ।